ਗੁਰਦਾਸਪੁਰ, 17 ਜੂਨ (ਸਰਬਜੀਤ ਸਿੰਘ)– ਅੱਜ ਗੁਰਦਾਸਪੁਰ ਦੇ ਚਾਰ ਪਿੰਡਾਂ ਦੀ ਇੱਕ ਮੀਟਿੰਗ ਹੋਈ। ਗੁਰਦਾਸਪੁਰ ਜਿਲ੍ਹੇ ਦੇ ਪ੍ਰਧਾਨ ਡਾ. ਰਵਿੰਦਰ ਸਿੰਘ ਕਾਹਲੋਂ ਅਤੇ ਸੀ.ਐਚ.ਓ ਸੁਰਜ ਨੇ ਦੱਸਿਆ ਕੀ ਪਿਛਲੇ ਲੰਮੇ ਸਮੇਂ ਤੋਂ ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਕੰਮ ਕਰ ਰਹੇ ਸਮੂਹ ਕਮਿਊਨਟੀ ਹੈਲਥ ਅਫਸਰ ਆਪਣੀਆਂ ਮੰਗਾਂ ਦੇ ਹੱਲ ਨੂੰ ਲੈ ਕੇ ਲੋਕ ਵਿਭਾਗ ਨੂੰ ਬਹੁਤ ਵਾਰ ਪੱਤਰ ਅਤੇ ਮੀਟਿੰਗਾਂ ਰਾਹੀਂ ਬੇਨਤੀ ਕਰ ਚੁੱਕੇ ਹਨ ਪਰੰਤੂ ਵਿਭਾਗ ਵੱਲੋਂ ਸੀ ਐਚ ਉ ਨੂ ਬਿਲਕੁਲ ਹੀ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਸਾਡੀਆਂ ਜਾਇਜ਼ ਮੰਗਾ ਜਿਵੇਂ 1 ਬਾਕੀ ਰਾਜਾਂ ਨਾਲੋਂ 5000 ਰੁਪਏ ਘੱਟ ਤਨਖਾਹ ਮਿਲਣੀ, ਐਨ.ਸੀ.ਡੀ ਦੇ ਕੰਮ ਦਾ ਕੋਈ ਪੱਕਾ ਹੱਲ ਨਹੀਂ ਕੱਢਣਾ, ਕੰਮ ਕਰਨ ਦੇ ਬਾਵਜੂਦ ਕੱਟੇ ਜਾ ਰਹੇ ਇਨਸੈਟਿਵ ਦੀ ਭਰਪਾਈ, ਹੈਲਥ ਐਂਡ ਵੈਲਨੈਸ ਸੈਂਟਰ ਦੀਆਂ ਗਾਈਡਲਾਈਨਜ਼, ਐਨਪੀਐਸ ਜਮਾਂ ਨਾ ਹੋਣ ਸੰਬੰਧੀ ਆਦਿ ਮੰਗਾਂ ਮੁੱਖ ਹਨ। ਕੁਝ ਮੰਗਾਂ ਦੇ ਸਿਹਤ ਮੰਤਰੀ ਵੱਲੋਂ ਵੀ ਹਾਮੀ ਭਰੀ ਗਈ ਸੀ ਪਰੰਤੂ ਵਿਭਾਗ ਨੇ ਉਸ ਵਿੱਚ ਕੋਈ ਵੀ ਗੰਭੀਰਤਾ ਨਹੀਂ ਦਿਖਾਈ। ਇਹਨਾ ਕਾਰਨਾ ਕਰਕੇ ਸੀ ਐਚ ਉ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਸੀ ਐਚ ਓ ਨੂੰ 15 ਤਰ੍ਹਾਂ ਦੇ ਇੰਡੀਕੇਟਰ ਕਰਕੇ ਮਾਨਸਿਕ ਤੌਰ ਤੇ ਬਹੁਤ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬ ਦੀ ਸੀ ਐਚ ਉ ਯੂਨੀਅਨ ਵੱਲੋਂ ਇਹ ਫੈਸਲਾ ਮਜਬੂਰੀ ਵੱਲੋਂ ਲਿਆ ਗਿਆ 20 ਜੂਨ ਮੰਗਲਵਾਰ ਨੂੰ ਪੰਜਾਬ ਦੇ ਸਾਰੇ ਸੀ ਐਚ ਉ ਮਾਸ ਲੀਵ ਲੈਕੇ ਡਾਇਰੈਕਟਰੇਟ ਆਫ ਹੈਲਥ ਐਂਡ ਫੈਮਲੀ ਵੈਲਫੇਅਰ ਦਫਤਰ ਪਰਿਵਾਰ ਕਲਿਆਣ ਭਵਨ ਚੰਡੀਗੜ੍ਹ ਵਿਖੇ ਵੱਡਾ ਇਕੱਠ ਕਰਾਂਗੇ ਅਤੇ ਰੋਸ ਕਰਾਂਗੇ। ਇਸ ਮੌਕੇ ਪਰ ਡਾ. ਸੁਨੀਲ ਤਰਗੋਤਰਾ, ਵਿਕਾਸ, ਡਾ. ਗੌਰਵ, ਡਾ. ਲਵਲੀਨ ਸਿੰਘ, ਜਸਟਿਨ, ਦੀਪਕ, ਰਵੀ, ਜੇਬੀ ਥੋਮਸ, ਮਨਦੀਪ ਸਿੰਘ, ਕਮਲਦੀਪ, ਬਲਜੀਤ ਸਿੰਘ ਆਦਿ ਹਾਜਰ ਸਨ।


