ਐਸ ਕੇ ਐਮ ਗੈਰ-ਰਾਜਨਿਤਿਕ ਦੇ ਹਜਾਰਾਂ ਕਿਸਾਨ ਪੁੱਜੇ ਜੰਤਰ ਮੰਤਰ

ਗੁਰਦਾਸਪੁਰ

ਖਿਡਾਰੀਆਂ ਨੂੰ ਇਨਸਾਫ ਮਿਲਣ ਤੱਕ ਸਮਰਥਨ ਜਾਰੀ ਰਹੇਗਾ–ਡੱਲੇਵਾਲ
ਦਿੱਲੀ, ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੀ ਅਗਵਾਈ ਵਿਚ ਅੱਜ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਜੰਤਰ-ਮੰਤਰ ੳੁਤੇ ਪਹਿਲਵਾਨਾਂ ਦੇ ਹੱਕ ਵਿੱਚ ਪਹੁੰਚ ਕੇ ਪਹਿਲਵਾਨਾਂ ਦੀ ਹੋਂਸਲਾ ਅਫਜਾਈ ਕੀਤੀ।

ਇਸ ਮੌਕੇ ਬੋਲਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮਹਿਲਾ ਖਿਡਾਰੀਆਂ ਨੂੰ ਇਨਸਾਫ਼ ਮਿਲਣ ਤੱਕ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨਿਤਕ ਦਾ ਸਮਰਥਨ ਜਾਰੀ ਰਹੇਗਾ।ਕਿਸਾਨ ਆਗੂਆਂ ਨੇ ਕਿਹਾ ਕਿ ਨਾਰੀ ਸਨਮਾਨ ਨੂੰ ਮੁੱਖ ਰੱਖਦੇ ਹੋਏ ਅਤੇ ਦੇਸ਼ ਲਈ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਕਦਰ ਕਰਦੇ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਖਿਡਾਰੀਆਂ ਨੂੰ ਇਨਸਾਫ ਦੇਣਾ ਚਾਹੀਦਾ ਹੈ।
ਆਗੂਆਂ ਨੇ ਕਿਹਾ ਕਿ ਪੋਕਸੋ ਜਿਹੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਦੋਸ਼ੀ ਸਾਂਸਦ ਤੋਂ ਪੁੱਛਗਿਛ ਜਾਂ ਗ੍ਰਿਫ਼ਤਾਰੀ ਨਾ ਹੋਣੀ ਕੇਂਦਰ ਸਰਕਾਰ ਦੀ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ। ਇਸ ਮੌਕੇ ਬੋਲਦਿਆਂ ਅਭੀਮੰਨੀਊ ਕੋਹਾੜ ਨੇ ਕਿਹਾ ਕਿ ਦੋਸ਼ੀਆਂ ਨੂੰ ਬਚਾਉਣਾਂ ਅਤੇ ਪੀੜਤਾਂ ਨਾਲ ਧੱਕਾ ਕਰਨਾ ਸਰਕਾਰਾਂ ਦੀ ਸ਼ੁਰੂ ਤੋਂ ਹੀ ਪਿਰਤ ਰਹੀ ਹੈ ਪਰੰਤੂ ਕਿਸਾਨ ਮੋਰਚਾ ਸਰਕਾਰ ਦੀਆਂ ਅਜਿਹੀਆਂ ਧੱਕੇਸ਼ਾਹੀਆਂ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ, ਸ਼ਿਵ ਕੁਮਾਰ ਕੱਕਾ,ਬਲਦੇਵ ਸਿੰਘ ਸਿਰਸਾ,ਅਭੀਮੰਨਿੳੂ ਕੋਹਾੜ,ਕੇ ਵੀ ਬੀਜੂ, ਸੁਖਦੇਵ ਸਿੰਘ ਭੋਜਰਾਜ, ਸੁਖਪਾਲ ਸਿੰਘ ਡੱਫਰ,ਕਾਕਾ ਸਿੰਘ ਕੋਟੜਾ,ਸੇਵਾ ਸਿੰਘ ਆਰੀਆ ਜਰਨੈਲ ਸਿੰਘ ਚਾਹਲ, ਲਖਵਿੰਦਰ ਸਿੰਘ ਔਲਖ, ਮਾਸਟਰ ਆਤਮਾ ਰਾਮ ਝੋਰੜ,ਗੁਰਦਾਸ ਸਿੰਘ ਲੱਕੜਵਾਲ,ਗਗਨ ਚੌਧਰੀ, ਐਡਵੋਕੇਟ ਕੰਵਰਜੀਤ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

Leave a Reply

Your email address will not be published. Required fields are marked *