ਨਸ਼ਾ ਤਸੱਕਰੀ ਕਰਨ ਵਾਲੇ ਲੋਕਾਂ ਖਿਲਾਫ ਵੀ ਵਿੱਢੀ ਜਾਵੇਗੀ ਵਿਸ਼ੇਸ਼ ਮੁਹਿੰਮ-ਕਪਤਾਨ
ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 787 ਚਾਲਾਨ, 40 ਵਾਹਨ ਜਬਤ
ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ)– ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਥਾਣਾ ਸਦਰ ਗੁਰਦਾਸਪੁਰ ਦੇ ਅਧੀਨ ਪੈਂਦੇ ਪਿੰਡ ਨਜਦੀਕ ਫੋਕਲ ਪੁਆਇੰਟ ਗਜਨੀਪੁਰ ਵਿਖੇ ਇੱਕ ਟਰੱਕ ਅਤੇ ਬਲੈਰੋ, ਕੈਂਪਰ ਗੱਡੀ ਜਿਸ ਵਿੱਚ ਸ਼ਰਾਬ ਦੀ ਕਾਫੀ ਮਾਤਰਾ ਹੈ | ਇਸ ਸਬੰਧੀ ਜਦੋਂ ਪੁਲਸ ਫੋਰਸ ਡੀ.ਐਸ.ਪੀ ਰਿਪੁਤਾਪਨ ਸਿੰਘ ਦੀ ਕਮਾਂਡ ਹੇਠ ਪੁਲਸ ਮੌਕੇ ‘ਤੇ ਪੁੱਜੀ ਤਾਂ 4 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਚੈਕਿੰਗ ਦੌਰਾਨ ਮੌਕੇ ‘ਤੇ ਦੋਸ਼ੀਆਂ ਪਾਸੋਂ 200 ਪੇਟੀਆਂ ਸ਼ਰਾਬ ਠੇਕਾ ਮਾਰਕਾ, ਮੈਕਡਾਵਲ ਬਰਾਮਦ ਕੀਤੀ ਗਈ | ਜਿਸ ‘ਤੇ ਪੁਲਸ ਨੇ ਮੁਕੱਦਮਾ ਨੰਬਰ 21 ਮਿਤੀ 26-2-2023 , 61-1-14 ਆਬਕਾਰੀ ਐਕਟ ਥਾਣਾ ਸਦਰ ਗੁਰਦਾਸਪੁਰ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ | ਉਕਤ ਦੋਸ਼ੀਆਂ ਦਾ ਅਦਾਲਤ ਵਿੱਚ ਰਿਮਾਂਡ ਹਾਸਲ ਕੀਤਾ ਜਾਵੇਗਾ | ਇੰਨ੍ਹਾਂ ਦੋਸ਼ੀਆਂ ਤੋ ਪੁੱਛਗਿੱਛ ਕੀਤੀ ਜਾਵੇਗਾ | ਟਰੱਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ, ਉਸ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਛਾਪੇਮਾਰੀ ਦੌਰਾਨ ਤੁਰੰਤ ਗਿਰਫਤਾਰ ਕੀਤਾ ਜਾਵੇਗਾ | ਜਿਵੇਂ ਕਿ 200 ਪੇਟੀਆਂ (2400 ਬੋਤਲਾਂ) ਬਰਾਮਦ ਕੀਤੀਆਂ ਗਈਆਂ ਹਨ |
ਇਸ ਸਬੰਧੀ ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰੱਕ ਨੰਬਰ ਜੀ.ਜੇ-12-ਬੀ.ਵਾਈ-5704 ਅਤੇ ਬਲੈਰੋ ਕੈਂਪਰ ਗੱਡੀ ਨੰਬਰ ਪੀ.ਬੀ 07 ਡਬਲਯੂ 5356 ਬਰਾਮਦ ਹੋਈ ਹੈ | ਇਸ ਸਬੰਧੀ ਦੋਸ਼ੀ ਮਨਜੀਤ ਸਿੰਘ ਪੁੱਤਰ ਯੋਗਾ ਸਿੰਘ ਵਾਸੀ ਮਾਨ ਕੌਰ ਸਿੰਘ, ਸੰਜੀਵ ਕੁਮਾਰ ਪੁੱਤਰ ਹੀਰਾ ਲਾਲ ਵਾਸੀ ਤਿੱਬੜ, ਨੀਲ ਕਮਲ ਪੁੱਤਰ ਮਹਿੰਦਰਪਾਲ ਵਾਸੀ ਤਿੱਬੜ ਅਤੇ ਧਰਮਪਾਲ ਪੁੱਤਰ ਰਾਮ ਚੰਦ ਵਾਸੀ ਤਿੱਬੜ ਨੂੰ ਗਿ੍ਫਤਾਰ ਕੀਤਾ ਗਿਆ ਹੈ | ਇੱਥੇ ਇਹ ਵਰਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ ਅਤੇ ਗੈਂਗਸਟਰਵਾਦ ਤੋਂ ਪੰਜਾਬ ਨੂੰ ਮੁੱਕਤ ਕਰਵਾਉਣ ਲਈ ਪੁਲਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਲੋਕ ਮੁੜ ਖੁੱਲ੍ਹੀਆਂ ਹਵਾਵਾਂ ਵਿੱਚ ਫਿਰ ਕੇ ਆਪਣੇ ਕੰਮਾਂ ਵਿੱਚ ਲੱਗ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਣ |
ਇਸ ਮੌਕੇ ਐਸ.ਐਸ.ਪੀ ਗੁਰਦਾਸਪੁਰ ਨੇ ਦੱਸਿਆ ਕਿ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੀ ਸਾਡੀ ਪੁਲਸ ਵੱਲੋਂ ਵੱਖ-ਵੱਖ ਵਹ੍ਹੀਕਲਾਂ ਦੇ 787 ਟ੍ਰੈਫਿਕ ਚਾਲਾਨ ਕੱਟੇ ਗਏ ਹਨ ਅਤੇ 40 ਵਹ੍ਹੀਕਲ ਜਬਤ ਕੀਤੇ ਗਏ ਹਨ | ਹੁਣ ਭਵਿੱਖ ਵਿੱਚ ਪੁਲਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸ਼ਰਾਰਤੀ ਅਨ੍ਹਸਰਾਂ ਦੇ ਖਿਲਾਫ ਸਖਤ ਨਜਰ ਰੱਖਣ ਅਤੇ ਜਿਨ੍ਹਾਂ ਪਿੰਡਾਂ ਵਿੱਚ ਨਸ਼ਾ ਤਸਕਰੀ ਕਰਨ ਦੇ ਕੁੱਝ ਲੋਕਾਂ ਖਿਲਾਫ ਮੁਕੱਦਮੇ ਦਰਜ ਹਨ, ਉਨ੍ਹਾਂ ‘ਤੇ ਨਜਰ ਰੱਖੀ ਜਾਵੇ ਅਤੇ ਉਨ੍ਹਾਂ ਨੂੰ ਥਾਣਿਆ ਵਿੱਚ ਬੁਲਾ ਕੇ ਉਨ੍ਹਾਂ ਦਾ ਕਰੈਕਟਰ ਵੈਰੀਫਾਈ ਵੀ ਕੀਤਾ ਜਾਵੇ |