ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)-ਰਾਜਵੀਰ ਕੌਰ ਐਸ.ਐਸ ਮਿਸਟਰ ਸਰਕਾਰੀ ਹਾਈ ਸਕੂਲ ਸਮਾਓ ਨੇ ਮਾਂ ਨੂੰ ਸਮਰਪਿਤ ਕੁੱਝ ਲਾਈਨਾਂ ਲਿਖ ਕੇ ਵੇਰਵਾ ਕੀਤਾ ਹੈ ਕਿ ..
ਮਾਂ ਵਰਗਾ ਮੀਤ ਨਾ ਕੋਈ
ਮਾਂ ਵਰਗੀ ਅਸ਼ੀਸ਼ ਨਾ ਕੋਈ
ਜਨਮ ਤੋਂ ਬਾਅਦ ਪਹਿਲਾ ਸ਼ਬਦ ਬੋਲਦਾ ਹੈ ਮਾਂ
ਮਾਂ ਕੁਦਰਤ ਦਾ ਅਨਮੋਲ ਤੋਹਫ਼ਾ ਹੈ ਹੀ ਤਾਂ
ਮਾਂ ਤੇ ਬੱਚਿਆਂ ਦੀ ਸਾਂਝ ਜ਼ਿਆਦਾ ਹੁੰਦੀ ਹੈ
ਤਾਂ ਹੀ ਹਰ ਇੱਕ ਮਾਂ
ਬੱਚਿਆਂ ਦੇ ਦਰਦ ਨੂੰ ਚੇਹਰੇ ਤੋਂ ਪੜ੍ਹ ਲੈਂਦੀ ਹੈ
ਤਾਂ ਹੀ ਬੱਚਿਆਂ ਲਈ ਸਭ ਜਰ ਲੈਂਦੀ ਹੈ
ਮਾਂ ਦਾ ਬਲਿਦਾਨ ਮਹਾਨ ਹੁੰਦਾ ਹੈ
ਸਭ ਤੋਂ ਵੱਧ ਰਿਸ਼ਤਿਆਂ ਸ਼ਾਨ ਹੁੰਦਾ ਹੈ
ਦੁੱਖ ਦਰਦ ਜਰਦੀ ਹੈ ਮਾਂ
ਬੱਚਿਆਂ ਲਈ ਮਰਦੀ ਮਾਂ
ਕੀ ਕੀ ਕਰਦੀ ਹੈ ਮਾਂ
ਮਾਂ ਮਾਂ ਹੁੰਦੀ ਹੈ
ਤਾਂ ਹੀ ਮਾਂ ਹੁੰਦੀ ਹੁੰਦੀ
ਜ਼ੋ ਹਰ ਥਾਂ ਹੁੰਦੀ ਹੈ
ਬੱਚਿਆਂ ਲਈ ਛਾਂ ਹੁੰਦੀ ਹੈ