ਪਟਨਾ ਸਾਹਿਬ/ਗੁਰਦਾਸਪੁਰ, 9 ਮਾਰਚ (ਸਰਬਜੀਤ ਸਿੰਘ)–ਹੋਲੇ-ਮੁਹੱਲੇ ਦੇ ਸਬੰਧ ਵਿੱਚ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਪੰਜ ਪਿਆਰਿਆ ਦੀ ਅਗਵਾਈ ਹੇਠ ਚੱਲ ਕੇ ਗੁਰਦੁਆਰਾ ਬਾਲ ਲੀਲਾ ਸੈਣੀ ਸੰਗਤ (ਪਟਨਾ ਸਾਹਿਬ) ਵਿਖੇ ਨਗਰ ਕੀਰਤਨ ਪੁੱਜਿਆ |

ਜਿਨ੍ਹਾਂ ਸਵਾਗਤ ਜੱਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਅਤੇ ਸਮੂਹ ਪ੍ਰਬੰਧਕ ਤੇ ਸੇਵਾਦਾਰ ਬਾਬਾ ਮਿੰਦਾ ਸਿੰਘ, ਬਾਬਾ ਰਾਵਾ, ਬਲਬੀਰ ਠੇਕੇਦਾਰ ਅਤੇ ਸਮੂਹ ਸੇਵਾਦਾਰਾਂ ਵੱਲੋਂ ਆਏ ਹੋਏ ਪੰਜ ਪਿਆਰੇ ਤੇ ਸਤਿਕਾਰਿਤ ਹਸਤੀਆ ਦਾ ਸਵਾਗਤ ਕੀਤਾ ਗਿਆ |

ਇਸ ਮੌਕੇ ਦੀਪਕ ਲਾਂਭਾ ਸੇਵਾਦਾਰ ਵੀ ਮੌਜੂਦ ਸਨ |



