ਗੁਰਦਾਸਪੁਰ, 9 ਜੂਨ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਕਿ ਉਹ ਗੁਰਦਾਸਪੁਰ ਦੇ ਅਸਟ੍ਰੇਲੀਆ’ਚ ਵੱਸੇ ਨੌਜ਼ਵਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਅਤੇ ਅਸਟ੍ਰੇਲੀਆ ਵਿਚ ਜਾ ਕੇ ਇਨਾਂ ਨੌਜਵਾਨਾਂ ਨੂੰ ਮਿਲਣ ਦੀ ਲੋੜ ਤੇ ਜ਼ੋਰ ਦੇਣ ,ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਤਾਉਣ ਲਈ ਅਸਟ੍ਰੇਲੀਆ’ ਚ ਵੱਸੇ ਇਨ੍ਹਾਂ ਗੁਰਦਾਸਪੁਰ ਦੇ ਨੌਜਵਾਨਾਂ ਨੇ ਵੱਡਾ ਯੋਗਦਾਨ ਪਾਇਆ ਸੀ ,ਇਸ ਕਰਕੇ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਨੌਜਵਾਨਾਂ ਦੀਆਂ ਮੰਗਾਂ ਪ੍ਰਵਾਨ ਕਰਦਿਆਂ ਗੁਰਦਾਸਪੁਰ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੱਡੇ ਉਦਯੋਗ ਤੇ ਕਾਰਖਾਨੇ ਲਗਾਉਣ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਇਸ ਨਾਲ ਜਿੱਥੇ ਪੜੇ ਲਿਖੇ ਬੇਰੋਜ਼ਗਾਰ ਨੌਜਵਾਨ ਖੁਸ਼ਹਾਲ ਹੋਣਗੇ, ਉਥੇ ਡੇਰਾ ਬਾਬਾ ਨਾਨਕ ਇਤਿਹਾਸਕ ਅਸਥਾਨ ਦੀ ਮਹੱਤਤਾ ਵੀ ਵਧੇਗੀ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਆਸਟਰੇਲੀਆ ਦੇ ਸੂਬੇ ਮਲਬੋਰਨ, ਪਰਥ, ਬ੍ਰਿਸਬੈਨ, ਸਿਧੀਨੀ ‘ਚ ਵਸੇ ਗੁਰਦਾਸਪੁਰ ਦੇ ਨੌਜਵਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ , ਭਾਈ ਖਾਲਸਾ ਨੇ ਸਪਸ਼ਟ ਕੀਤਾ ਗੁਰਦਾਸਪੁਰ ਜ਼ਿਲ੍ਹਾ ਭਾਵੇਂ ਛੋਟਾ ਹੈ ,ਪਰ ਸਭ ਤੋਂ ਜ਼ਿਆਦਾ ਅਫਸਰ ਤੇ ਪੜ੍ਹਾਈ ਵਿਚ ਮੋਹਰੀ ਦੇ ਨਾਲ ਨਾਲ ਇਹ ਇਤਿਹਾਸਕ ਅਸਥਾਨ ਡੇਹਰਾ ਬਾਬਾ ਨਾਨਕ ਤੇ ਬਾਰਡਰ ਨਾਲ ਜੁੜਿਆ ਹੋਇਆ ਹੈ, ਭਾਈ ਖਾਲਸਾ ਨੇ ਕਿਹਾ ਸਭ ਤੋਂ ਵੱਧ ਗੁਰਦਾਸਪੁਰ ਦੇ ਨੌਜਵਾਨ ਅਸਟ੍ਰੇਲੀਆ ਦੇ ਮਲਬੋਰਨ, ਪਰਥ, ਬ੍ਰਿਸਬੈਨ, ਸਿਧੀਨੀ ਆਦਿ ਸੂਬਿਆਂ ਵਿਚ ਵੱਡੀ ਗਿਣਤੀ’ਚ ਵੱਸੇ ਹੋਏ ਹਨ, ਉਨ੍ਹਾਂ ਕਿਹਾ ਇਥੇ ਹੀ ਬੱਸ ਨਹੀਂ ਆਪ ਦੇ ਪੰਜਾਬ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਜਿਤਾਉਣ ਲਈ ਇਨ੍ਹਾਂ ਨੌਜਵਾਨਾਂ ਵੱਲੋਂ ਆਪਣੇ ਆਪਣੇ ਮਾਪਿਆਂ ਨੂੰ ਸ਼ਾਹੀ ਫੁਰਮਾਨ ਕੀਤਾ ਹੋਇਆ ਸੀ ਕਿ ਅਗਰ ਸਾਨੂੰ ਮਿਲਣ ਆਉਣਾ ਹੈ ਤਾਂ ਉਹਨਾਂ ਨੂੰ ਭਗਵੰਤ ਸਿੰਘ ਮਾਨ ਦੇ ਹੱਕ ਵਿੱਚ ਵੋਟਾਂ ਪਾਉਣੀਆਂ ਪੈਣਗੀਆਂ ਭਾਈ ਖਾਲਸਾ ਨੇ ਕਿਹਾ ਇਹਨਾਂ ਮਾਪਿਆਂ ਨੇ ਬੱਚਿਆਂ ਨੂੰ ਮਿਲਣ ਖਾਤਰ ਭਗਵੰਤ ਸਿੰਘ ਮਾਨ ਨੂੰ ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਇਤਿਹਾਸਕ ਜਿੱਤ ਹਾਸਲ ਕਰਵਾਈ ਭਾਈ ਖਾਲਸਾ ਨੇ ਕਿਹਾ ਅਜਿਹੇ ਅਸਟ੍ਰੇਲੀਆ ਰਹਿੰਦੇ ਨੌਜਵਾਨਾਂ ਦੇ ਪਾਏ ਯੋਗਦਾਨ ਤੇ ਕੁਰਬਾਨੀ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਤੌਰ ਧਿਆਨ ਵੀ ਦੇਣ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਫੈਕਟਰੀਆਂ, ਕਾਰਖਾਨੇ ਤੇ ਹੋਰ ਵੱਡੇ ਉਦਯੋਗ ਖੋਲ੍ਹਣ ਦੀ ਲੋੜ ਤੇ ਜ਼ੋਰ ਦੇਣ ਇਸ ਨਾਲ ਜਿੱਥੇ ਪੜੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਉਥੇ ਡੇਰਾ ਬਾਬਾ ਨਾਨਕ ਇਤਿਹਾਸਕ ਅਸਥਾਨ ਦੀ ਮਹੱਤਤਾ ਵਧੇਗੀ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਸਿੰਘ ਮਾਨ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਉਹ ਅਸਟ੍ਰੇਲੀਆ’ਚ ਵਸੇ ਗੁਰਦਾਸਪੁਰੀਏ ਨੌਜਵਾਨ ਪੰਜਾਬੀਆਂ ਦੀ ਮੰਗਾਂ ਪ੍ਰਵਾਨ ਕਰਨ ਅਤੇ ਅਸਟ੍ਰੇਲੀਆ ਦੇ ਦੌਰੇ ਮੌਕੇ ਇਨ੍ਹਾਂ ਸੂਬਿਆਂ ਵਿਚ ਜਾ ਕੇ ਨੌਜਵਾਨਾਂ ਦੀ ਹੋਂਸਲਾਫ਼ਸਾਈ ਕਰਨ, ਜਿਨ੍ਹਾਂ ਨੇ ਮਾਨ ਸਾਹਿਬ ਨੂੰ ਜਿਤਾਉਣ ਲਈ ਵੱਡਾ ਯੋਗਦਾਨ ਪਾਇਆ ਸੀ ਇਸ ਮੌਕੇ ਭਾਈ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ,ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਲੁਧਿਆਣਾ, ਭਾਈ ਅਵਤਾਰ ਸਿੰਘ ਅਤੇ ਭਾਈ ਅਮਰਜੀਤ ਸਿੰਘ ਰਤਨ ਗੜ੍ਹ ਆਦਿ ਆਗੂ ਹਾਜ਼ਰ ਸਨ ।