ਟਿਊਬਵੈਲ ਕਨੈਸ਼ਨ ਦਾ ਲੋਡ ਵਧਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ ਕੈਂਪ-ਜਤਿੰਦਰ ਸ਼ਰਮਾ

ਪੰਜਾਬ

ਗੁਰਦਾਸਪੁਰ, 14 ਜੂਨ (ਸਰਬਜੀਤ)–ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਿਟੇਡ ਸਵਰਬਨ ਦੇ ਉਪ ਮੰਡਲ ਅਫਸਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਟਿਊਬਵੈਲ ਕਨੈਕਸ਼ਨ ਦਾ ਲੋਡ ਵਧਾਉਣ/ਨਿਯਮਿਤ ਕਰਨ ਲਈ ਅਲੱਗ ਅਲਗ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਜਿਸਦੇ ਚੱਲਦਿਆਂ ਪਿੰਡ ਭੂਣ ਅਤੇ ਰਾਮ ਨਗਰ ਵਿੱਚ ਇਹ ਕੈਂਪ ਲਗਾਇਆ ਗਿਆ। ਉਪਭੋਗਤਾ ਆਪਣਾ ਲੋਡ ਇੱਕ ਸਵੈ ਘੋਸ਼ਣਾ ਦੇ ਕੇ ਵਧਾ ਸਕਦਾ ਹੈ। ਇਸ ਸਕੀਮ ਦਾ ਲਾਭ ਉਠਾਉਣ ਲਈ ਇੱਕ ਪਹਿਚਾਣ ਪੱਤਰ ਦੀ ਕਾਪੀ, ਪਾਸਪੋਰਟ ਸਾਇਜ ਫੋਟੋ, ਟਿਊਬਵੈਲ ਦੀ ਕਾਪੀ ਦੀ ਫੋਟੋ ਕਾਪੀ ਅਤੇ 2500 ਪ੍ਰਤੀ ਹਾਰਸਪਾਵਰ ਸਿਕਿਊਰਿਟੀ ਅਤੇ 200 ਰੂਪਏ ਪ੍ਰਤੀ ਹਾਰਸਪਾਵਰ ਏ.ਸੀ.ਡੀ ਆਦਿ ਲੈ ਕੇ ਦਫਤਰ ਸੰਪਰਕ ਕਰ ਸਕਦੇ ਹਨ।ਇਸ ਮੌਕੇ ਨਾਨਕ ਸਿੰਘ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ, ਪਰਮਿੰਦਰ ਸਿੰਘ, ਸੱਜਣ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *