ਗੁਰਦਾਸਪੁਰ, 15 ਮਈ (ਸਰਬਜੀਤ ਸਿੰਘ)–ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਉਪਰੰਤ ਜਿਥੇ ਸਿੱਖਾਂ’ਚ ਰਾਜਨੀਤੀ ਚੇਤਨਾ ਪੈਦਾ ਕਰਨ ਹਿੱਤ ਸਿਖਾਂ ਦੀ ਸੁਪਰੀਮ ਪਾਵਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ, ਉੱਥੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰਾਜਨੀਤੀ ਅਤੇ ਧਰਮ ਦੋ ਨਿਸ਼ਾਨ ਦਰਬਾਰ ਸਾਹਿਬ ਦੇ ਸਾਹਮਣੇ ਸਥਾਪਿਤ ਕਰਵਾਕੇ ਰਾਜਨੀਤੀ ਦੇ ਨਿਸ਼ਾਨ ਨੂੰ ਧਰਮ ਦੇ ਨਿਸ਼ਾਨ ਤੋਂ ਇੱਕ ਫੁੱਟ ਨੀਵਾਂ ਰੱਖਿਆ ਤਾਂ ਕਿ ਰਾਜ ਸਮੇਂ ਸਿੱਖ ਧਰਮ ਦੇ ਨਿਸ਼ਾਨ ਨੂੰ ਸਮਰਪਿਤ ਹੋ ਕੇ ਰਾਜ ਦੇ ਲੋਕਾਂ ਨਾਲ ਬੇਇਨਸਾਫ਼ੀ ਧੱਕੇਸ਼ਾਹੀ ਅਤੇ ਨਿਹੱਥਿਆਂ ਤੇ ਜੁਲਮ ਕਰਨ ਵਾਲੇ ਕੂੜ ਰਾਜ ਨੂੰ ਖਤਮ ਕਰਕੇ ਸਭਨਾਂ ਲਈ ਧਰਮੀ ਰਾਜ ਦੀ ਸਥਾਪਨਾ ਕਰਨ ਦੀ ਲੋੜ ਤੇ ਜੋਰ ਦੇ ਸਕਣ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਤੇ ਸਮੂਹ ਸੰਗਤਾਂ ਨੂੰ ਵਧਾਈ ਅਤੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਦੀ ਸਿੱਖਿਆ ਮੁਤਾਬਕ ਰਾਜ ਕਰਨ ਦੀ ਅਪੀਲ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਭਾਈ ਖਾਲਸਾ ਨੇ ਸਪਸ਼ਟ ਕੀਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਤੇ ਹਰਮੰਦਿਰ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਹੋਰ ਸਮਾਗਮ ਕਰਵਾਕੇ ਲੋਕਾਂ ਨੂੰ ਗੁਰਗੱਦੀ ਦਿਵਸ ਤੋਂ ਜਾਣੂ ਕਰਵਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਧੀਆ ਉਪਰਾਲਾ ਕਿਹਾ ਜਾ ਸਕਦਾ ਹੈ, ਭਾਈ ਖਾਲਸਾ ਨੇ ਰੋਸ ਪ੍ਰਗਟ ਕਰਦਿਆਂ ਮਜੌਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਮ ਆਦਮੀ ਪਾਰਟੀ ਦੇ ਐਮ ਪੀ ਰਾਘਵ ਚੱਡਾ ਦੀ ਮੰਗਣੀ ਸਮਾਗਮ’ਚ ਜਾਣ ਵਾਲੀ ਨੀਤੀ ਦੀ ਨਿੰਦਾ ਕੀਤੀ, ਕਿਉਂਕਿ ਉਹਨਾਂ ਦੀ ਮਹਾਨ ਪਦਵੀ ਮੁਤਾਬਕ ਮਾਣ ਸਤਿਕਾਰ ਨਾ ਮਿਲਣ ਕਰਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਭਾਈ ਖਾਲਸਾ ਨੇ ਸਪਸ਼ਟ ਕੀਤਾ ਸ਼੍ਰੀ ਆਕਾਲ ਤਖਤ ਸਾਹਿਬ ਸਿੱਖਾਂ ਅਤੇ ਹੋਰਾਂ ਲਈ ਸਰਬਉਚਤਾ ਅਤੇ ਮਹਾਨਤਾ ਦਾ ਪ੍ਰਤੀਕ ਹੈ ਅਤੇ ਇਸ ਦੇ ਜਥੇਦਾਰ ਸਾਹਿਬਾਨ ਵੱਲੋਂ ਕੀਤਾ ਗਿਆ ਪਵਿੱਤਰ ਹੁਕਮਨਾਮਾ ਸਭਨਾਂ ਨੂੰ ਪ੍ਰਵਾਨ ਕਰਨ ਦੇ ਨਾਲ ਨਾਲ ਇਸ ਤਖਤ ਦੇ ਜਥੇਦਾਰ ਅੱਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਵਿਸ਼ਾਲ ਧਰਮੀ ਰਾਜ ਦੇ ਸੰਸਥਾਪਕ ਸ਼ਾਸਕ ਨੂੰ ਵੀ ਚੁੱਕਣਾ ਪਿਆ ਉਹਨਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਅੱਜ ਮੌਕਾ ਪਰੱਸਤੀ ਵਾਲੀ ਭੇਖੀ ਅਕਾਲੀ ਦਲ ਬਾਦਲ ਨੇ ਜਥੇਦਾਰ ਸਾਹਿਬ ਵਰਗੀ ਕੌਮ ਦੀ ਮਹਾਨ ਉੱਚ ਸ਼ਖ਼ਸੀਅਤ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣ ਲਈ ਵੱਡਾ ਗੁਨਾਹ ਤੇ ਪਾਪ ਕਰ ਰਹੀ ਹੈ ਜੋਂ ਸਮੁਚੀ ਸਿੱਖ ਕੌਮ ਲਈ ਵੱਡੀ ਚੁਣੌਤੀ ਤੇ ਚਿੰਤਾ ਦਾ ਵਿਸ਼ਾ ਬਣ ਗਿਆ ਅਤੇ 12 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਂ ਹੋਣ ਦੇਣਾ ਬਾਦਲਕਿਆਂ ਦਾ ਵੱਡਾ ਗੁਨਾਹ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਮੁੱਚੇ ਸਿੱਖ ਤੇ ਹੋਰਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਵਧਾਈਆਂ ਦਿੰਦੀ ਹੈ ਉਥੇ ਬਾਦਲਕਿਆਂ ਨੂੰ ਬੇਨਤੀ ਕਰਦੀ ਹੈ ਕਿ ਹੁਣ ਬਸ ਕਰੋ, ਤੇ ਛੇਵੇਂ ਪਾਤਸ਼ਾਹ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਹੋ ਕੇ ਇਸ ਪਵਿੱਤਰ ਅਸਥਾਨ ਨੂੰ ਅਜ਼ਾਦ ਕਰ ਦਿਉ , ਸ਼ਾਇਦ ਵਾਹਿਗੁਰੂ ਤੁਹਾਡਾ ਭਲਾ ਕਰ ਦੇਵੇ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਭਾਈ ਹਰਪਾਲ ਸਿੰਘ ਦੇਹਿੜੂ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗਰਮੀਤ ਸਿੰਘ ਮੱਖੂ ਬਾਬਾ ਸਿੰਦਾ ਸਿੰਘ ਨਿਹੰਗ ਧਰਮ ਕੋਟ ਆਦਿ ਆਗੂ ਹਾਜਰ ਸਨ ।


