ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)– ਬੀ ਐਸ ਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 73 ਬਟਾਲੀਅਨ ਦੀ ਬੀਓਪੀ ਚੰਨਾ ਦੇ ਜਵਾਨਾਂ ਵੱਲੋਂ ਮੰਗਲਵਾਰ ਸਰਹੱਦ ਤੇ ਕੰਡਿਆਲੀ ਤਾਰ ਪਾੜ ਕਰ ਰਹੇ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਸੀ ਦੀ ਪਾਕਿਸਤਾਨੀ ਵਾਸੀ ਹੋਣ ਦੀ ਸ਼ਨਾਖਤ ਹੋਣ ਉਪਰੰਤ ਬੀ ਐਸ ਐਫ ਜਵਾਨਾ ਵੱਲੋ ਪਾਕਿਸਤਾਨ ਦੀ ਭਨੀਆ ਪੋਸਟ ਦੇ ਰੇਂਜਰਾਂ ਨੂੰ ਘੁਸਪੈਠੀਏ ਦੀ ਲਾਸ਼ ਸੌਪੀ ਗਈ। ਇਥੇ ਦੱਸਣਯੋਗ ਹੈ ਕਿ ਬੀਐਸਐਫ ਦੀ ਚੰਨਾ ਪੋਸਟ (ਪੁਲਿਸ ਸਟੇਸ਼ਨ ਰਾਮਦਾਸ) ਤੇ ਬੀਐਸਐਫ ਦੇ ਜਵਾਨ ਬੀਤੇ ਮੰਗਲਵਾਰ ਸੰਘਣੀ ਧੁੰਦ ਦੌਰਾਨ ਕੰਡਿਆਲੀ ਤਾਰ ਪਾਰ ਕਰ ਰਹੇ ਹਥਿਆਰਬੰਦ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਬੀਐਸਐਫ਼ ਵੱਲੋਂ ਚੰਨਾਂ ਬੀਓਪੀ ਦੇ ਸਾਹਮਣੇ ਪੈਂਦੀ ਪਾਕਿਸਤਾਨ ਦੀ ਭਨੀਆ ਪੋਸਟ ਦੇ ਪਾਕਿ ਰੇਂਜਰਾਂ ਨਾਲ ਫਲੈਗ ਮੀਟਿੰਗ ਕਰਕੇ ਘੁਸਪੈਠੀਏ ਸਬੰਧੀ ਗੱਲਬਾਤ ਕੀਤੀ ਗਈ ਸੀ ਪ੍ਰੰਤੂ ਉਸ ਸਮੇਂ ਪਾਕ ਰੇਂਜਰਾਂ ਵੱਲੋਂ ਕੀਤੀ ਗਈ ਜਿੱਥੇ ਪਾਕ ਰੇਂਜਰਾਂ ਵੱਲੋਂ ਘੁਸਪੈਠੀਏ ਦੀ ਲਾਸ਼ ਲੈਣ ਤੋਂ ਨਾਂਹ ਕਰ ਦਿੱਤੀ ਗਈ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਸਥਾਨਕ ਲੋਕਾਂ ਨੂੰ ਫੋਟੋ ਦਿਖਾਉਣਗੇ ਅਤੇ ਪਾਕਿਸਤਾਨੀ ਰੇਂਜਰਾਂ ਨੇ ਆਪਣੇ ਖੇਤਰ ਵਿੱਚ ਮਾਰੇ ਗਏ ਘੁਸਪੈਠੀਏ ਦੀ ਸ਼ਨਾਖਤ ਕਰਵਾਈ ਤਾਂ ਮਾਰੇ ਘੁਸਪੈਠੀਏ ਦੀ ਪਹਿਚਾਣ ਮੁਹੰਮਦ ਅਦਰੀਸ਼ ਪੁੱਤਰ ਮੁਹੰਮਦ ਹਨੀਫ ਪਿੰਡ – ਦੌਦ
ਤਹਿਸੀਲ ਜ਼ਿਲਾ- ਨਾਰੋਵਾਲ ਪਾਕਿਸਤਾਨ ਵਜੋਂ ਹੋਈ ਜੋ ਭਾਰਤ ਪਾਕ ਦੀ ਕੌਮਾਂਤਰੀ ਕਟਰੋਲ ਰੇਖਾ ਨੂੰ ਪਾਰ ਕਰਕੇ ਭਾਰਤੀ ਖੇਤਰ ਵਿਚ ਦਾਖਲ ਹੋ ਗਿਆ ਸੀ ਅਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਮਾਰੇ ਘੁਸਪੈਠੀਏ ਦੀ ਲਾਸ਼ ਦੀ ਮੰਗ ਕੀਤੀ ਹੈ ਜਿਸ ਸਬੰਧੀ ਮਾਮਲਾ ਭਾਰਤੀ ਗ੍ਰਹਿ ਮੰਤਰਾਲੇ ਵਿੱਚ ਸੀ ਜਿਥੇ ਭਾਰਤ ਨੇ ਆਪਣਾ ਪਾਕਿਸਤਾਨ ਪ੍ਰਤੀ ਦੋਸਤਾਨਾ ਵਤੀਰਾ ਅਪਣਾਉਂਦਿਆ ਹੋਇਆ ਬੀਐਸਐਫ ਵੱਲੋਂ ਭਾਰਤੀ ਸਰਹੱਦ ਤੇ ਪਾਕਿਸਤਾਨ ਦੀ ਭਨੀਆ ਪੋਸਟ ਦੇ ਰੇਜ਼ਰ 27 ਵਿੰਗ ਨੂੰ ਘੁਸਪੈਠੀਏ ਦੀ ਲਾਸ਼ ਸਪੁਰਦ ਕੀਤਾ ਗਿਆ।