ਅਕਾਲੀ ਦਲ ਬਾਦਲ ਦੇ ਬਾਗੀ ਧੜੇ ਵੱਲੋਂ ਚਾਰ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਕਰਨੀ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਫ਼ੈਸਲਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 1 ਜੁਲਾਈ (ਸਰਬਜੀਤ ਸਿੰਘ)–ਬਾਦਲ ਅਕਾਲੀ ਦਲ ਦੇ ਬਾਗੀ ਧੜੇ ਨੇ ਬੀਤੇ ਸਮੇਂ ਵਿੱਚ ਹੋਈਆਂ ਚਾਰ ਭੁਲਾ ਨੂੰ ਲੈ ਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਖਿਮਾ ਜਾਚਨਾ ਪੱਤਰ ਪੇਸ਼ ਕੀਤਾ ਹੈ ਜੋ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਫ਼ੈਸਲਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਇਸ ਫੈਸਲੇ ਦੀ ਪੂਰਨ ਹਮਾਇਤ ਕੀਤੀ ਹੈ ਅਤੇ ਮੰਗ ਕੀਤੀ ਹੈ ਇਸ ਧੜੇ ਵਿਚ ਸਮੂਹ ਪੰਥਕ ਜਥੇਬੰਦੀਆਂ ਅਤੇ ਸੰਘਰਸ਼ੀ ਨੌਜਵਾਨ ਨੂੰ ਵਿਸ਼ੇਸ਼ ਤੌਰ ਤੇ ਨਿਮਾਇਦਗੀ ਦਿੱਤੀ ਜਾਵੇਗੀ ਤਾਂ ਕਿ 1920 ਵਾਲੇ ਬਣੇ ਅਕਾਲੀ ਦਲ ਦੀ ਮੁੱਢਲੀ ਮਰਯਾਦਾ ਤੇ ਸਿਧਾਂਤਾਂ ਨੂੰ ਅਕਾਲੀ ਦਲ ਵਿੱਚ ਲਾਗੂ ਕੀਤਾ ਜਾ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਕਾਲੀ ਦਲ ਬਾਦਲ ਦੇ ਬਾਗੀ ਧੜੇ ਵੱਲੋਂ ਚਾਰ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਪੱਤਰ ਪੇਸ਼ ਕਰਨ ਦੀ ਪੂਰਨ ਹਮਾਇਤ ਅਤੇ ਇਸ ਧੜੇ ਵਿਚ ਸਮੂਹ ਪੰਥਕ ਜਥੇਬੰਦੀਆਂ ਤੇ ਸੰਘਰਸ਼ੀ ਯੋਧਿਆਂ ਨੂੰ ਵਿਸ਼ੇਸ਼ ਤੌਰ ਸ਼ਾਮਲ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ

ਭਾਈ ਖਾਲਸਾ ਨੇ ਸਪੱਸ਼ਟ ਕੀਤਾ ਭਾਵੇਂ ਕਿ ਇਸ ਧੜੇ ਦੇ ਆਗੂ ਉਹ ਹੀ ਹਨ ਜੋਂ ਲੰਮਾਂ ਸਮਾਂ ਅਕਾਲੀ ਦਲ ਬਾਦਲ ਵਿੱਚ ਵੱਡੀਆਂ ਵੱਡੀਆਂ ਵਜ਼ੀਰੀਆਂ ਦਾ ਅਨੰਦ ਪ੍ਰਾਪਤ ਕਰ ਚੁੱਕੇ ਹਨ ਅਤੇ ਜਦੋਂ ਇਹ ਅਕਾਲੀ ਦਲ ਬਾਦਲ ਤੋਂ ਇਹ ਚਾਰ ਭੁੱਲਾਂ ਹੋਈਆਂ ਉਸ ਵਕਤ ਚੁੱਪ ਬੈਠੇ ਰਹੇ ਭਾਈ ਖਾਲਸਾ ਨੇ ਦੱਸਿਆ ਹੁਣ ਅਕਾਲੀ ਦਲ ਦੀ ਵੱਡੀ ਹਾਰ ਤੇ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਖਾਤਰ ਇਹਨਾਂ ਨੇ ਬੀਤੇ ਸਮੇਂ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਇਸ ਕਰਕੇ ਹੀ ਕੀਤੀ ਹੈ ਕਿ ਅਸੀਂ ਉਸ ਵਕਤ ਚੁੱਪ ਰਹੇ ਜਿਸ ਕਰਕੇ ਇਨ੍ਹਾਂ ਭੁੱਲਾਂ ਅਸੀਂ ਵੀ ਜ਼ੁਮੇਵਾਰ ਹਾਂ ਭਾਈ ਖਾਲਸਾ ਨੇ ਕਿਹਾ ਬਾਦਲ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਆਪਣੇ ਆਹੁਦੇ ਤੋਂ ਅਸਤੀਫਾ ਨਾ ਦੇਣ ਕਾਰਨ ਉਹਨਾਂ ਨੂੰ ਅਕਾਲੀ ਦਲ ਬਾਦਲ ਤੋਂ ਵੱਖਰਾ ਅਕਾਲੀ ਬਣਾਉਣ ਲਈ ਮਜਬੂਰ ਹੋਣਾ ਪਿਆ ਭਾਈ ਖਾਲਸਾ ਨੇ ਕਿਹਾ ਇਸ ਧੜੇ ਵਿਚ ਮੁੱਖ ਤੌਰ ਤੇ ਪ੍ਰੋ ਚੰਦੂਮਾਜਰਾ, ਬੀਬੀ ਜਗੀਰ ਕੌਰ, ਸ੍ਰ ਸੁਖਦੇਵ ਸਿੰਘ ਢੀਂਡਸਾ, ਵਡਾਲਾ, ਛੋਟੇਪੁਰ ਸ੍ਰਵਣ ਸਿੰਘ ਫਿਲੌਰ ਤੋਂ ਇਲਾਵਾ ਸੈਂਕੜੇ ਆਗੂ ਹਨ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਇਹਨਾਂ ਨੇ ਮੰਨਿਆ ਕਿ ਪਹਿਲੀ ਗਲਤੀ ਸੌਦਾ ਸਾਧ ਵੱਲੋਂ ਗੁਰੂ ਸਾਹਿਬ ਦਾ ਸਵਾਂਗ ਰਚਣ ਵਾਲੇ ਕੇਸ ਨੂੰ ਵਾਪਸ ਲੈਣਾ,2015 ਗੁਮ ਹੋਏ ਸਰੂਪ, ਬਾਇਬਲ ਕਲਾ ਵਿੱਚ ਗੋਲੀ ਚਲਾਉਣ, ਸੁਮੇਧ ਸੈਣੀ ਨੂੰ ਡੀਜੀਪੀ ਲਾਉਣ ਸਮੇਤ ਹੋਰ ਗਲਤੀਆਂ ਦੇ ਭਾਗੀਦਾਰ ਵਜੋਂ ਉਹਨਾਂ ਨੇ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ ਹੈ ਭਾਈ ਖਾਲਸਾ ਨੇ ਕਿਹਾ ਅਕਾਲੀ ਦੀ ਹੋਂਦ ਨੂੰ ਬਚਾਉਣ ਲਈ ਇਸ ਬਣੇ ਅਕਾਲੀ ਧੜੇ ਦੀ ਪੂਰਨ ਹਮਾਇਤ ਕਰਦੇ ਹਨ ਅਤੇ ਆਸ ਕਰਦੇ ਹਨ ਇਹ ਧੜਾ 1920 ਦੇ ਬਣੇ ਅਕਾਲੀ ਦਲ ਵਾਲੇ ਸਿਧਾਂਤ ਅਤੇ ਮਰਯਾਦਾ ਨੂੰ ਕਾਇਮ ਰੱਖਣ ਲਈ ਵਚਨਬੱਧ ਹੋਵੇਗਾ ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਸਿਦਾ ਸਿੰਘ ਨਿਹੰਗ, ਭਾਈ ਸੁਖਦੇਵ ਸਿੰਘ ਜਗਰਾਵਾਂ, ਭਾਈ ਬਲਵਿੰਦਰ ਸਿੰਘ ਖੰਡੂਰ ਸਾਹਿਬ ਤੋਂ ਇਲਾਵਾ ਕਈ ਕਾਰਕੁੰਨ ਹਾਜਰ ਸਨ।

Leave a Reply

Your email address will not be published. Required fields are marked *