ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)–ਅੱਜ ਭੱਠਾ ਮਜ਼ਦੂਰ ਯੂਨੀਅਨ ਸਬੰਧਤ ਏਕਟੂ ਦੇ ਇੱਕ ਵਫਦ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲ ਕੇ ਮੰਗ ਕੀਤੀ ਕਿ ਭੱਠਾ ਮਜ਼ਦੂਰਾਂ ਦੀ ਕੈਟਾਗਰੀ ਨਿਕਾਸੀ ਅਤੇ ਕੱਚੀ ਇੰਟਾ ਦੀ ਭਰਾਈ ਕਰਨ ਵਾਲੇ ਮਜ਼ਦੂਰਾਂ ਲਈ ਘੱਟੋ ਘੱਟ ਮਜ਼ਦੂਰੀ ਲਾਗੂ ਕਰਵਾਈ ਜਾਵੇ। ਏਕਟੂ ਦੇ ਸੂਬਾ ਮੀਤ ਪ੍ਰਧਾਨ ਅਤੇ ਲਿਬਰੇਸ਼ਨ ਆਗੂ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਦੱਸਿਆ ਕਿ ਨਿਕਾਸੀ ਮਜ਼ਦੂਰਾਂ ਦੀ ਪੱਕੀਆ ਇੰਟਾ ਦੀ ਲੁਦਾਈ ਲੁਹਾਈ ਦੀ ਸਰਕਾਰੀ ਉਯਰਤ 234.42 ਰੁਪਏ ਹੈ ਜੋ ਘਾਟੇ ਦਾ ਬੋਨਸ 8.33ਪਰਤੀਸਤ ਜੋੜ ਕਿ 255ਰੁਪਏ ਬਣਦੀ ਹੈ ਜਦੋਂ ਕਿ ਭੱਠਾ ਮਾਲਕ ਮਜ਼ਦੂਰਾਂ ਨੂੰ ਇਸ ਦੀ ਅੱਧੀ ਮਜ਼ਦੂਰੀ ਵੀ ਨਹੀਂ ਅਦਾ ਕਰ ਰਹੇ, ਇਹੈ ਹਾਲ ਕੱਚੀਆ ਇੰਟਾ ਦੀ ਢੁਹਾਈ ਕਰਨ ਵਾਲੇ ਮਜ਼ਦੂਰਾਂ ਦਾ ਹੋ ਰਿਹਾ ਹੈ ਜਿਨ੍ਹਾਂ ਦੀ 400 ਮੀਟਰ ਤਕ ਉਯਰਤ 235.42 ਰੁਪਏ ਹੈ ਪਰ ਉਨ੍ਹਾਂ ਨੂੰ ਸਰਕਾਰ ਵੱਲੋਂ ਤਹਿ ਮਜਦੂਰੀ ਦਾ ਤੀਜਾ ਹਿੱਸਾ ਵੀ ਨਹੀਂ ਮਿਲਦਾ ਹੈ। ਇਨ੍ਹਾਂ ਮਜ਼ਦੂਰਾਂ ਨੂੰ ਲਿਆਉਣ ਅਤੇ ਕੰਮ ਕਰਾਉਣ ਵਾਲੇ ਜਮਾਦਾਰਾ ਦਾ ਸਰਕਾਰ ਵੱਲੋਂ ਜਮਾਦਾਰੀ ਕਮਿਸ਼ਨ ਮਹੀਨੇ ਦੀ ਘੱਟੋ ਘੱਟ ਉਜਰਤ ਦੇ ਬਰਾਬਰ ਹੈ ਜਿਸ ਕਮਿਸ਼ਨ ਦਾ ਕਈ ਸਾਲਾ ਤੋਂ ਇਕ ਰੁਪਿਆ ਵੀ ਨਹੀਂ ਦਿੱਤਾ ਜਾ ਰਿਹਾ। ਬੱਖਤਪੁਰਾ ਨੇ ਕਿਰਤ ਵਿਭਾਗ ਦੇ ਅਫਸਰਾਂ ਤੇ ਦੋਸ਼ ਲਾਇਆ ਕਿ ਇਹ ਵਿਭਾਗ ਕਿਰਤੀਆਂ ਦੇ ਹਿਤਾਂ ਦੀ ਰਾਖੀ ਲਈ ਚਲਦਾ ਹੈ ਪਰ ਉਸਦਾ ਅਮਲ ਭੱਠਾ ਮਾਲਕਾਂ ਦੇ ਹੱਕ ਵਿੱਚ ਭੁਗਤ ਰਿਹਾ ਹੈ ਉਨ੍ਹਾਂ ਕਿਹਾ ਕਿ ਨਿਕਾਸੀ ਅਤੇ ਭਰਾਈ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਅਰਧ ਗੁਲਾਮਾਂ ਵਰਗੀ ਹੈਧ ਜਿਸ ਦੀ ਜੁਮੇਵਾਰੀ ਕਿਰਤ ਵਿਭਾਗ ਸਿਰ ਆਉਂਦੀ ਹੈ। ਆਗੂਆਂ ਚੇਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਨਾਲ਼ ਨਿਆਂ ਕੀਤਾ ਗਿਆ ਤਾਂ ਮਜ਼ਦੂਰ ਕੰਮ ਬੰਦ ਕਰਨ ਲਈ ਮਜਬੂਰ ਹੋਣਗੇ। ਵਫ਼ਦ ਵਿਚ ਪਿੰਟਾ ਤਲਵੰਡੀ ਭਰਥ, ਗੋਪਾਲ ਕਿਸ਼ਨ ਪਾਲਾ, ਸੋਨੂੰ,ਜੀਤ ਰਾਮ, ਕੁਲਦੀਪ ਰਾਜੂ ਅਤੇ ਸੁਫਾਰ ਸ਼ਾਮਲ ਸਨ


