ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)— ਪੰਜਾਬੀ ਇੰਡਸਟਰੀ ਦੇ ਅੰਬਰ ਵਿੱਚ ਨਿੱਤ ਨਵੇਂ ਸਿਤਾਰੇ ਚਮਕਦੇ ਰਹਿੰਦੇ ਹਨ ਜਿਨ੍ਹਾਂ ਵਿਚੋਂ ਕੁਝ ਸਿਤਾਰੇ ਆਪਣੀ ਮਿਹਨਤ ਤੇ ਲਗਨ ਸਦਕਾ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਰਾਜ ਕਰਦੇ ਰਹਿੰਦੇ ਹਨ ਉਹਨਾਂ ਸਿਤਾਰਿਆਂ ਵਿੱਚੋਂ ਇੱਕ ਹੋਰ ਸਿਤਾਰਾ ਚਮਕ ਰਿਹਾ ਹੈ ਪੱਪੂ ਜੋਗਰ | ਵਿਦੇਸ਼ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਗਾਇਕ ਪੱਪੂ ਜੋਗਰ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਹੈ ਕਿ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੋਗਰ ਦਾ ਰਹਿਣ ਵਾਲਾ ਹੈ। | ਪੱਪੂ ਜੋਗਰ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਗੌਰਮਿੰਟ ਕਾਲਜ ਗੁਰਦਾਸਪੁਰ ਵਿੱਚ ਦਾਖਲਾ ਲੈ ਲਿਆ। ਪਰ ਪੜ੍ਹਾਈ ਦੇ ਨਾਲ ਨਾਲ ਪੱਪੂ ਜੋਗਰ ਨੂੰ ਗਾਉਣ ਦਾ ਬਹੁਤ ਹੀ ਸ਼ੋਂਕ ਸੀ ਪੱਪੂ ਜੋਗਰ ਹਮੇਸ਼ਾ ਹੀ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਗਲੀਆਂ ਨਦੀਆਂ ਦੇ ਕਿਨਾਰੇ ਬਹਿ ਕੇ ਗਾਉਂਦਾ ਰਹਿੰਦਾ ਸੀ ਸਕੂਲ ਕਾਲਜਾ ਦੇ ਸੰਗੀਤ ਮੁਕਾਬਲਿਆਂ ਵਿੱਚ ਪਾਰਟੀਸਪੇਟ ਕਰਦਾ ਰਹਿੰਦਾ ਸੀ। ਪੱਪੂ ਜੋਗਰ ਪੜ੍ਹਾਈ ਵਿਚੋਂ ਔਰ ਸੰਗੀਤ ਮੁਕਾਬਲਿਆਂ ਵਿੱਚੋਂ ਹਮੇਸ਼ਾ ਅੱਵਲ ਨੰਬਰ ਤੇ ਆਉਂਦਾ ਸੀ ਫਿਰ ਪੱਪੂ ਨੇ ਯਾਰਾਂ ਦੋਸਤਾਂ ਦੇ ਵਿਆਹਵਾ ਸ਼ਾਦੀਆ ਦੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਫਿਰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਪੱਪੂ ਜੋਗਰ ਗੁਰਦਾਸਪੁਰ ਤੋਂ ਜਲੰਧਰ ਸ਼ਹਿਰ ਵਿੱਚ ਆ ਗਿਆ ਜਲੰਧਰ ਵਿੱਚ ਰਹਿ ਕੇ ਉਨ੍ਹਾਂ ਨੇ ਆਪਣੀ ਗਾਇਕੀ ਦੀ ਸਟਰਗਲ ਕਰਨੀ ਸ਼ੁਰੂ ਕਰ ਦਿੱਤੀ। ਗਾਇਕੀ ਲਾਈਨ ਵਿੱਚ ਪੱਪੂ ਨੇ ਕਾਫ਼ੀ ਨਾਮ ਕਮਾਇਆ। ਉਨ੍ਹਾਂ ਦਿਨਾਂ ਵਿੱਚ ਜਲੰਧਰ ਦੂਰਦਰਸ਼ਨ ਦਾ ਬਹੁਤ ਹੀ ਬੋਲ ਬਾਲਾ ਸੀ ਪੱਪੂ ਨੇ ਤਕਰੀਬਨ-ਤਕਰੀਬਨ ਜਲੰਧਰ ਦੂਰਦਰਸ਼ਨ ਦੇ ਸਾਰੇ ਪ੍ਰੋਗਰਾਮ ਵਿੱਚ ਗੀਤ ਗਾਏ | ਪਿੰਡ ਵਾਲਿਆਂ ਨੇ ਪੱਪੂ ਨੂੰ ਜਲੰਧਰ ਤੋਂ ਵਾਪਸ ਬੁਲਾ ਕੇ ਬਹੁਤ ਹੀ ਛੋਟੀ ਉਮਰ ਵਿੱਚ ਆਪਣੇ ਪਿੰਡ ਦਾ ਸਰਪੰਚ ਬਣਾ ਦਿੱਤਾ | ਸਰਪੰਚੀ ਦੇ ਨਾਲ ਨਾਲ ਪੱਪੂ ਜੋਗਰ ਨੇ ਆਪਣੀ ਗਾਇਕੀ ਨੂੰ ਪ੍ਰੋਸੈਸਨਲ ਤੌਰ ਤੇ ਮਾਰਕੀਟ ਵਿੱਚ ਉਤਾਰਿਆ। ਅਤੇ ਬਹੁਤ ਸਾਰੇ ਗੀਤ ਸਰੋਤਿਆਂ ਦੀ ਝੋਲੀ ਵਿਚ ਪਾਏ ਜਿਵੇਂ ਬੇ-ਕਦਰਾ . ਝਾਂਜਰਾਂ.
ਦਿਲ ਕਮਲਾ .ਗੱਡੀ. ਵਕਤ . .ਨਜ਼ਰ . Black laws.. ਯਾਦ ਰੱਖਿਓ .ਅਲਵਿਦਾ . ਜੱਟ v/s ਸਿੰਗਰ. ਸੰਤ ਸਿਪਾਹੀ . ਅੰਮੀ.ਤੇ ਹੋਰ ਵੀ ਕਈ ਗੀਤ ਸਰੋਤਿਆਂ ਦੀ ਝੋਲੀ ਵਿੱਚ ਪਾਏ। ਸਰੋਤਿਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੱਪੂ ਜੋਗਰ ਦਾ ਆਉਣ ਵਾਲ਼ੇ ਗੀਤਾਂ ਵਿਚੋਂ ਇਕ ਡਿਊਟ ਗੀਤ ਬਹੁਤ ਹੀ ਜਲਦੀ ਵੱਡੇ ਪੱਧਰ ਤੇ ਰਲੀਜ਼ ਹੋਵੇਗਾ ਪੱਪੂ ਜੋਗਰ ਅੱਜ ਕੱਲ ਆਪਣੀ ਫੈਮਲੀ ਸਮੇਤ ਪੱਕੇ ਤੌਰ ਤੇ ਕਨੇਡਾ ਵਿੱਚ ਰਹਿ ਰਹੇ ਹਨ ਅਤੇ ਕੈਨੇਡਾ ਵਿੱਚ ਰਹਿ ਕੇ ਆਪਣੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ਉੱਮੀਦ ਹੈ ਜਿਸ ਤਰ੍ਹਾਂ ਪੱਪੂ ਜੋਗਰ ਦੇ ਪਹਿਲੇ ਗੀਤਾ ਨੂੰ ਪਿਆਰ ਦਿੱਤਾ ਹੈ ਉਸੇ ਤਰ੍ਹਾਂ ਆਉਣ ਵਾਲੇ ਗੀਤਾ ਨੂੰ ਵੀ ਪਿਆਰ ਦੇਵੋਗੇ ਆਮੀਨ


