ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ–ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੱਲਾਂਵਾਲਾ ਰੋਡ ( ਤਿਕੋਨੀਆ ) ਮੱਖੂ ਫਿਰੋਜ਼ਪੁਰ ਵਿਖੇ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਤੋਂ ਵਰੋਸਾਈ ਸੰਤ ਬਾਬਾ ਘੋਲਾ ਸਿੰਘ ਜੀ, ਸੰਤ ਬਾਬਾ ਸ਼ਿੰਦਰ ਸਿੰਘ ਜੀ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਦੀ ਦੇਖ ਰੇਖ ਅਤੇ ਇਲਾਕ਼ਾ ਨਿਵਾਸੀ ਸੰਗਤਾਂ ਦੇ ਤਨੋਂ ਮਨੋਂ ਤੇ ਧਨੋ ਦਿੱਤੇ ਭਰਵੇਂ ਸੰਯੋਗ ਨਾਲ ਅੱਜ 7000 ਵਰਗ ਫੁੱਟ ਦੇ ਦੀਵਾਨ ਹਾਲ ਦਾ ਸੰਪੂਰਨ ਲੈਟਰ ਸ਼ਰਧਾ ਭਾਵਨਾਵਾਂ ਨਾਲ ਪਾਇਆ ਗਿਆ , ਸੰਤ ਬਾਬਾ ਘੋਲਾ ਸਿੰਘ ਜੀ ਸਵੇਰੇ ਤੋਂ ਹੀ ਲੈਟਰ ਵਾਲੀ ਛੱਤ ਤੇ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਨਾਮ ਜਪ ਕੇ ਉਤਸ਼ਾਹਿਤ ਕਰ ਰਹੇ ਸਨ, ਗੁਰੂ ਕੇ ਲੰਗਰ, ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤ ਰਹੀਆਂ ਸਨ ,ਹਰ ਕੋਈ ਲੈਟਰ ਦੀ ਸੇਵਾ’ਚ ਹਿੱਸਾ ਪਾਉਣ ਲਈ ਭੱਜ ਭੱਜ ਰੇਤ,ਬੱਜਰੀ ਤੇ ਸੀਮਿੰਟ ਦੇ ਬੱਠਲ ਚੁੱਕ ਕੇ ਸੇਵਾ ਕਰ ਰਿਹਾ ਸੀ, ਜਿਸ ਦੀ ਸਾਰੀ ਨਿਗਰਾਨੀ ਸੰਤ ਬਾਬਾ ਘੋਲਾ ਸਿੰਘ ਜੀ ਤੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਜੀ ਕਰ ਰਹੇ ਸਨ, ਇਸ ਦੀਵਾਨ ਹਾਲ ਦਾ ਲੈਟਰ ਮੱਖੂ ਕਸਬੇ ਦੇ ਸਮੂਹ ਗੁਰਦੁਆਰਿਆਂ ਦੇ ਦਿਵਾਨ ਹਾਲਾਂ ਤੋਂ ਵੱਡਾ ਤੇ ਨਿਵੇਕਲਾ ਹੋਵੇਗਾ ਅਤੇ ਇਸ ਵਿੱਚ ਛੇ ਤੋਂ ਸੱਤ ਹਜ਼ਾਰ ਸੰਗਤਾਂ ਦੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ।

ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੈਟਰ ਸੇਵਾ’ਚ ਸ਼ਾਮਲ ਹੋਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। ਉਹਨਾਂ ਦਸਿਆ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਘੋਲਾ ਸਿੰਘ ਸਭਰਵਾਲੇ ਸੈਂਕੜੇ ਧਾਰਮਿਕ ਇਤਿਹਾਸਕ ਅਸਥਾਨ ਪੰਜਾਬ ਅਤੇ ਕਈ ਹੋਰ ਸੂਬਿਆਂ ਵਿਚ ਗੂਰੂ ਘਰਾਂ ਦੀਆਂ ਸ਼ਾਨਦਾਰ ਇਮਾਰਤਾਂ ਉਸਾਰਨ ਦੀ ਕਾਰਸੇਵਾ ਕਰਵਾਉਣ ਲਈ ਮੋਹਰੀ ਮੰਨੇ ਜਾਂਦੇ ਹਨ ,ਭਾਈ ਖਾਲਸਾ ਨੇ ਦੱਸਿਆ ਇਸੇ ਹੀ ਕੜੀ ਤਹਿਤ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੱਲਾਂਵਾਲਾ ਰੋਡ (ਤਿਕੋਨੀਆ ) ਵਿਖੇ ਹਜ਼ਾਰਾਂ ਸੰਗਤਾਂ ਦੀਆਂ ਸਹੂਲਤਾਂ ਲਈ 7000 ਵਰਗ ਫੁੱਟ ਦੇ ਦੀਵਾਨ ਹਾਲ ਦੇ ਲੈਟਰ ਦੀ ਕਾਰਸੇਵਾ ਬਾਬਾ ਘੋਲਾ ਸਿੰਘ ਜੀ ਤੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਦੀ ਅਗਵਾਈ ਤੇ ਇਲਾਕੇ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਗਈ, ਭਾਈ ਖਾਲਸਾ ਨੇ ਦੱਸਿਆ ਬਾਬਾ ਜੀ ਵੱਲੋਂ ਮੱਖੂ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਯਾਦ’ਚ ਰੇਲਵੇ ਸਟੇਸ਼ਨ ਦੇ ਸਾਹਮਣੇ ਗੁਰਦੁਆਰਾ ਸ਼ਹੀਦਾਂ ਦੀ ਵੀ ਕਰਵਾਈ ਇਸ ਤੋਂ ਪਹਿਲਾਂ ਕਰਵਾਈ ਜਾ ਚੁੱਕੀ ਹੈ, ਉਨ੍ਹਾਂ ਦੱਸਿਆ ਅੱਜ ਵਾਲੇ ਦੀਵਾਨ ਹਾਲ ਦਾ ਲੈਟਰ ਮੱਖੂ ਦੇ ਸਮੂਹ ਗੁਰਦੁਆਰਿਆਂ ਦੇ ਦਿਵਾਨ ਹਾਲਾਂ ਤੋਂ ਵੱਡਾ ਹੋਵੇਗਾ ਜਿਸ ਵਿਚ ਲੱਗਭਗ 6000 ਹਜ਼ਾਰ ਸੰਗਤਾਂ ਅਰਾਮ ਨਾਲ ਬੈਠ ਕੇ ਸੰਗਤ ਕਰ ਸਕਣਗੀਆਂ ਭਾਈ ਖਾਲਸਾ ਨੇ ਦੱਸਿਆ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਵਲੋਂ ਸ, ਹਰਭਜਨ ਸਿੰਘ ਕਾਹਲੋ ਵਕੀਲ ਸਾਹਿਬ, ਠੇਕੇਦਾਰ ਗਰਮੀਤ ਸਿੰਘ ਮੱਖੂ, ਜੱਜ ਸਿੰਘ ਸਰਪੰਚ ਜੋਗੀ ਵਾਲਾ, ਸ, ਦਲੇਰ ਸਿੰਘ ਮੱਖੂ, ਭਾਈ ਰੇਸ਼ਮ ਸਿੰਘ , ਸ੍ਰ ਸੁਰਜੀਤ ਸਿੰਘ ਬੁਲੋਕੇ ਆਦਿ ਆਗੂਆਂ ਨੂੰ ਵਿਸ਼ੇਸ਼ ਤੌਰ ਲੰਗਰ ਸੇਵਾ, ਸ਼ਬੀਲ ਸੇਵਾ ਅਤੇ ਲੈਟਰ ਪਾਉਣ ਲਈ ਸੰਗਤਾਂ ਨੂੰ ਪ੍ਰੇਰਿਤ ਕਰਨ ਦੀ ਸੇਵਾ ਲਾਈ ਗਈ ਸੀ, ਜੋਂ ਬਾਖੂਬੀ ਨਾਲ ਨਿਭਾਈ ਜਾ ਰਹੀ ਸੀ ਉਨ੍ਹਾਂ ਕਿਹਾ ਲੈਟਰ ਦੀ ਸੰਪੂਰਨਤਾ ਤੋਂ ਉਪਰੰਤ ਸ਼੍ਰੀਮਾਨ ਸੰਤ ਬਾਬਾ ਘੋਲਾ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਦਾ ਤਨੋਂ ਮਨੋਂ ਤੇ ਧਨੋ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਵਿਚ ਹਿੱਸਾ ਪਾਉਣ ਲਈ ਲਈ ਧੰਨਵਾਦ ਕੀਤਾ ਤੇ ਕਿਹਾ ਇਹ ਦਿਵਾਨ ਹਾਲ ਮੱਖੂ ਸ਼ਹਿਰ ਦੀਆਂ ਸੰਗਤਾਂ ਦੀ ਸ਼ਾਨ ਹੋਵੇਗਾ ।



