ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)–ਸਿੱਖਾਂ ਦੇ ਸਰਵ ਉੱਚ ਇਤਿਹਾਸਕ ਕੇਂਦਰ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਦੋ ਦਿੱਨਾ’ਚ ਦੋ ਵਾਰ ਹੈਰੀਟੇਜ ਪਾਸ ਹੋਏ ਧਮਾਕਿਆਂ ਵਾਲੀ ਮੰਦਭਾਗੀ ਘਟਨਾ ਨੇ ਦੇਸ਼ਾਂ ਵਿਦੇਸ਼ਾਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਬਹੁਤ ਹੀ ਸ਼ਰਧਾ ਭਾਵਨਾਵਾਂ ਨਾਲ ਨਕਮਸਤਕ ਹੋਣ ਵਾਲੀਆਂ ਸੰਗਤਾਂ ਵਿੱਚ ਦਾਹਿਸਤ ਦਾ ਮਹੌਲ ਪੈਦਾ ਕਰ ਦਿੱਤੀ ਹੈ, ਉਥੇ ਸੰਗਤਾਂ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰ ਰਹੀਆਂ ਹਨ ਤਾਂ ਕਿ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਜਾ ਸਕੇ ,ਕਿਉਂਕਿ 42 ਘੰਟਿਆਂ ਵਿੱਚ ਅਜਿਹੀ ਭੀੜ ਵਾਲੀ ਜਗ੍ਹਾ ਤੇ ਲਗਾਤਾਰ ਧਮਾਕਿਆਂ ਦਾ ਹੋਣਾ, ਜਿਥੇ ਹਰ ਸਮੇਂ ਵੱਡੀ ਗਿਣਤੀ ਵਿਚ ਪੁਲਸ ਤਾਇਨਾਤ ਰਹਿਣ ਦੇ ਬਾਵਜੂਦ ਲਗਾਤਾਰ ਧਮਾਕਿਆ ਦਾ ਹੋਣਾ ਪੁਲਿਸ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਪੈਦਾ ਕਰਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਜ ਤੜਕੇ ਛੇ ਵਜੇ ਸ਼੍ਰੀ ਦਰਬਾਰ ਸਾਹਿਬ ਨਜ਼ਦੀਕ 42 ਘੰਟਿਆਂ ਦੌਰਾਨ ਦੂਜੀ ਵਾਰ ਹੋਏ ਜਬਰ ਦਸਤ ਧਮਾਕੇ ਵਾਲੀ ਦੁਖਦਾਈ ਘਟਨਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਅਤੇ ਸਰਕਾਰ ਤੋਂ ਇਸ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਹਨਾਂ ਧਮਾਕਿਆਂ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਸਰਕਾਰ ਤੋਂ ਮੰਗ ਕਰਦੀ ਹੈ, ਉਨ੍ਹਾਂ ( ਭਾਈ ਖਾਲਸਾ) ਨੇ ਸਪਸ਼ਟ ਕੀਤਾ ਮੋਰਿੰਡਾ ਗੁਰਬਾਣੀ ਘਟਨਾ ਤੋਂ ਉਪਰੰਤ ਸਿੱਖ ਕੌਮ ਦੇ ਮਹਾਨ ਇਤਿਹਾਸਕ ਅਸਥਾਨ ਨੂੰ ਨਿਸ਼ਾਨਾ ਬਣਾਉਣ ਤਹਿਤ ਸ਼੍ਰੀ ਦਰਬਾਰ ਸਾਹਿਬ ਨਜ਼ਦੀਕ ਸਾਰਾਗੜ ਦੇ ਸਹਾਮਣੇ ਦੋ ਦਿਨ ਪਹਿਲਾਂ ਛਨਿਛਰਵਾਰ ਨੂੰ ਹੋਏ ਧਮਾਕੇ ਵਿਚ ਕੁੱਲ ਚਾਰ ਪੰਜ ਲੋਕਾਂ ਦੇ ਜ਼ਖ਼ਮੀ ਹੋਣਾ ਤੇ ਅੱਜ ਸਵੇਰੇ ਛੇ ਵਜੇ ਫਿਰ ਧਮਾਕੇ ਦੇ ਦੋ ਦਿਨਾਂ ਬਾਅਦ ਦੂਜੀ ਵਾਰ ਧਮਾਕੇ ਰਾਹੀਂ ਦਰਬਾਰ ਸਾਹਿਬ ਨੂੰ ਧਮਾਕੇ ਰਾਹੀਂ ਨਿਸ਼ਾਨਾ ਬਣਾਉਣਾ ਕਿਸੇ ਸੋਚੀ ਸਮਝੀ ਡੂੰਘੀ ਤੇ ਸਿੱਖ ਵਿਰੋਧੀ ਸਰਕਾਰੀ ਏਜੰਸੀਆਂ ਦੀ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਅਜ ਵਾਲੀ ਘਟਨਾ ਵਿਚ ਆਈਆਂਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਜ਼ਿਲਾ ਡਿਪਟੀ ਕਮਿਸ਼ਨਰ ਸ੍ਰੀ ਨੌਨਿਹਾਲ ਸਿੰਘ,ਗੁਰਿੰਦਰ ਸਿੰਘ ਏ ਸੀ ਪੀ , ਪੁਲਿਸ ਤੇ ਹੋਰ ਕਈ ਤਰ੍ਹਾਂ ਦੇ ਜਾਂਚ ਅਧਿਕਾਰੀਆਂ ਦੀਆਂ ਟੀਮਾਂ ਜਾਂਚ ਕਰਨ ਵਿਚ ਜੁੱਟ ਗਈਆਂ ਹਨ,ਪਰ ਕਿਸੇ ਦੇ ਹੱਥ ਕੁਝ ਨਹੀਂ ਲੱਗ ਰਿਹਾ ਤੇ ਲੋਕਾਂ ਵਿਚ ਦਾਇਸਤ ਦਾ ਮਹੌਲ ਬਣ ਗਿਆ ਹੈ, ਭਾਈ ਖਾਲਸਾ ਨੇ ਕਿਹਾ ਦਰਬਾਰ ਸਾਹਿਬ ਸਿੱਖਾਂ ਦਾ ਇਕ ਉਹ ਮਹਾਨ ਵਡਮੁੱਲਾ ਇਤਿਹਾਸਕ ਧਰਮ ਅਸਥਾਨ ਕੇਂਦਰ ਹੈ ,ਜਿਸ ਦਾ ਦਰਦ ਸਿੱਖਾਂ ਦੀਆਂ ਗਹਿਰੀਆਂ ਮਨ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾ ਭਾਵਨਾਵਾਂ ਨਾਲ ਸੰਗਤਾਂ ਨਕਮਸਤਕ ਹੋਣ ਆਉਦੀਆਂ ਹਨ ਭਾਈ ਖਾਲਸਾ ਨੇ ਜਥੇਦਾਰ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੱਲੋਂ ਇਹਨਾਂ ਘਟਨਾਵਾਂ ਨੂੰ ਛੱਡ ਕਿਸੇ ਇਕ ਦੇ ਲਈ ਰਾਜਨੀਤੀ ਕਰਨ ਦੀ ਨਿੰਦਾ ਕੀਤੀ ਤੇ ਕਿਹਾ ਸੰਗਤਾਂ ਵਿੱਚ ਇਨ੍ਹਾਂ ਘਟਨਾਵਾਂ ਕਰਕੇ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਭਾਈ ਖਾਲਸਾ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਇਸ ਕਾਰਨ ਸੰਗਤ ਵਿੱਚ ਦਾਹਿਸਤ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ ਜੋਂ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਤੇ ਸਿਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਇਸ ਕਰਕੇ ਸਰਕਾਰ ਇਹਨਾਂ ਧਮਾਕਿਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਲੋਕਾਂ ਸਾਹਮਣੇ ਪੂਰੀ ਸਚਾਈ ਲਿਆਵੇ, ਕਿਉਂਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਰਾਜ ਵਿਚ ਅਜਿਹੀਆਂ ਘਟਨਾਵਾਂ ਜ਼ਨਮ ਲੈ ਰਹੀਆਂ ਹਨ ,ਜਿਨ੍ਹਾਂ ਨੂੰ ਰੋਕਣਾ ਲੋਕਾਂ ਤੇ ਸਮੇਂ ਦੀ ਲੋੜ ਵਾਲਾਂ ਕੰਮ ਹੈ। ਇਸ ਵਕਤ ਭਾਈ ਖਾਲਸਾ ਨਾਲ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਠੇਕੇਦਾਰ ਗੁਰਮੀਤ ਸਿੰਘ ਮੱਖੂ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਆਦਿ ਆਗੂ ਹਾਜ਼ਰ ਸਨ