ਗੁਰਦਾਸਪੁਰ, 13 ਜੂਨ (ਸਰਬਜੀਤ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਗੱਲ ਵਿੱਚ ਦਿ੍ਰੜ ਸੰਕਲਪ ਫੈਸਲਾ ਹੋਇਆ ਹੈ ਕਿ ਮੈਂ ਪੰਜਾਬ ਵਿੱਚ ਭਿ੍ਰਸ਼ਟਾਚਾਰ ਮੁੱਕਤ ਸਰਕਾਰ ਦੇਵੇਗਾ। ਅਜਿਹੀ ਸਹੂਲਤ ਤਾਂ ਹੀ ਮਿਲ ਸਕਦੀ ਹੈ ਜੇਕਰ ਦੇਸ਼ ਦੀ ਸੁਰੱਖਿਆ ਕਰਨ ਵਾਲੇ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਸ ਨੂੰ ਸਮੇਂ ਸਮੇਂ ਸਿਰ ਤਨਖਾਹ ਮਿਲਦੀਆ ਰਹਿਣ। ਪਰ ਹੋ ਰਿਹਾ ਇਸਦੇ ਉਲਟ ਹੈ। ਅੱਜ ਕੱਲ ਪੂਰੇ ਪੰਜਾਬ ਵਿੱਚ ਪੁਲਸ ਕਰਮਚਾਰੀ ਜੋ ਕਿ ਬੜੀ ਮੁਸਤੈਦੀ ਨਾਲ ਕੰਮ ਕਰਦੇ ਹਨ। ਪ੍ਰੈਸ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਤਕਰੀਬਨ 1 ਸਾਲ ਤੋਂ ਤਨਖਾਹਾ ਤੋਂ ਵਾਂਝੇ ਹਨ। ਜਿਸ ਰਕੇ ਇਨਾਂ ਦੇ ਘਰ ਦਾ ਗੁਜਾਰਾ ਚਲਾਉਣਾ ਬੜਾ ਕਠਿਨ ਹੈ।
ਸੇਵਾ ਮੁੱਕਤ ਡਿਪਟੀ ਸੁਪਰਡੰਟ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਭਗਵੰਤ ਮਾਨ ਦਾ ਫੈਸਲਾ ਬੜਾ ਚੰਗਾ ਹੈ। ਪਰ ਜੇਕਰ ਕਰਮਚਾਰੀਆਂ ਨੂੰ ਤਨਖਾਹ ਹੀ ਨਹੀਂ ਮਿਲੇਗੀ ਤਾਂ ਪੰਜਾਬ ਵਿੱਚ ਭਿ੍ਰਸ਼ਟਾਚਾਰ ਕਿਵੇਂ ਦੂਰ ਹੋ ਸਕਦਾ ਹੈ। ਉਨਾਂ ਕਿਹਾ ਕਿਪੰਜਾਬ ਪੁਲਸ ਅਜਿਹੇ ਕਰਮਚਾਰੀ ਹਨ, ਜੋ ਬੀਤੇ ਸਾਲ ਤੋਂ ਕਾਂਗਰਸ ਸਰਕਾਰ ਨੇ ਇਸ ਮਨੋਰਥ ਨੂੰ ਲੈ ਕੇ ਤਬਦੀਲ ਕੀਤੇ ਸਨ ਕਿ ਉਹ ਉਨਾਂ ਦੇ ਦਬਾਅ ਹੇਠਾ ਆ ਕੇ ਗਲਤ ਕੰਮ ਕਰਨ ਜਾਂ ਉਨਾਂ ਦੀ ਪਾਰਟੀ ਵਿੱਚ ਮੁੜ ਤੋਂ ਫਤਵਾ ਦੇਣ। ਜੇਕਰ ਉਨਾਂ ਅਜਿਹਾ ਨਹੀਂ ਕੀਤਾਂ ਤਾਂ ਉਨਾਂ ਗੁਰਦਾਸਪੁਰ ਤੋਂ ਦੂਰ ਦਰਾਡੇ ਤਬਦੀਲੀ ਕੀਤੀ ਗਈਹੈ। ਅਜਿਹਾ ਹੋਣ ਨਾਲ ਉਨਾਂ ਨੂੰ ਉਸ ਜ਼ਿਲਿਆ ਦੇ ਨੰਬਰ ਅਲਾਟ ਕੀਤੇ ਗਏ ਹਨ ਜਦੋਂ ਉਹ ਕਰਮਚਾਰੀ ਕੋਰਟ ਰਾਹੀਂ ਜਾਂ ਉਚ ਅਧਿਕਾਰੀਆਂ ਨੂੰ ਆਪਣੀ ਤਬਦੀਲੀ ਬਾਰੇ ਦੱਸ ਕੇ ਮੁੜ ਆਪਣੇ ਜਿਲਿਆ ਵਿੱਚ ਤੈਨਾਤ ਹੋਏ ਹਨ, ਤਾਂ ਉਨਾਂ ਨੂੰ ਤਨਖਾਹ ਨਹੀਂ ਮਿਲ ਰਹੀ। ਕਿਉਕਿ ਪੰਜਾਬ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਵਕੈਂਸੀਆ ਨਹੀਂ ਹਨ। ਜਿਸ ਕਰਕੇ ਅਸੀ ਇੰਨਾਂ ਦੇ ਤਨਖਾਹ ਦੀ ਪੂਰਤੀ ਨਹੀਂ ਕਰ ਸਕਦੇ।
ਇਸ ਸਬੰਧੀ ਜਦੋਂ ਆਈ.ਜੀ ਬਾਰਡਰ ਰੇਂਜ ਅੰਮਿ੍ਰਤਸਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਕਰਮਚਾਰੀਆਂ ਦੀਆਂ ਬਦਲੀਆਂ ਹੋਣ ਨਾਲ ਸਾਡੇ ਕੋਲ ਪੂਰੀਆ ਵਕੈਂਸੀਆ ਭਰ ਗਈਆਂ ਹਨ। ਪੁਲਸ ਮੁਲਾਜ਼ਮਾਂ ਦੀ ਕੁੱਝ ਵਕੈਂਸੀਆਂ ਅਸੀ ਬਾਹਰਲੇ ਜ਼ਿਲੇ ਨਾਲ ਅਟੈਚ ਕਰਕੇ ਉਨਾਂ ਨੂੰ ਤਨਖਾਹ ਦੇ ਰਹੇ ਹਨ। ਪਰ ਹੁਣ ਵੀ ਹੋਰ ਕਰਮਚਾਰੀ ਆਪਣੇ ਨਾਲ ਅਟੈਚ ਨਹੀਂ ਕਰ ਰਹੇ. ਕਿਉਕਿ ਉਨਾਂ ਕੋਲ ਵੀ ਵਕੈਂਸੀਆਂ ਨਹੀਂ ਹਨ।
ਇਸ ਸਬੰਧੀ ਯੋਗ ਵਿਧੀ ਅਪਣਾ ਕੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਗਿਆ ਹੈ ਕਿ ਜਿਲੇ ਵਿੱਚ ਕ੍ਰਮਵਾਰ ਵਕੈਂਸੀਆਂ ਵਧਾਈਆਂ ਜਾਣ ਤਾਂ ਜੋ ਮੁਲਾਜ਼ਮਾਂ ਨੂੰ ਤਨਖਾਹ ਮਿਲ ਸਕਣ। ਉਧਰ ਸੇਵਾ ਮੁੱਕਤ ਡੀ.ਐਸ.ਪੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਹਨ ਕਿ ਪੰਜਾਬ ਭਿ੍ਰਸ਼ਟਾਚਾਰ ਤੋਂ ਮੁੱਕਤ ਹੋਵੇ ਤਾਂ ਮਹਿਕਮਾ ਗ੍ਰਹਿ ਉਨਾਂ ਕੋਲ ਹੈ। ਉਹ ਤਤਕਾਲ ਹੀ ਪੋਸਟਾਂ ਕ੍ਰੈਟ ਕਰਨ ਤਾਂ ਜੋ ਕਰਮਚਾਰੀ ਤਨਖਾਹਾਂ ਤੋ ਵਾਂਝੇ ਨਾ ਰਹਿਣ ਅਤੇ ਭਿ੍ਰਸ਼ਟਾਚਾਰ ਮੁੱਕਤ ਹੋ ਸਕੇ।


