ਗੁਰਦਾਸਪੁਰ, 23 ਜੁਲਾਈ (ਸਰਬਜੀਤ ਸਿੰਘ)—ਗੁਰਦੁਆਰਾ ਸਾਹਿਬ ਵਿੱਚ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਨੌਜਵਾਨਾਂ ਖਿਲਾਫ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਤਸਵੀਰ ਸਿੰਘ ਪੁੱਤਰ ਸਾਵਣ ਸਿੰਘ ਵਾਸੀ ਧਾਵੇ ਨੇ ਦੱਸਿਆ ਕਿ 22 ਜੁਲਾਈ ਨੂੰ ਕਰੀਬ ਸਵੇਰੇ 4.00 ਵਜੇ ਉਹ ਰੋਜਾਨਾ ਦੀ ਤਰਾਂ ਆਪਣੇ ਪਿੰਡ ਗੁਰਦੁਆਰਾ ਸਾਹਿਬ ਗਿਆ ਸੀ ਅਤੇ ਮੇਨ ਗੇਟ ਦਾ ਤਾਲਾ ਖੋਲ ਕੇ ਜਦ ਅੰਦਰ ਵਾਲਾ ਮੇਨ ਦਰਵਾਜਾ ਖੋਲਿਆ ਤਾਂ ਦਰਵਾਜੇ ਦੇ ਦੋਨੋ ਤਾਲੇ ਥੱਲੇ ਡਿੱਗੇ ਪਏ ਸੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਰੱਖੀ ਗੋਲਕ ਦੇ ਤਾਲਿਆਂ ਉਪਰ ਵੀ ਸੱਟਾਂ ਮਾਰੀਆ ਹੋਈਆ ਸਨ ਅਤੇ ਚੋਰੀ ਕਰਨ ਦੀ ਕੋਸਿਸ ਕੀਤੀ ਹੋਈ ਸੀ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆ ਨੂੰ ਚੈਕ ਕੀਤਾ ਤਾਂ 02 ਮੋਨੇ ਨੌਜਵਾਨ ਜਿਹਨਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨੇ ਹੋਏ ਸੀ ਵਿਖਾਈ ਦਿੱਤੇ ਜਿਹਨਾਂ ਵਿੱਚੋ ਇੱਕ ਦੀ ਪਹਿਚਾਣ ਬਲਜੀਤ ਸਿੰਘ ਉਰਫ ਕਾਕਾ ਵਜੋਂ ਹੋਈ ਹੈ। ਤਫਤੀਸੀ ਅਫਸਰ ਵਲੋਂ ਉੱਕਤ ਦੋਸੀਆਂ ਨੁੰ ਗ੍ਰਿਫਤਾਰ ਕਰ ਲਿਆ ਹੈ।


