ਮਜ਼ਦੂਰ ਮੁਕਤੀ ਮੋਰਚਾ ਵੱਲੋਂ ਬਿਗੜਵਾਲ ਚ ਲਲਕਾਰ ਰੈਲੀ ਰੈਲੀ

ਗੁਰਦਾਸਪੁਰ


ਪ੍ਰਸ਼ਾਸਨ ਵੱਲੋਂ ਇਨਸਾਫ਼ ਦੇਣ ਦਾ ਦਿੱਤਾ ਭਰੋਸਾ
ਸੁਨਾਮ ਗੁਰਦਾਸਪੁਰ, 1 ਜੁਲਾਈ (ਸਰਬਜੀਤ ਸਿੰਘ)–ਇੱਥੋਂ ਥੋੜੀ ਦੂਰ ਪਿੰਡ ਬਿਗੜਵਾਲ ਵਿਖੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕਰਵਾਉਣ, ਮਜ਼ਦੂਰਾਂ ਦਾ ਸਮਾਨ ਤੇ ਝੰਡੇ ਫੂਕਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਵਾਉਣ ਅਤੇ ਪੰਚਾਇਤੀ ਜ਼ਮੀਨ ਚ ਹਿੱਸੇਦਾਰੀ ਨੂੰ ਲੈਕੇ ਲਲਕਾਰ ਰੈਲੀ ਕੀਤੀ ਗਈ। ਮਜ਼ਦੂਰਾਂ ਦੀ ਰੈਲੀ ਨੂੰ ਰੋਕਣ ਲਈ ਪ੍ਰਸ਼ਾਸਨ ਪਿਛਲੇ ਕਈ ਦਿਨਾਂ ਤੋਂ ਪੱਬਾਂ ਭਾਰ ਸੀ ਇਸ ਲਈ ਹੀ ਸਵੇਰੇ ਤੋਂ ਹੀ ਪਿੰਡ ਬਿਗੜਵਾਲ ਨੂੰ ਡੀ ਐਸ ਪੀ ਭਰਪੂਰ ਸਿੰਘ ਦੀ ਅਗਵਾਈ ਹੇਠ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ।
ਝੋਨੇ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਦੀ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ,ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੂਬਾਈ ਆਗੂ ਹਰਭਗਵਾਨ ਭੀਖੀ ਨੇ ਕਿਹਾ ਕਿ ਜਦੋਂ ਤੋਂ ਮਾਨ ਸਰਕਾਰ ਹੋਂਦ ਵਿੱਚ ਆਈ ਹੈ ਉਦੋਂ ਤੋਂ ਮਜ਼ਦੂਰਾਂ ਦੇ ਮਸਲੇ ਨਜ਼ਰ ਅੰਦਾਜ਼ ਹੀ ਨਹੀਂ ਕੀਤੇ ਸਗੋਂ ਬਲਕਿ ਦਲਿਤ ਮਜ਼ਦੂਰਾਂ ਤੇ ਹਮਲੇ ਤੇਜ਼ ਹੋਏ ਹਨ ਪਰ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਦੀ ਸੁਣਵਾਈ ਤੱਕ ਨੀ ਕਰਦੀ। ਉਨ੍ਹਾਂ ਕਿਹਾ ਕਿ ਪਿੰਡ ਬਿਗੜਵਾਲ ਵਿਖੇ ਪੰਚਾਇਤੀ ਡੱਮੀ ਬੋਲੀ ਖ਼ਿਲਾਫ਼ ਮਜ਼ਦੂਰਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਪਰ ਕੁਝ ਅਖੌਤੀ ਉੱਚ ਜਾਤੀ ਦੇ ਜਗੀਰੂ ਣਗੇ ਵਾਲਿਆਂ ਤੇ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਮਜ਼ਦੂਰਾਂ ਦਾ ਸਮਾਨ ਹੀ ਨਹੀਂ ਫੂਕਿਆ ਬਲਕਿ ਜਥੇਬੰਦੀ ਦੇ ਝੰਡੇ ਨੂੰ ਵੀ ਸਾੜਣ ਸਮੇਤ ਮਜ਼ਦੂਰਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਦੋ ਭਗਵੰਤ ਮਾਨ ਸਰਕਾਰ ਦੇ ਲੋਕਾਂ ਨਾਲ ਇਨਸਾਫ਼ ਦੇਣ ਦੇ ਵਾਲਿਆਂ ਨੂੰ ਬੇਪਰਦ ਕਰਦੇ ਹਨ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦਾ ਵਿਰਸਾ ਰਿਹਾ ਹੈ ਕਿ ਉਸ ਨੇ ਕਦੇ ਵੀ ਜ਼ਿਆਦਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਇਸ ਲਈ ਜੇਕਰ ਮਜ਼ਦੂਰਾਂ ਨੂੰ ਇਨਸਾਫ ਨਾ ਮਿਲਿਆ ਅੰਦੋਲਨ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਇੱਕ ਜੁਲਾਈ ਤੋਂ ਲੈਕੇ ਪੰਜ ਜੁਲਾਈ ਤੱਕ ਸਰਕਾਰ ਤੇ ਪ੍ਰਸ਼ਾਸਨ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਜਦੋਂ ਆਗੂਆਂ ਨੇ ਐਲਾਨ ਕੀਤਾ ਕਿ ਪਿੰਡ ਚ ਜ ਕੱਢਿਆ ਜਾਵੇਗਾ ਤਾਂ ਪੁਲਿਸ ਨੇ ਘੇਰਾਬੰਦੀ ਕਰਦਿਆਂ ਮੌਕੇ ਤੇ ਪੁੱਜੇ ਤਹਿਸੀਲਦਾਰ ਤੇ ਡੀ ਐਸ ਪੀ ਸਾਹਿਬ ਨੇ ਭਰੋਸਾ ਦਿੱਤਾ ਕਿ ਝੰਡੇ ਤੇ ਸਮਾਨ ਫੂਕਣ ਵਾਲਿਆਂ ਤੇ ਪਰਚੇ ਕੀਤੇ ਜਾਣਗੇ ਤੇ ਜਲਦੀ ਬਾਕੀ ਮਸਲੇ ਵੀ ਹੱਲ ਕੀਤੇ ਜਾਣਗੇ।
ਅੱਜ ਦੀ ਇਸ ਲਲਕਾਰ ਰੈਲੀ ਨੂੰ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਵਿਜੇ ਭੀਖੀ, ਮਨਜੀਤ ਕੌਰ ਆਲੋਅਰਖ, ਧਰਮਪਾਲ ਸੁਨਾਮ, ਘੁਮੰਡ ਸਿੰਘ ਖਾਲਸਾ, ਕੁਲਵੰਤ ਸਿੰਘ ਛਾਜਲੀ, ਗਗਨਦੀਪ ਸਿੰਘ ਖੜਕ ਸਿੰਘ ਵਾਲਾ, ਵਿਦਿਆਰਥੀ ਜਥੇਬੰਦੀ ਆਇਸਾ ਦੇ ਆਗੂ ਸੁਖਜੀਤ ਸਿੰਘ ਰਾਮਾਨੰਦੀ,ਸੀਰਾ ਸਿੰਘ ਬਿਗੜਵਾਲ, ਸੁਖਪਾਲ ਕੌਰ ਟਿੱਬੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ ਸਿੰਘ, ਬਲਜੀਤਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਦਰਬਾਰਾ ਸਿੰਘ ਤੇ, ਬਲਵੀਰ ਸਿੰਘ ਆਦਿ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *