ਜਲੰਧਰ, ਗੁਰਦਾਸਪੁਰ, 15 ਮਈ (ਸਰਬਜੀਤ ਸਿੰਘ)– ਪੰਜਾਬੀ ਇੰਡਸਟਰੀ ਦੇ ਅੰਬਰ ਵਿੱਚ ਨਿਤ ਨਵੇਂ ਸਿਤਾਰੇ ਚਮਕਦੇ ਰਹਿੰਦੇ ਹਨ ਜਿਨ੍ਹਾਂ ਵਿਚੋਂ ਕੁਝ ਸਿਤਾਰੇ ਆਪਣੀ ਮਿਹਨਤ ਤੇ ਲਗਨ ਸਦਕਾ ਲੋਕਾਂ ਵਿਚ ਲੰਮਾ ਸਮਾਂ ਚਮਕਦੇ ਰਹਿੰਦੇ ਹਨ ਆਪਣੇ ਕੰਮ ਦੇ ਸਦਕਾ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਰਹਿੰਦੇ ਹਨ ਉਹਨਾਂ ਸਤਾਂਰਿਆਂ ਵਿਚੋਂ ਇਕ ਹੋਰ ਸਤਾਰਾ ਚਮਕ ਰਿਹਾ ਹੈ ਪੰਜਾਬੀ ਫ਼ਿਲਮ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਪਿੰਡ ਸੁਲਤਾਨੀ ਦਾ ਰਹਿਣ ਵਾਲਾ ਪਿਤਾ ਲੇਟ ਸਰਦਾਰ ਚੰਨਣ ਸਿੰਘ ਮਾਨ ਤੇ ਮਾਤਾ ਚੰਨਣ ਕੌਰ ਦੀ ਕੁੱਖ ਚੋਂ ਪੈਦਾ ਹੋਇਆ ਪਰਿਵਾਰ ਵਿਚ 6 ਭੈਣਾਂ ਤੇ ਦੋ ਭਰਾ ਸਨ ਬਿੱਟੂ ਮਾਨ ਆਪਣੀ ਪੂਰੀ ਪੜਾਈ ਕਰਕੇ ਪੰਜਾਬ ਤੋ ਦਿੱਲੀ ਚਲਾ ਗਿਆ ਦਿੱਲੀ ਜਾ ਕੇ ਇੱਕ ਖਰਾਦ ਦੀ ਫੈਕਟਰੀ ਵਿੱਚ ਨੌਕਰੀ ਕਰਨ ਲੱਗ ਪਿਆ ਦਿੱਲੀ ਵਿਚ ਪੰਜਾਬੀ ਪੋਪ ਸਿੰਗਰ ਸੁੱਖਾ ਦਿੱਲੀ ਵਾਲਾ international ਗਾਇਕ ਮੀਕਾ ਸਿੰਘ ਰਾਇਟਰ ਤੇ ਸ਼ਾਇਰ ਰਾਣਾ ਵੇਂਡਲ ਵਾਲਾ ਦੇ ਨਾਲ ਰਹਿੰਦਾ ਸੀ ਪਰ ਕਿਤੇ ਨਾ ਕਿਤੇ ਬਿੱਟੂ ਮਾਨ ਨੂੰ ਫ਼ਿਲਮ ਲਾਇਨ ਦਾ ਬਹੁਤ ਸ਼ੌਂਕ ਸੀ ਬਿੱਟੂ ਮਾਨ ਨੌਕਰੀ ਦੇ ਨਾਲ ਨਾਲ ਦਿੱਲੀ ਮੰਡੀ ਹਾਊਸ ਦਿੱਲੀ ਦੂਰਦਰਸ਼ਨ ਮਾਯਾਪੁਰੀ ਮੈਗਜ਼ੀਨ ਦੇ ਚੱਕਰ ਮਾਰਦਾ ਰਿਹਾ ਹੈ ਜਦੋਂ ਦਿੱਲੀ ਵਿਚ ਕੋਈ ਵੀ ਗੱਲਬਾਤ ਨਾ ਬਣੀ ਫਿਰ ਬਿੱਟੂ ਮਾਨ ਨੇ ਮੁੰਬਈ ਦਾ ਰੁਖ ਕਰ ਲਿਆ ਬੰਬਈ ਜਾ ਕੇ ਮੀਕਾ ਸਿੰਘ ਦੇ ਘਰ ਰਹਿਣ ਦੇ ਨਾਲ ਨਾਲ ਬਿੱਟੂ ਮਾਨ ਨੇ ਮੁੰਬਈ ਫ਼ਿਲਮ ਸਿਟੀ ਲੋਖਡਵਾਲਾ ਜੂਹ ਬੀਚ ਆਰ ਕੇ ਸਟੂਡਿਓ infinity mall ਦੇ ਚੱਕਰ ਕੱਢਣ ਤੋਂ ਬਾਅਦ ਬਿੱਟੂ ਮਾਨ ਦੀ ਡਾਇਰੈਕਟਰ ਸਾਗਰ ਸ਼ਰਮਾ ਨਾਲ ਮੁਲਾਕਾਤ ਹੋਈ ਮੁਲਾਕਾਤ ਤੋਂ ਬਾਅਦ ਬਿੱਟੂ ਮਾਨ ਨੇ ਸਾਗਰ ਸ਼ਰਮਾ ਨਾਲ ਦੋ ਗੀਤ Shot ਕੀਤੇ ( ਹੇ ਗੱਨਬਤ ਗੀਤ ਤੇ ਲੜਕੇ ਦਿਲ ਮੰਗਦੇ ਇਹ ਗੀਤ ਯੂਨੀਵਰਸਲ ਮਿਊਜ਼ਿਕ ਇੰਡੀਆ ਕੰਪਨੀ ਤੋਂ ਰਿਲੀਜ਼ ਹੋਏ)ਥੋੜਾ ਟਾਇਮ ਕੰਮ ਕਰਨ ਤੋਂ ਬਾਅਦ ਫਿਰ ਬੋਜਪੁਰੀ ਡਾਇਰੈਕਟਰ ਮਨੀਸ਼ ਜੈਨ ਨਾਲ ਮੁਲਾਕਾਤ ਹੋਈ ਉਹਨਾਂ ਨਾਲ ਵੀ ਬਿੱਟੂ ਮਾਨ ਨੇ ਦੋ ਫਿਲਮ ਬੋਜਪੁਰੀ ਕੀਤੀਆ।ਫ਼ਿਲਮ ਰਿਕਸ਼ੇਵਾਲਾ/ ਬਾਬੂ ਜੀ/ ਉਸ ਤੋਂ ਬਾਅਦ ਬਹੁਤ ਹੀ ਵੱਡਾ ਫ਼ਿਲਮ ਪ੍ਰੋਡਕਸ਼ਨ ਹਾਊਸ pen in camera ਤੇ Don cinema ਦੇ ਆਨਰ Mr ਮਹਿਮੂਦ ਅਲੀ ਨਾਲ ਮੁਲਾਕਾਤ ਹੋਈ ਫਿਰ ਬਿੱਟੂ ਮਾਨ ਨੇ ਉਨ੍ਹਾਂ ਨਾਲ ਕਾਫੀ ਦੇਰ ਕੰਮ ਕੀਤਾ ਹੈ ਫਿਲਮ ਵਿਜੇ ਦੀਨਾਨਾਥ ਚੌਹਾਨ / ਬਾਬਲ ਪਿਆਰੇ / ਦੋ ਅਨਾੜੀ / ਵਿਚ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਉਸ ਤੋ ਬਾਅਦ ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਪ੍ਰੋਡਿਊਸਰ ਡਾਇਰੈਕਟਰ ਰਾਜ ਕੁਮਾਰ ਸੰਤੋਸੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕਾਫੀ ਫਿਲਮਾਂ ਤੇ ਕਾਫੀ ਗੀਤ ਕਰਨ ਤੋਂ ਬਾਅਦ ਫਿਰ ਬਿੱਟੂ ਮਾਨ ਪੰਜਾਬ ਜਲੰਧਰ ਆ ਗਿਆ ਕਿਉਂਕਿ ਪੰਜਾਬ ਮੁਹਾਲੀ ਵਿੱਚ ਬਹੁਤ ਹੀ ਵੱਡੀ ਪੰਜਾਬੀ ਇੰਡਸਟਰੀ ਅੱਗੇ ਆ ਚੁੱਕੀ ਸੀ ਬਹੁਤ ਹੀ ਵੱਡੇ ਵੱਡੇ ਆਡੀਓ ਰਿਕਾਰਡਿੰਗ ਸਟੂਡੀਓ ਵੀਡਿਓ ਐਲਬਮ ਫ਼ਿਲਮ ਸ਼ੂਟਿੰਗ ਸਟੂਡਿਓ ਲੱਗ ਚੁੱਕੇ ਹਨ
ਫਿਰ ਬਿੱਟੂ ਮਾਨ ਫ਼ਿਲਮਜ਼ ਨੇ ਐਜੇ ਡਾਇਰੈਕਟਰ ਕੰਮ ਕਰਨਾ ਸ਼ੁਰੂ ਕੀਤਾ ਪੰਜਾਬੀ ਗੀਤ ਧਾਰਮਿਕ ਗੀਤ ਮਾਤਾ ਦੀਆ ਭੇਟਾ ਤੇ ਜਲੰਧਰ ਦੂਰਦਰਸ਼ਨ ਦਾ ਰੰਗਾਰੰਗ ਪ੍ਰੋਗਰਾਮ
” ਮੇਲਾ ਵਿਸਾਖੀ ਦਾ” ਸਪੈਸ਼ਲ ਪ੍ਰੋਗਰਾਮ 2023 ਟੀ-ਸੀਰੀਜ਼ ਵਾਇਟ ਹਿੱਲ ਸੋਨੀ ਮਿਊਜ਼ਿਕ ਅਮਰ ਆਡੀਓ ਐਸ ਐਮ ਆਰ ਇੰਟਰਟੇਨਮੈਂਟ ਐਚ ਆਰ ਪੀ ਇੰਟਰਪ੍ਰਾਈਜ਼ ਗੋਲਡ ਰਕਾਟ ਨਿਊਜ਼ੀਲੈਂਡ ਤੇ ਹੋਰ ਵੱਖ-ਵੱਖ ਕੰਪਨੀਆਂ ਨਾਲ ਕੰਮ ਕੀਤਾ ਔਰ ਵੱਡੇ ਵੱਡੇ ਪੰਜਾਬੀ ਗਾਇਕਾ
ਨਾਲ ਮਿਊਜ਼ਿਕ ਵੀਡਿਓ ਕੀਤੇ
ਐਜੇ ਡਾਇਰੈਕਟਰ ਫਿਲਮਾਂ ਵੀ ਕੀਤੀਆਂ ਜਿਵੇਂ ਕਰਜ਼ਾ/ ਡਰ / ਤੇ ਬਹੁਤ ਜਲਦੀ ਆਉਣ ਵਾਲੀ ਫਿਲਮ (ਜਨੂੰਨ )ਪੰਜਾਬੀ ਫ਼ਿਲਮ ਦੇ ਅਦਾਕਾਰ ਮਲਕੀਤ ਰੌਨੀ ਰੁਪਿੰਦਰ ਰੂਬੀ ਮਹਿਕ ਸ਼ਰਮਾ ਸੁਮਿਤ ਸ਼ਹਿਜ਼ਾਦਾ ਨਰਿੰਦਰ ਕੱਕੜ ਅਮਰੀਕ ਜੱਸਲ ਗੋਨੀ ਸੱਗੂ ਜੋਤੀ ਅਰੋੜਾ ਜੇਮਸ ਨਾਹਰ ਮਨੋਹਰ ਧਾਰੀਵਾਲ
ਜੇ ਪੀ ਧਾਰੀਵਾਲ ਕਮਲ ਬਾਥ ਮਲਕੀਤ ਸਿੰਘ ਜਗਦੀਪ ਤਿਹਾਰਾ ਪੱਪੂ ਬੈਂਸ ਸੁਸ਼ੀਲ ਘਈ ਤੇ ਹੋਰ ਫ਼ਿਲਮ ਇੰਡਸਟਰੀ ਦੇ ਚਿਹਰੇ ਇਸ ਫ਼ਿਲਮ ਵਿੱਚ ਹਨ ਇਸ ਦਾ ਸੰਗੀਤ ਅਮਨ ਸਿੰਘ ਯੂ ਐਸ ਏ ਨੇ ਕੀਤਾ ਹੈ
ਪ੍ਰੋਜੈਕਟ ਬਾਏ ਮਨੋਹਰ ਧਾਰੀਵਾਲ ਇਸ ਫ਼ਿਲਮ ਦੇ ਪ੍ਰੋਡਿਊਸਰ ਪ੍ਰੀਤ ਸੰਧੂ ਹੋਲਡਿੰਗ ਕੰਪਨੀ ਕੈਲਗਰੀ ਕਨੇਡਾ ਤੇ ਪੈੱਨ ਇਨ ਕੈਮਰਾ ਡੋਨ ਸਿਨੇਮਾ ਮਹਿਮੂਦ ਅਲੀ ਮੁੰਬਈ ਤੇ ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ ਐਗਜ਼ੀਕਿਊਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ ਐਡਿਟ ਬੰਟੀ ਬੌਸ ਬੈਗ੍ਰਾਉਂਡ ਮਿਊਜਿਕ
ਟੋਨੀ ਡਿਸੂਜਾ ਇਸ ਫ਼ਿਲਮ ਦੀ ਪ੍ਰੋਡਕਸ਼ਨ ਨਿੱਕਾ ਸਿੰਘ ਦੀ ਹੈ ਇਸ ਫ਼ਿਲਮ ਦੇ ਰਾਇਟਰ ਡਾਇਰੈਕਟ ਚਰ ਬਿੱਟੂ ਮਾਨ ਫ਼ਿਲਮਜ਼ ਹਨ ਫ਼ਿਲਮ ਜਨੂੰਨ ਬਹੁਤ ਜਲਦੀ ਸਰੋਤਿਆਂ ਦੇ ਰੂਬਰੂ ਹੋਵੇਗੀ ਉਮੀਦ ਹੈ ਜਿਸ ਤਰ੍ਹਾਂ ਪਹਿਲਾਂ ਫਿਲਮਾ ਨੂੰ ਪਿਆਰ ਦਿੱਤਾ ਹੈ ਇਸ ਫਿਲਮ ਨੂੰ ਵੀ ਸਰੋਤਿਆਂ ਦਾ ਭਰਪੂਰ ਪਿਆਰ ਮਿਲੇਗਾ ਆਮੀਨ