ਮੁੱਖ ਮੰਤਰੀ ਨੂੰ ਗਵਰਨਰ ਵਲੋਂ ਸ਼ਕਾਇਤਾਂ ਦੇ ਆਧਾਰ ਤੇ ਪੁੱਛੇ ਸਵਾਲਾਂ ਦਾ ਜਵਾਬ ਦੇਣ ਵਿੱਚ ਹੀ ਜਨਤਾ ਦਾ ਭਲਾ ਹੈ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 16 ਫਰਵਰੀ (ਸਰਬਜੀਤ ਸਿੰਘ)–ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਦਾ ਸਿਆਸੀ ਟਕਰਾਓ ਪੰਜਾਬ ਦੀ ਜਨਤਾ ਲਈ ਖਤਰਨਾਕ ਮੁੱਦਾ ਬਣਿਆ ਹੋਇਆ ਹੈ ਅਤੇ ਇਸ ਨਾਲ ਪੰਜਾਬ ਦੀ ਜਨਤਾ ਦਾ ਹੀ ਨੁਕਸਾਨ ਹੈ ਕਿਉਂਕਿ ਗਵਰਨਰ ਅਤੇ ਮੁੱਖ ਮੰਤਰੀ ਦੋਹੇ ਇੱਕ ਦੂਸਰੇ ਨੂੰ ਚਿਣੋਤੀਆਂ ਦੇਣ ਲੱਗੇ ਹਨ ਜੋਂ ਰਾਜ ਦੀ ਜਨਤਾ ਲਈ ਮੰਦਭਾਗੀ ਗੱਲ ਹੈ ਭਾਵੇਂ ਕਿ ਸਰਕਾਰ ਜਨਤਾ ਦੀ ਚੁਣੀ ਹੋਈ ਹੈ ਅਤੇ ਗਵਰਨਰ ਸੰਵਿਧਾਨਿਕ ਪ੍ਰਕਿਰਿਆ ਦਾ ਮਾਲਕ ਹੈ ਇਸ ਕਰਕੇ ਜਨਤਾ ਦੀ ਭਲਾਈ ਅਤੇ ਪੰਜਾਬ ਦੀ ਤਰੱਕੀ ਲਈ ਸਰਕਾਰ ਨੂੰ ਗਵਰਨਰ ਵਲੋਂ ਕੁਝ ਮੁਦਿਆਂ ਤੇ ਪੁੱਛੇਂ ਸਵਾਲਾਂ ਦੇ ਜਵਾਬ ਚਿੱਠੀ ਪੱਤਰ ਰਾਹੀਂ ਸਾਂਝੇ ਕਰ ਦੇਣੇ ਚਾਹੀਦੇ ਹਨ ਤਾਂ ਕਿ ਪੰਜਾਬ ਦੀ ਜਨਤਾ ਲਈ ਬਣਿਆ ਇਹ ਚਿਤਾਜਨਕ ਮੁੱਦਾ ਖਤਮ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਦੋਹਾਂ ਧਿਰਾਂ ਦੇ ਮਿਲਵਰਤਣ ਰਾਹੀਂ ਤਰੱਕੀ ਵੱਲ ਲਿਜਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਨਵਾਰੀ ਲਾਲ ਪ੍ਰੋਹਿਤ ਮਾਨਯੋਗ ਗਵਰਨਰ ਪੰਜਾਬ ਵਲੋਂ ਕੁਝ ਮੁੱਦਿਆਂ ਤੇ ਪੁੱਛੇਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਸੰਵਿਧਾਨਕ ਆਹੁਦੇ ਦਾ ਸਿਆਸੀ ਪੱਖ ਰਾਹੀਂ ਕੀਤੇ ਅਪਮਾਨ ਕਰਨ ਵਾਲੀ ਨੀਤੀ ਦੀ ਨਿੰਦਾ, ਅਤੇ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।

ਭਾਈ ਖਾਲਸਾ ਨੇ ਸਪਸ਼ਟ ਕਿਹਾ ਗਵਰਨਰ ਪੰਜਾਬ ਨੇ ਬੀਤੇ ਦਿਨੀਂ ਸਿੰਘਾਪੁਰ ਭੇਜੇਂ 36 ਅਧਿਆਪਕਾਂ ਦੀ ਨਿਯੁਕਤੀ ਸਬੰਧੀ, ਇਹਨਾਂ ਤੇ ਆਏ ਖਰਚੇ, ਐਸ ਸੀ ਬੱਚਿਆਂ ਦੀ ਸਕਾਲਰਸ਼ਿਪ ਖਤਮ ਕਰਨ ਸਮੇਤ ਕਈ ਮਸਲਿਆਂ ਬਾਰੇ ਮੁੱਖ ਮੰਤਰੀ ਤੋਂ ਮੰਗੀ ਜਾਣਕਾਰੀ ਸਬੰਧੀ ਕੋਰਾ ਜਵਾਬ ਦੇਣਾ, ਕਿ ਮੈਂ ਪੰਜਾਬ ਦੀ ਜਨਤਾ ਨੂੰ ਜੁਵਾਬ ਦੇ ਹਾਂ, ਨਾਂ ਕਿ ਕੇਂਦਰ ਤੋਂ ਨਿਯੁਕਤ ਕੀਤੇ ਗਵਰਨਰ ਪੰਜਾਬ ਨੂੰ, ਵਾਲੀ ਵਰਤੀ ਨੀਤੀ ਜਿਥੇ ਇਕ ਸੰਵਿਧਾਨਕ ਆਹੁਦੇ ਦਾ ਅਪਮਾਨ ਕਰਦੀ ਹੈ, ਉਥੇ ਪੰਜਾਬ ਦੀ ਜਨਤਾ ਲਈ ਬਣਿਆ ਇਹ ਮਸਲਾ ਬਹੁਤ ਹੀ ਮਦਭਾਗਾ ਹੈ ਭਾਈ ਖਾਲਸਾ ਨੇ ਕਿਹਾ ਗਵਰਨਰ ਪੰਜਾਬ ਹੁਣ ਮੁੱਖ ਮੰਤਰੀ ਦੇ ਜੁਵਾਬ ਨਾਂ ਦੇਣ ਦੀ ਸੂਰਤ ਵਿੱਚ ਕਾਨੂੰਨੀ ਪ੍ਰਕਿਰਿਆ ਦੀ ਭਾਲ’ਚ ਹਨ ਭਾਈ ਖਾਲਸਾ ਨੇ ਸਪਸ਼ਟ ਕੀਤਾ ਜਦੋਂ ਗਵਰਨਰ ਪੰਜਾਬ ਜਨਤਾ ਦੇ ਚੁਣੇ ਹੋਏ ਐਮ ਐਲ ਏ ਅਤੇ ਮੰਤਰੀਆਂ ਨੂੰ ਉਹਨਾਂ ਦੇ ਆਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਕਸਮ ਦੁਵਾਉਣ ਦੇ ਹੱਕ ਦਾਰ ਹਨ ਤਾਂ ਫਿਰ ਮੁੱਖ ਮੰਤਰੀ, ਮੰਤਰੀਆਂ ਤੇ ਸਰਕਾਰ ਤੋਂ ਗਵਰਨਰ ਪੰਜਾਬ ਵਲੋਂ ਵਿਰੋਧੀਆਂ ਤੇ ਹੋਰਾਂ ਵੱਲੋਂ ਆਈਆਂ ਸ਼ਕਾਇਤਾਂ ਦੇ ਆਧਾਰ ਤੇ ਮੁੱਖਮੰਤਰੀ ਸਾਹਿਬ ਨੂੰ ਪੁੱਛੇ ਸਵਾਲਾਂ ਦੇ ਜਵਾਬ ਦੇਣ ਵਿਚ ਕੀ ਹਰਜ਼ ਹੈ । ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਵਰਨਰ ਪੰਜਾਬ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਸਿਆਸੀ ਪੱਖ ਰਾਹੀਂ ਸ਼ਬਦੀ ਵਾਰ ਕਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਦੀ ਜਨਤਾ ਦੇ ਭਲੇ ਅਤੇ ਪੰਜਾਬ ਦੀ ਤਰੱਕੀ ਲਈ ਗਵਰਨਰ ਪੰਜਾਬ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਤਾਂ ਕਿ ਮੁੱਖ ਮੰਤਰੀ ਅਤੇ ਗਵਰਨਰ ਪੰਜਾਬ’ਚ ਛਿੜੇ ਸਿਆਸੀ ਸ਼ਬਦੀ ਜੰਗ ਨੂੰ ਖਤਮ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਤਰੱਕੀ ਵੱਲ ਲਿਜਾਇਆ ਜਾ ਸਕੇ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਮੋਗਾ, ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸੁਖਦੇਵ ਸਿੰਘ ਅਤੇ ਠੇਕੇਦਾਰ ਗਰਮੀਤ ਸਿੰਘ ਮੱਖੂ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *