ਪਟਿਆਲਾ, ਗੁਰਦਾਸਪੁਰ, 18 ਅਪ੍ਰੈਲ (ਸਰਬਜੀਤ ਸਿੰਘ)–ਪੰਚਾਇਤੀ ਰਾਜ ਸੰਸਥਾਵਾਂ 30 ਸਾਲਾਂ ਦਾ ਲੇਖਾ ਜੋਖਾ ਸਮਾਗਮ 24 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਬਾ ਨੇੜੇ ਛੁਹਾਰਾ ਚੌਂਕ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ |
ਕਰਨੈਲ ਸਿੰਘ, ਦਰਸ਼ਨ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਸਮਾਗਮ ਦਾ ਮੁੱਖ ੲੰਜੇਂਡਾ ਗ੍ਰਾਮ ਸਭਾ ਦੇ ਇਜਲਾਸ ਕਿਉ ਨਹੀਂ ਕੀਤੇ ਜਾਂਦੇ, ਕੀ ਪੰਚਾਇਤੀ ਰਾਜ ਸੰਸਥਾਵਾਂ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਹਨ ਲੋਕ, ਕੇਂਦਰ ਅਤੇ ਰਾਜ ਸਰਕਾਰਾਂ ਦੇ ਬਜ਼ਟ ਵਿੱਚੋਂ ਪਿੰਡਾਂ ਨੂੰ ਕਿੰਨਾ ਮਿਲਦਾ ਹੈ ਹਿਸਾ, ਪਿੰਡਾਂ ਦੀਆਂ ਧੜੇਬੰਦੀਆ ਦਾ ਕਿਸ ਨੂੰ ਹੁੰਦਾ ਹੈ ਲਾਭ, ਪਿੰਡ ਦੀ ਆਮਦਨ ਦਾ ਵੱਡਾ ਹਿੱਸਾ ਕਿਉਂ ਲੈ ਜਾਂਦੀ ਹੈ ਸਰਕਾਰ, ਮਗਨਰੇਗਾ ਸਮੇਤ ਸਕੀਮਾਂ ਦਾ ਲੋੜਵੰਦਾਂ ਨੂੰ ਕਿਊੰ ਨਹੀਂ ਮਿਲ ਰਹਾ ਵਾਜਬ ਲਾਭ, ਆਊ ਹੋਰ ਰਾਜਾਂ ਦੀਤੁਲਾਨ ਵਿੱਚ ਪੰਜਾਬ ਦੀ ਜਮੀਨੀ ਪੱਧਰ ਦੀ ਜਮਹੂਰੀਅਤ ਦੀ ਬਹਾਲੀ ਅਤੇ ਪੰਚਾਇਤੀ ਰਾਜ ਸੰਸਥਾਵਾਂ ਤੇ ਸਰਕਾਰੀ ਨੀਅਤ ਅਤੇ ਨੀਤੀਆਂ ਦੀ ਪੜਚੋਲ ਕਰੀਏ |


