ਗੁਰਦਾਸਪੁਰ, 23 ਫਰਵਰੀ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਭਿਰਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਲੰਬੇ ਸਮੇਂ ਤੋਂ ਬੇਬਾਕੀ ਨਾਲ ਬੋਲ ਰਹੇ ਸਾਬਕਾ ਡੀ.ਐਸ. ਪੀ ਬਲਵਿੰਦਰ ਸਿੰਘ ਸੇਖੋਂ ਅਤੇ ਉਨ੍ਹਾਂ ਦੇ ਸਹਿਯੋਗੀ ਕਾਨੂੰਨੀ ਮਾਹਿਰ ਪ੍ਰਦੀਪ ਕੁਮਾਰ ਨੂੰ ਲੁਧਿਆਣਾ ਪੁਲਿਸ ਦੁਆਰਾ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ ਕੀਤੀ ਹੈ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਜਸਟਿਸ ਜੀ ਐਸ ਸੰਧਾਵਾਲੀਆ ਅਤੇ ਜਸਟਿਸ ਹਰਪ੍ਰੀਤ ਕੌਰ ਜੀਵਨ ਵਲੋਂ ਹਾਈਕੋਰਟ ਦੀ ਹਤਕ ਕਰਨ ਦੇ ਦੋਸਾ ਤਹਿਤ ਸੇਖੋਂ ਅਤੇ ਪ੍ਰਦੀਪ ਕੁਮਾਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ ਜਿਨ੍ਹਾਂ ਤਹਿਤ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੱਖਤਪੁਰਾ ਨੇ ਕਿਹਾ ਕਿ ਇਹ ਸੱਚ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਨਸ਼ਿਆਂ ਦੀ ਜਾਂਚ ਬਾਬਤ ਜਾਂਚ ਅਧਿਕਾਰੀ ਚਟੋਉਪਾਦਿਆ ਅਤੇ ਕਈ ਹੋਰ ਕਮਿਸ਼ਨਾ ਦੀਆਂ ਜਾਂਚ ਰੀਪੋਰਟਾਂ ਕਈ ਸਾਲ ਪਹਿਲਾਂ ਤੋਂ ਬੰਦ ਲਫਾਫਿਆ ਵਿੱਚ ਦਬਾਅ ਰਖੀਆਂ ਹੋਈਆਂ ਹਨ ਜਿਨ੍ਹਾਂ ਨੂੰ ਖੋਲਿਆ ਨਹੀਂ ਜਾ ਰਿਹਾ, ਇਨ੍ਹਾਂ ਰੀਪੋਰਟਾਂ ਨੂੰ ਖੋਲ੍ਹਣ ਦੀ ਮੰਗ ਕਰਨਾ ਅਤੇ ਨਿਆਂ ਪਾਲਿਕਾ ਵਿਚ ਫੈਲ ਰਹੇ ਭ੍ਰਿਸ਼ਟਾਚਾਰ ਉਪਰ ਉਂਗਲ ਉਠਾਉਣ ਨੂੰ ਹਾਈ ਕੋਰਟ, ਕੋਰਟ ਦੀ ਹਤਕ ਦਰਸਾ ਰਹੀ ਹੈ ਜ਼ੋ ਸਰਾਸਰ ਇਕ ਜਮਹੂਰੀ ਰਾਜ ਪ੍ਰਬੰਧ ਵਿੱਚ ਬੋਲਣ ਦੀ ਆਜ਼ਾਦੀ ਦਾ ਗਲਾ ਘੁਟਣ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਨਿਆਂ ਪਾਲਿਕਾ ਜੋ ਇਕ ਜਮਹੂਰੀ ਢਾਂਚੇ ਦਾ ਹਿੱਸਾ ਹੈ, ਵਿਰੁੱਧ ਵਿਚਾਰ ਪ੍ਰਗਟ ਕਰਨ ਨੂੰ ਸਾਡੇ ਸਿਸਟਮ ਨੇ ਡਰਾਵਨਾ ਬਣਾ ਰਖਿਆ ਹੈ। ਜੇਕਰ ਨਿਆਂ ਪ੍ਰਾਪਤ ਕਰਨ ਵਾਲ਼ਾ ਅਦਾਰਾ ਲੋਕਾਂ ਲਈ


