ਮੁੱਫਤ ਬਿਜਲੀ ਮਿਲਣ ਨਾਲ ਲੋਕ ਕਰ ਰਹੇ ਹਨ ਪਾਣੀ ਦਾ ਦੁਰਵਰਤੋਂ

ਗੁਰਦਾਸਪੁਰ

ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਦੌਰਾਨ ਕੀਤੇ ਹੋਏ ਵਾਅਦੇ ਨੂੰ ਮੱਦੇਨਜਰ ਰੱਖਦੇ ਹੋਏ ਜਿੱਥੇ ਬਿਜਲੀ ਦੇ 600 ਯੂਨੀਟ ਹਰ ਵਰਗ ਨੂੰ ਮੁੱਫਤ ਕੀਤੇ ਹਨ | ਉਸਦਾ ਨੁਕਸਾਨ ਵੀ ਕਾਫੀ ਵੇਖਣ ਨੂੰ ਮਿਲ ਰਿਹਾ ਹੈ, ਜੋ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਪਾਣੀ ਬਚਾਓ ਮੁੰਹਿਮ ਤਹਿਤ ਕੀਤੇ ਗਏ ਉਪਰਾਲੇ ਦੇ ਉਲਟ ਸਿੱਧ ਹੋਵੇਗਾ, ਕਿਉਂਕਿ ਬਿਜਲੀ ਮੁੱਫਤ ਹੋਣ ਕਰਕੇ ਲੋਕ ਆਏ ਦਿਨ੍ਹ ਆਪਣੇ ਘਰਾਂ ਨੂੰ ਪਾਣੀ ਨਾਲ ਧੋ ਰਹੇ ਹਨ | ਇੱਥੇ ਬਸ ਨਹੀਂ ਗਲੀਆ ਨੂੰ ਵੀ ਪਾਣੀ ਨਾਲ ਧੋਤਾ ਜਾਂਦਾ ਹੈ | ਉਧਰ ਪਿੰਡਾਂ ਵਿੱਚ ਹੀਟਰ ਲਗਾ ਕੇ ਲੋਕ ਖਾਣਾ ਬਣਾ ਰਹੇ ਹਨ ਅਤੇ ਸਿਲੰਡਰਾਂ ਦੀ ਖਪਤ ਵੀ ਕਾਫੀ ਘੱਟ ਗਈ ਹੈ | ਜਿੱਥੇ ਬਿਜਲੀ ਦੀ ਖਪਤ ਜਿਆਦਾ ਹੋ ਰਹੀ ਹੈ | ਉਥੇ ਨਾਲ ਹੀ ਧਰਤੀ ਹੇਠਲਾ ਪਾਣੀ ਵੀ ਕਾਫੀ ਡੂੰਘਾ ਜਾ ਰਿਹਾ ਹੈ |
ਇਸ ਸਬੰਧੀ ਪ੍ਰੈਸ ਦੇ ਸਰਵੇ ਮੁਤਾਬਕ ਲੋਕ ਮੋਟਰ, ਕਾਰਾਂ ਅਤੇ ਹੋਰ ਵਾਹਨ ਵੀ ਰੋਜ਼ਾਨਾ ਘਰਾਂ ਵਿੱਚ ਪਾਣੀ ਨਾਲ ਸਾਫ ਕਰਦੇ ਹਨ | ਜਿਸ ਨਾਲ ਧਰਤੀ ਹੇਠਲਾ ਪਾਣੀ ਹੋਰ ਵੀ ਥੱਲੇ ਜਾ ਰਿਹਾ ਹੈ | ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਲੋਕਾਂ ਨੂੰ ਇਹ ਸੁਵਿਧਾ ਦਿੱਤੀ ਹੈ ਤਾਂ ਉਹ ਇਸਦੀ ਵਰਤੋਂ ਸਹੀ ਢੰਗ ਨਾਲ ਕਰਨ | ਜੇਕਰ ਸਰਕਾਰ ਨੇ ਇਸ ਪ੍ਰਤੀ ਕੋਈ ਸਖਤ ਕਦਮ ਨਹੀਂ ਚੁੱਕਿਆ ਤਾਂ ਉਹ ਦਿਨ੍ਹ ਦੂਰ ਨਹੀਂ ਹੋਵੇਗਾ, ਜਦੋਂ ਧਰਤੀ ਹੇਠਲਾ ਪਾਣੀ ਦਾ ਪੱਧਰ ਵੀ ਹੋਰ ਦੂਰ ਚਲਾ ਜਾਵੇਗਾ |
ਇਸ ਸਬੰਧੀ ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਲਿ੍ਹਆ ਦੇ ਸਮੂਹ ਡੀ.ਸੀ ਨੂੰ ਹਦਾਇਤ ਕਰਨ ਕਿ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਕਿ ਧਰਤੀ ਹੇਠਲੇ ਪਾਣੀ ਨੂੰ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਲਈ ਉਪਰਾਲੇ ਕੀਤੇ ਜਾਣ |

Leave a Reply

Your email address will not be published. Required fields are marked *