ਗੁਰਦਾਸਪੁਰ, 24 ਜੁਲਾਈ (ਸਰਬਜੀਤ ਸਿੰਘ)–ਮਨੀਪੁਰ ਕਾਂਡ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਮੰਗ ਕੀਤੀ ਕਿ ਅਜਿਹੇ ਸਮਾਜ ਦੇ ਦੁਸ਼ਮਣ ਦਰਿੰਦਿਆਂ ਨੂੰ ਲੋਕਾਂ ਦੇ ਸਾਹਮਣੇ ਫਾਂਸੀ ਤੇ ਲਟਕਾਇਆ ਜਾਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਅਜਿਹੇ ਦੋਸ਼ ਕਰਨ ਦੀ ਕਿਸੇ ਦੀ ਹਿੰਮਤ ਨਾ ਹੋ ਸਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੱਕ ਸਮਾਗਮ ਵਿੱਚ ਬੋਲਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੀਤਾ ਉਨ੍ਹਾਂ ਕਿਹਾ ਮਨੀਪੁਰ ਕਾਂਡ ਔਰਤ ਜਾਤੀ ਤੇ ਇੱਕ ਵੱਡਾ ਕਲੰਕ ਹੈ ਅਤੇ ਇਸ ਨੂੰ ਬਰਦਾਸ਼ਤ ਕਰਨਾ ਭਾਰਤ ਦੇ ਧਰਮੀ ਸਮਾਜ ਲਈ ਬਹੁਤ ਮੁਸ਼ਕਲ ਹੈ ਭਾਈ ਖਾਲਸਾ ਨੇ ਕਿਹਾ ਉਥੇ ਵੱਸਦੇ ਲੋਕਾਂ ਦੇ ਧਾਰਮਿਕ ਸਥਾਨ ਢਾਹ ਦਿੱਤੇ ਗਏ ਅਤੇ ਜੋਂ ਜੁਲਮ ਦੀ ਇੰਤਹ ਮਣੀਪੁਰ ਵਿਚ ਹੋਈ, ਉਹ ਦੇਸ਼ ਦੇ ਮੱਥੇ ਤੇ ਵੱਡਾ ਕਲੰਕ ਹੈ,ਜੋਂ ਭਾਜਭਾਈਆਂ ਲਈ ਧੌਣਾਂ ਬਹੁਤ ਮੁਸ਼ਕਲ ਹੈ ਭਾਈ ਖਾਲਸਾ ਨੇ ਕਿਹਾ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ 70 ਦਿੱਨ ਤੱਕ ਚੁੱਪ ਬੈਠੇ ਰਹੇ ਜਦੋਂ ਮਨੀਪੁਰ ਅੱਗ ਵਿਚ ਸੜ ਰਿਹਾ ਸੀ ਹੁਣ ਜਦੋਂ ਅੱਤ ਦੀ ਹੱਦ ਹੋ ਗਈ ਤਾਂ ਸਿਰਫ਼ ਚੰਦ ਸ਼ਬਦ ਲੋਕ ਸਭਾ’ਚ ਬੋਲੇ ਭਾਈ ਖਾਲਸਾ ਨੇ ਕਿਹਾ ਧਰਮੀ ਦੇਸ਼ ਦੀਆਂ ਮਾਵਾਂ ਧੀਆਂ ਵੱਖਵਾਦੀ ਭਾਜਭਾਈ ਸਰਕਾਰ ਨੂੰ ਕਦੇ ਮੁਵਾਫ ਨਹੀਂ ਕਰਨਗੀਆਂ ਉਨ੍ਹਾਂ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕਰਦੀ ਹੈ ਮਨੀਪੁਰ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਅਤੇ ਦੇਸ਼ ਦੀਆਂ ਮਾਵਾਂ ਧੀਆਂ ਦੀ ਇੱਜ਼ਤ ਤੇ ਮਾਣ ਸਨਮਾਨ ਬਹਾਲ ਕਰਨ ਲਈ ਦੋਸ਼ੀਆਂ ਨੂੰ ਲੋਕਾਂ ਦੇ ਸਾਹਮਣੇ ਫਾਂਸੀ ਤੇ ਲਟਕਾਇਆ ਜਾਵੇ ਤਾਂ ਕਿ ਦੇਸ਼ ਵਿੱਚ ਅਜਿਹੇ ਘਨੌਣੇ ਅਪਰਾਧਾਂ ਨੂੰ ਰੋਕਿਆ ਜਾ ਸਕੇ ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਅਮਰਜੀਤ ਸਿੰਘ ਧੂਲਕਾ ਮੀਤ ਪ੍ਰਧਾਨ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਗੁਰਮੀਤ ਸਿੰਘ ਬਿੱਟੂ ਧਾਲੀਵਾਲ ਆਦਿ ਆਗੂ ਹਾਜਰ ਸਨ ।


