ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ ਵੱਲੋਂ ਗੁਰਦਾਸਪੁਰ ਵਿੱਚ ਕੀਤੀ ਗਈ ਰੋਸ਼ ਰੈਲੀ

ਗੁਰਦਾਸਪੁਰ

ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)–ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ ਵੱਲੋਂ ਸ਼ਹਿਰੀ ਸਬ-ਡਵੀਜ਼ਨ ਗੁਰਦਾਸਪੁਰ ਵਿੱਚ ਸਾਂਝੇ ਫੋਰਮ ਦੇ ਸੱਦੇ ਤੇ ਨਹਿਰੂ ਪਾਰਕ ਵਿੱਖੇ ਰੋਸ਼ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸ਼ਹਿਰੀ ਉੱਪ ਮੰਡਲ ਦੇ ਪ੍ਰਧਾਨ ਸ਼੍ਰੀ ਰਜਿੰਦਰ ਸ਼ਰਮਾ ਤੇ ਕਰਮਚਾਰੀ ਦਲ ਦੇ ਪ੍ਰਕਾਸ਼ ਚੰਦ ਘੁੱਲਾ ਨੇ ਕੀਤੀ। ਇਹ ਰੋਸ਼ ਰੈਲੀ ਮੁੱਖ ਤੌਰ ਤੇ 295/19 ਸੀ ਆਰ ਏ ਤਹਿਤ ਰੱਖੇ ਗਏ ਮੁਲਾਜ਼ਮਾਂ ਦਾ ਪਰਖਕਾਲ ਸਮਾਂ ਪੂਰਾ ਹੋਣ ਦੇ ਬਾਵਜੂਦ ਵੀ ਮੈਨੇਮੈਂਟ ਵਲੋਂ ਰੈਗੂਲਰ ਤਨਖਾਹਾਂ ਨਾ ਦਿੱਤੇ ਜਾਣ ਕਾਰਨ ਰੱਖੀ ਗਈ, ਮੈਨੇਮੈਂਟ ਦੇ ਇਸ ਫੈਸਲੇ ਕਾਰਨ ਸਾਰੇ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ, ਜਿਸਦੇ ਰੋਸ਼ ਵਜੋਂ ਅੱਜ ਪੂਰੇ ਪੰਜਾਬ ਵਿੱਚ ਜੁਆਇੰਟ ਫੋਰਮ ਦੇ ਸੱਦੇ ਤੇ ਸਬ ਡਵੀਜ਼ਨਾ ਤੇ ਡਵੀਜ਼ਨ ਪੱਧਰ ਤੇ ਧਰਨੇ ਦਿੱਤੇ ਗਏ। ਜਥੇਬੰਦੀ ਆਗੂਆਂ ਨੇ ਬੋਲਦਿਆਂ ਕਿਹਾ ਕਿ ਮੈਨੇਜਮੈਂਟ ਵਲੋ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਹੋਰ ਵੀ ਮੰਗਾ ਲਟਕਾਈਆਂ ਜਾ ਰਹੀਆਂ ਹਨ,ਜਿਵੇਂ ਡੀ ਏ ਦੀਆਂ ਬਕਾਇਆ ਕਿਸ਼ਤਾਂ, ਪੇ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਨਾ,ਨਵੀਂ ਰੈਗੂਲਰ ਭਰਤੀ ਕਰਨਾ,ਬਕਾਇਆ ਏਰੀਅਰ ,ਬੰਦ ਕਿੱਤੇ ਭੱਤੇ ਬਹਾਲ ਕਰਨਾ, ਮਿੱਤੀ 30/06/2021 ਤੋਂ ਬਾਅਦ ਸਮਾਂਬੱਧ ਸਕੇਲ ਦੇਣਾ ਆਦਿ ਸ਼ਾਮਿਲ ਹਨ। ਉਹਨਾਂ ਕਿਹਾ ਕਿ ਮੈਨੇਮੈਂਟ ਵਲੋਂ ਜੇਕਰ ਮੁਲਾਜ਼ਮਾਂ ਦੀਆਂ ਮੰਗਾ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸਦੀ ਪੂਰੀ ਜਿੰਮੇਵਾਰੀ ਮੈਨੇਮੈਂਟ ਤੇ ਸਰਕਾਰ ਦੀ ਹੋਵੇਗੀ। ਇਸ ਰੈਲੀ ਨੂੰ ਬਲਜੀਤ ਸਿੰਘ ਰੰਧਾਵਾ, ਮੁਕੇਸ਼ ਵਸ਼ਿਸ਼ਟ,ਇੰਜੀ: ਜਤਿੰਦਰ ਸ਼ਰਮਾ ਐਸ ਡੀ ਓ ਸ਼ਹਿਰੀ ਉੱਪ ਮੰਡਲ, ਗੌਰਵ ਪ੍ਰਿਆ ਨੇ ਸੰਬੋਧਿਤ ਕੀਤਾ। ਇੰਜੀ: ਪਵਨ ਕੁਮਾਰ ਜੇ ਈ, ਰਾਜ ਕੁਮਾਰ ਏ ਜੇ ਈ,ਕੰਸ ਰਾਜ,ਨਰਿੰਦਰ ਸੋਹਲ, ਰਾਜਵਿੰਦਰ ਸਿੰਘ,ਗੁਰਪਿੰਦਰ ਸਿੰਘ, ਹਰਸਿਮਰਨ,ਰਾਜ ਕੁਮਾਰ ਆਦਿ ਵੀ ਇਸ ਰੈਲੀ ਵਿੱਚ ਸ਼ਾਮਿਲ ਹੋਏ।

Leave a Reply

Your email address will not be published. Required fields are marked *