ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਵਿਸ਼ਵ’ਚ ਵੱਸਦੇ ਸਿੱਖਾਂ ਨੂੰ ਕੀਤਾ ਬਦਨਾਮ ਤੇ ਮੋਰਚੇ ਨੂੰ ਲਾਈ ਵੱਡੀ ਢਾਹ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)– ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਛੱਡਣ ਦੀ ਜਥੇਦਾਰ ਅਕਾਲ ਤਖ਼ਤ ਸਾਹਿਬ,ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਵੀ ਬੇਨਤੀ ਕੀਤੀ ਸੀ ਕਿ ਮਰਨ ਵਰਤ ਸਿੱਖ ਕੌਮ ਤੇ ਸਿੱਖੀ ਸਿਧਾਂਤਾਂ’ਚ ਨਹੀਂ ਆਉਂਦਾ ਅਤੇ ਨਾ ਸਰਕਾਰਾਂ ਨੂੰ ਮਰਨ ਵਰਤ ਨਾਲ ਦਬਾਇਆ ਜਾ ਸਕਦਾ ਹੈ, ਪਰ ਡੱਲੇਵਾਲ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਅਤੇ ਹੁਣ ਹੁਣ ਜਦੋਂ ਭਾਜਪਾਈ ਆਗੂਆਂ ਨੇ ਡੱਲੇਵਾਲ ਨੂੰ ਘੁਰਕੀ ਵਿਖਾਈ ਤਾਂ ਡੱਲੇਵਾਲ ਨੇ ਮਿੰਟ ਨਹੀਂ ਲਾਇਆ ਮਰਨ ਛੱਡ ਵੀ ਦਿੱਤਾ, ਜਦੋਂ ਕਿ ਕਿਸਾਨ ਆਗੂ ਸ਼ਰੇਆਮ ਕਹੇ ਰਹੇ ਹਨ ਕਿ ਡੱਲੇਵਾਲ ਨੇ ਭਾਜਪਾ ਦੇ ਕਹਿਣ ਤੇ ਮਰਨ ਰੱਖਿਆ ਤੇ ਉਹਨਾਂ ਦੇ ਕਹਿਣ ਤੇ ਛੱਡ ਦਿੱਤਾ ਕਿਉਂਕਿ ਡੱਲੇਵਾਲ ਨਾਂ ਮਰਨ ਵਰਤ ਰੱਖਣ ਤੋਂ ਪਹਿਲਾਂ ਕਿਸੇ ਕਿਸਾਨ ਆਗੂ ਨਾਲ ਗੱਲਬਾਤ ਕੀਤੀ ਅਤੇ ਨਾ ਮਰਨ ਛੱਡਣ ਲੱਗਿਆ ਕਿਸੇ ਦੀ ਸੁਲਾਹ ਲਈ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਹਾਸੋਹੀਣਾ ਸਿਆਸੀ ਡਰਾਮਾ ਦੱਸਿਆ ਉਥੇ ਲੋਕਾਂ ਨੂੰ ਅਪੀਲ ਕੀਤੀ ਕਿ ਮਰਨ ਵਰਤ ਦੇ ਡਰਾਮਿਆ ਨੂੰ ਛੱਡ ਕੇ ਸਿੱਖੀ ਸਿਧਾਂਤਾਂ ਮੁਤਾਬਿਕ ਆਪਣੇ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇ ਕਿਉਂਕਿ ਮਰਨ ਵਰਤ ਸਿੱਖੀ ਸਿਧਾਂਤਾਂ ਦਾ ਹਿੱਸਾ ਨਹੀਂ ? ਅਗਰ ਅਜਿਹੀ ਨੌਬਤ ਪੈ ਜਾਵੇ ਤਾਂ ਮਾਝੇ ਦੇ ਕਾਂਗਰਸੀ ਜਰਨੈਲ ਸ੍ਰ ਦਰਸ਼ਨ ਸਿੰਘ ਫੇਰੂਮਾਨ ਵਾਂਗ ਅਰਦਾਸ ਤੇ ਪਹਿਰਾ ਦੇ ਕੇ ਸ਼ਹਾਦਤ ਨੂੰ ਗਲ਼ੇ ਨਾਲ਼ ਲਾਓ, ਇਵੇਂ ਸਿਆਸੀ ਡਰਾਮਾਬਾਜੀ ਕਰਕੇ ਸਿੱਖ ਕੌਮ ਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਆਦਤ ਛੱਡ ਦੇਵੋ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨ ਆਗੂ ਡੱਲੇਵਾਲ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਕਿਸਾਨ ਆਗੂਆਂ ਵੱਲੋਂ ਮਰਨ ਵਰਤ ਛੱਡਣ ਦੀ ਅਪੀਲ ਦਰਕਿਨਾਰ ਕਰਕੇ ਭਾਜਪਾ ਆਗੂਆਂ ਨੇ ਕਹਿਣ ਤੇ ਮਰਨ ਵਰਤ ਛੱਡਣ ਵਾਲੀ ਸਿੱਖ ਅਤੇ ਕਿਸਾਨ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਮਰਨ ਵਰਤ ਦਾ ਡਰਾਮਾ ਕਰਨ ਵਾਲੇ ਜਗਜੀਤ ਸਿੰਘ ਡੱਲੇਵਾਲ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੇ ਅਜਿਹਾ ਕਰਕੇ ਸਿੱਖੀ ਸਿਧਾਂਤਾਂ ਦਾ ਘਾਣ ਅਤੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਭਾਜਪਾਈ ਆਗੂਆਂ ਦੇ ਕਹਿਣ ਤੇ ਮਰਨ ਵਰਤ ਛੱਡਣ ਦੀ ਨਿੰਦਾ ਅਤੇ ਡੱਲੇਵਾਲ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ 117 ਦਿੱਨ ਦੇ ਰੱਖੇ ਮਰਨ ਵਰਤ ਮੌਕੇ ਡੱਲੇਵਾਲ ਕੇਹੜੀ ਇਹੋ ਜਿਹੀ ਦਵਾਈ ਲੈਂਦੇ ਰਹੇ ਜਿਸ ਨਾਲ ਉਹਨਾਂ ਦੀ ਮੌਤ ਨਹੀਂ ਹੋਈ, ਕਿਉਂਕਿ ਦਰਸ਼ਨ ਸਿੰਘ ਫੇਰੂਮਾਨ ਤਾਂ 99 ਦਿੱਨਾ ਦੇ ਮਰਨ ਵਰਤ ਤੋਂ ਸ਼ਹਾਦਤ ਪ੍ਰਾਪਤ ਕਰਗੇ ਅਤੇ ਭਾਵੇਂ ਉਹ ਕਾਗਰਸੀ ਸਨ ਪਰ ਉਨ੍ਹਾਂ ਗੁਰੂ ਸਾਹਿਬ ਜੀ ਅੱਗੇ ਕੀਤੀ ਅਰਦਾਸ ਨੂੰ ਸਿਰ ਨਿਭਾਇਆ ਅਤੇ ਉਨ੍ਹਾਂ ਦੀ ਸ਼ਹੀਦੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਭਾਈ ਖਾਲਸਾ ਨੇ ਕਿਹਾ ਦੂਸਰੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਤੇ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖੁੱਲ੍ਹ ਕੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਡੱਲੇਵਾਲ ਨੇ ਭਾਜਪਾ ਆਗੂਆਂ ਦੇ ਕਹਿਣ ਤੇ ਮਰਨ ਵਰਤ ਰੱਖਿਆ ਤੇ ਉਹਨਾਂ ਦੇ ਕਹਿਣ ਤੇ ਛੱਡ ਦਿੱਤਾ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਡੱਲੇਵਾਲ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਮਰਨ ਵਰਤ ਨਾਂ ਸਿੱਖੀ ਸਿਧਾਂਤਾਂ ਦਾ ਹਿੱਸਾ ਹੈ ਅਤੇ ਨਾ ਹੀ ਅਜਿਹਾ ਮਰਨ ਵਰਤ ਨਾਲ ਹਕੂਮਤਾਂ ਨੂੰ ਦਬਾਇਆ ਜਾ ਸਕਦਾ ਹੈ, ਭਾਈ ਖਾਲਸਾ ਨੇ ਦੱਸਿਆ ਜਿਸ ਦਿਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਉਨ੍ਹਾਂ ਕੋਲ ਜਾਂ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਮਰਨ ਵਰਤ ਛੱਡ ਦਿਓ,ਪਰ ਡੱਲੇਵਾਲ ਦੇ ਸਿਰ ਤੇ ਜੂੰ ਨਹੀਂ ਸਰਕੀ, ਭਾਈ ਖਾਲਸਾ ਨੇ ਦੱਸਿਆ ਜਦੋਂ ਪੰਜਾਬ ਦੀ ਆਪ ਸਰਕਾਰ ਨੇ ਮੋਰਚੇ ਨੂੰ ਰਾਤੋ ਰਾਤ ਫੇਲ ਕੀਤਾ ਤੇ ਹੁਣ ਤੁਸੀਂ ਸਰਕਾਰ ਤੇ ਦੋਸ਼ ਲਾ ਰਹੇ ਹੋ ਸਰਕਾਰ ਨੇ ਗੁਰਬਾਣੀ ਦੀ ਬੇਅਬਦੀ ਕੀਤੀ ਹੈ ਪਰ ਇਸ ਦੇ ਜੁਮੇਵਾਰ ਵੀ ਤਾਂ ਤੁਸੀਂ ਖੁਦ ਹੋ ?ਭਾਈ ਖਾਲਸਾ ਨੇ ਕਿਹਾ ਕਿਸਾਨ ਆਗੂਆਂ  ਵੱਲੋਂ ਡੱਲੇਵਾਲ ਦੇ ਮਰਨ ਵਰਤ ਛੱਡਣ ਅਤੇ ਰੱਖਣ ਤੇ ਸ਼ਰੇਆਮ ਦੋਸ਼ ਲਾਏ ਜਾ ਰਹੇ ਹਨ ਕਿ ਡੱਲੇਵਾਲ ਛੋਹਰਤ ਦੀ ਭੁੱਖ ਖਾਤਰ ਭਾਜਪਾ ਦੇ ਕਹਿਣ ਤੇ ਆਪਣਾ ਮਰਨ ਵਰਤ ਰੱਖਿਆ ਅਤੇ ਉਨ੍ਹਾਂ ਦੇ ਕਹਿਣ ਤੇ ਛੱਡ ਕੇ ਕਿਸਾਨ ਸੰਘਰਸੀਆਂ ਦੇ ਪੇਟ ਵਿੱਚ ਛੁਰਾ ਮਾਰਿਆ,ਭਾਈ ਖਾਲਸਾ ਨੇ ਦੱਸਿਆ ਕਿਸਾਨ ਆਗੂ ਤਾਂ ਸ਼ਰੇਆਮ ਡੱਲੇਵਾਲ ਤੇ ਦੋਸ਼ ਲਾ ਰਹੇ ਹਨ ਕਿ ਡੱਲੇਵਾਲ ਦੇ ਮਰਨ ਵਰਤ ਪਿਛੇ ਭਾਜਪਾਈਆਂ ਦਾ ਪੂਰਾ ਹੱਥ ਸੀ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਡਰਾਮੇਬਾਜ਼ੀ ਵਾਲੇ ਕੀਤੇ ਮਰਨ ਵਰਤ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਡੱਲੇਵਾਲ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੇ ਮਰਨ ਵਰਤ ਦੇ ਨਾਂ ਕਿਸਾਨਾਂ ਤੇ ਆਮ ਲੋਕਾਂ ਨਾਲ ਧੋਧਾ ਕੀਤਾ ਹੈ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਸਾਰੀ ਉਮਰ ਭੁਗਤਣਾ ਪੈ ਸਕਦਾ ਕਿਉਂਕਿ (ਇਹ ਦੁਨੀਆਂ ਸਭ ਕੁਝ ਜਾਨਤੀ ਹੈ)

Leave a Reply

Your email address will not be published. Required fields are marked *