ਸਰਕਾਰ ਸਬਜ਼ੀਆਂ ਦਾਲਾਂ ਆਦਿ ਲਈ ਘੱਟੋ ਘੱਟ ਸਮਰਥਨ ਮੁੱਲ ਵੀ‌ ਤਹਿ ਕਰਨ ਤੋਂ ਭੱਜੀ-ਬਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 9 ਜੂਨ (ਸਰਬਜੀਤ ਸਿੰਘ)— ਇੱਥੇ ਬਿਲਾ ਕੋਠੀ, ਕਪੂਰਥਲਾ, ਵਿਖੇ ਪੰਜਾਬ ਕਿਸਾਨ ਯੂਨੀਅਨ ਦਾ ਜਿਲਾ ਇਜਲਾਸ ਰਾਜ ਸਿੰਘ, ਮਹਿੰਦਰ ਸਿੰਘ ਅਲੌਦੀਪੁਰ ਅਤੇ ਬਲਵਿੰਦਰ ਸਿੰਘ ਵਾਲਾ ਕੋਠੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਇਜਲਾਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਡੈਲੀਗੇਟਾ ਨੂੰ ਸਦਾ ਦੇਂਦਿਆਂ ਕਿਹਾ ਕਿ ਸਮੇਂ ਦੀ ਲੋੜ ਮੁਤਾਬਿਕ ਜਥੇਬੰਦੀ ਦਾ ਘੇਰਾ ਵਿਸ਼ਾਲ ਬਣਾਇਆ ਜਾਵੇ ਕਿਉਂਕਿ ਮੋਦੀ ਸਰਕਾਰ ਦੇਸ਼ ਦੀ ਜਨਤਾ ਉੱਪਰ ਚੌਤਰਫਾ ਹਮਲਾ ਕਰ ਰਹੀ ਹੈ,ਲੋੜ ਇਸ ਗੱਲ ਦੀ ਹੈ ਕਿ ਕਿਸਾਨਾਂ ਮਜ਼ਦੂਰਾਂ ਦੀ ਆਰਥਿਕਤਾ ਨੂੰ ਉਪਰ ਚੁੱਕਿਆ ਜਾਵੇ, ਦੇਸ਼ ਵਿਚ ਰੋਜ਼ਗਾਰ ਦੇ ਮੌਕੇ ਵਧਾਏ ਜਾਣ, ਐਮ ਐਸ ਪੀ ਨੂੰ ਲਾਗੂ ਕਰਨ ਦੀ ਗਰੰਟੀ ਦਿੱਤੀ ਜਾਵੇ ਪਰ ਮੋਦੀ ਸਰਕਾਰ ਜਨਤਾ ਦੀਆਂ ਸਮਸਿਆਵਾਂ ਦੇ ਹੱਲ ਲਈ ਨੀਤੀਆਂ ਲਿਆਉਣ ਦੀ ਬਜਾਏ ਦੇਸ਼ ਵਿਚ ਹਿੰਦੂਤਵਵਾਦੀ ਸਤਾ ਸਥਾਪਤ ਕਰਨ ਦੀ ਨੀਤੀ ਤੇ ਚਲ ਰਹੀ ਹੈ ਜਿਸ ਦੀ ਪੂਰਤੀ ਲਈ ਫਿਰਕਾਪ੍ਰਸਤ ਸਿਆਸਤ ਕੀਤੀ ਜਾ ਰਹੀ ਹੈ, ਦੇਸ਼ ਦੇ ਸੰਘੀ ਢਾਂਚੇ ਨੂੰ ਖਤਮ ਕਰਨ ਦੇ ਯਤਨ ਚਲ ਰਹੇ ਹਨ।

ਇਸ ਸਮੇਂ ਬੋਲਦਿਆਂ‌ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਨਿਰਮਲ ਸਿੰਘ ਛੱਜਲਵੱਡੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਅਤੇ ਮਜ਼ਦੂਰ ਆਗੂ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਹ ਦਾਵੇ ਥੋਥੇ ਨਿਕਲੇ ਹਨ ਕਿ ਉਨ੍ਹਾਂ ਦੀ ‌ਸਰਕਾਰ ਬਣਨ ਉਪਰੰਤ ਕੋਈ ਮਜ਼ਦੂਰ ਕਿਸਾਨ ਆਤਮ‌ ਹੱਤਿਆ ਨਹੀਂ ਕਰੇਗਾ ,ਕਿਸੇ ਮੁਜਾਰੇ ਦੀ ਜ਼ਮੀਨ ਨਹੀਂ ਖੋਹੀ ਜਾਵੇਗੀ ਪਰ‌ ਸਰਕਾਰ ਦੇ 14 ਮਹੀਨੇ ਦਾ ਰਾਜ ਬੀਤ ਜਾਣ ਦੇ ਬਾਵਜੂਦ ਆਤਮ ਹਤਿਆਵਾਂ ਵੀ ਹੋ ਰਹੀਆਂ ਹਨ ਅਤੇ ਕਿਸਾਨਾਂ ਦੀ ਲੁੱਟ ਵੀ ਜਿਉਂ ਦੀ ਤਿਉਂ ਹੈ,ਵਿਲਾ ਕੋਠੀ ਅਤੇ ਅਲੌਦੀਪੁਰ ਦੇ ਮੁਜਾਰੇ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਦੀ ਮੰਗ ਕਰਦਿਆਂ ਕਿ ਸਰਕਾਰ ਸਬਜ਼ੀਆਂ ਦਾਲਾਂ ਆਦਿ ਲਈ ਘੱਟੋ ਘੱਟ ਸਮਰਥਨ ਮੁੱਲ ਵੀ‌ ਤਹਿ ਕਰਨ ਤੋਂ ਭੱਜ ਗਈ ਹੈ, ਸਰਕਾਰ ਵਲੋਂ 1000‌‌ ਰੁਪਏ ਬਾਲਗ ਔਰਤਾਂ ਨੂੰ ਦੇਣ, ਬੁਢਾਪਾ, ਵਿਧਵਾ ਪੈਨਸ਼ਨ 2500 ਰੁਪਏ ਕਰਨ, ਮਜ਼ਦੂਰਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਆਦਿ ਗਰੰਟੀਆ ਪੂਰੀਆਂ ਕਰਨ ਤੋਂ ਪਾਸਾ ਵੱਟ ਰਹੀ ਹੈ। ਆਗੂਆਂ ਮਾਨ ਸਰਕਾਰ ਉਪਰ ਦੋਸ਼ ਲਾਇਆ ਕਿ ਸਰਕਾਰ ਪਹਿਲੀਆਂ ਸਰਕਾਰਾਂ ਦੀ ਤਰਜ਼ ਉਪਰ ਪ੍ਰਸ਼ਾਸਨ ਅਤੇ ਪੁਲਿਸ ਦਾ‌ ਸਿਆਸੀ ਕਰਨ ਕਰਕੇ ਆਪਣੇ ਵਿਰੋਧੀਆਂ ਨੂੰ ਦਬਾ ਰਹੀ ਹੈ ਅਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਇਜਲਾਸ ਵਿੱਚ ਪੂਰਨ ਸਿੰਘ, ਆਤਮਾ ਸਿੰਘ, ਬਲਵੀਰ ਸਿੰਘ ਸਾਲਾਪੁਰੀ, ਮਹਿੰਦਰ ਪਾਲ, ਰੂਪ ਲਾਲ, ਕਰਨੈਲ ਸਿੰਘ, ਮੰਗਲ ਸਿੰਘ, ਗੁਰਚਰਨ ਸਿੰਘ, ਜਰਨੈਲ ਸਿੰਘ, ਜਗਤਾਰ ਸਿੰਘ ਸ਼ਾਮਲ ਸਨ। ਇਜਲਾਸ ਵਿੱਚ 17ਮੈਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੇ ਪ੍ਰਧਾਨ ਰਾਜ ਵਿੱਚ ਵਿਲਾ ਕੋਠੀ, ਸਕੱਤਰ ਮਹਿੰਦਰ ਸਿੰਘ ਔਲੌਦੀਪੁਰ ਨੂੰ ਚੁਣਿਆ ਗਿਆ

Leave a Reply

Your email address will not be published. Required fields are marked *