ਮੰਤਰੀ ਦੇ ਭਰੋਸੇ ਦਿਵਾਉਣ ਦੇ ਬਾਵਜੂਦ ਅਜੇ ਤੱਕ ਨਹੀਂ ਹੋਇਆ ਸਕੱਤਰ ਤੈਨਾਤ
ਗੁਰਦਾਸਪੁਰ, 17 ਜਨਵਰੀ (ਸਰਬਜੀਤ ਸਿੰਘ)– ਜਿਲ੍ਹਾ ਗੁਰਦਾਸਪੁਰ ਦੀ ਮਾਰਕਿਟ ਕਮੇਟੀ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਤੋਂ ਰਿਟਾਇਰ ਹੋਏ ਸਮੂਹ ਮੁਲਾਜ਼ਮਾਂ ਨੂੰ ਮਹੀਨਾਵਾਰ ਮਿਲਦੀ ਤਨਖਾਹ ਪੈਨਸ਼ਨ ਅਜੇ ਤੱਕ ਖਾਤਿਆ ਵਿੱਚ ਨਹੀਂ ਪਾਈ ਗਈ ਹੈ |ਜਿਸ ਕਾਰਨ ਪੈਨਸ਼ਨਰਾਂ ਨੂੰ ਆਪਣੇ ਘਰ ਦਾ ਗੁਜਾਰਾ ਕਰਨਾ ਕਠਿਨ ਹੋ ਗਿਆ ਹੈ | ਜਿਸ ਕਰਕੇ ਉਨ੍ਹਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ |
ਵਰਣਯੋਗ ਹੈ ਕਿ ਮਾਰਕਿਟ ਕਮੇਟੀ ਕਲਾਨੌਰ-ਡੇਰਾ ਬਾਬਾ ਨਾਨਕ ਦੇ ਸਕੱਤਰ 30 ਦਸੰਬਰ ਨੂੰ ਸੇਵਾ ਮੁੱਕਤ ਹੋ ਗਏ ਹਨ | ਜਿਸ ਕਰਕੇ ਅਜੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਵੀ ਸਕੱਤਰ ਇੱਥੇ ਨਿਯੁਕਤ ਨਹੀਂ ਕੀਤਾ ਗਿਆ ਹੈ | ਜਿਸ ਕਰਕੇ ਪੈਨਸ਼ਨਰ ਅਤੇ ਕਰਮਚਾਰੀ ਤਨਖਾਹ ਤੋਂ ਵਾਂਝੇ ਹਨ |
ਇਸ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਨ੍ਹਾਂ ਕੋਲ ਮਹਿਕਮਾ ਖੇਤੀਬਾੜੀ ਹੈ, ਉਨ੍ਹਾਂ 10 ਜਨਵਰੀ ਨੂੰ ਸੂਚਿਤ ਕੀਤਾ ਗਿਆ ਸੀ ਤਾਂ ਉਨ੍ਹਾਂ ਜੋਸ਼ ਨਿਊਜ਼ ਨੂੰ ਕਿਹਾ ਕਿ ਅੱਜ ਹੀ ਸੈਕਟਰੀ ਮਾਰਕਿਟ ਕਮੇਟੀ ਤੈਨਾਤ ਕੀਤੇ ਜਾਣਗੇ | ਪਰ ਅਜੇ ਤੱਕ ਮਾਮਲਾ ਜਿਉਂ ਦਾ ਤਿਉਂ ਹੀ ਹੈ |

ਕੀ ਕਹਿੰਦੇ ਹਨ ਪ੍ਰਤਾਪ ਸਿੰਘ ਬਾਜਵਾ-
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਿੰਨ੍ਹੀਆਂ ਸਰਕਾਰਾਂ ਪੰਜਾਬ ਵਿੱਚ ਰਾਜ ਕੀਤਾ ਹੈ, ਉਹ ਕਰਮਚਾਰੀ ਦੇ ਰਿਟਾਇਰ ਹੋਣ ‘ਤੇ ਜਾਂ ਛੁੱਟੀ ਜਾਣ ‘ਤੇ ਤਤਕਾਲ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਸੀ ਤਾਂ ਜੋ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨਰ ਮਿਲਦੀ ਰਹੀ | ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਨਾ ਕੈਪੇਬਲਿਟੀ, ਸੈਨਸੇਰਟੀ ਅਤੇ ਨਾ ਹੀ ਲਾਏਬਿਲਟੀ ਹੈ | ਜਿਸ ਕਰਕੇ ਇਹ ਸਰਕਾਰ ਆਪਣੇ ਕੰਮ ਕਾਜ ਕਰਨ ਵਿੱਚ ਅਸਫਲ ਰਹਿ ਰਹੀ ਹੈ | ਜਿਸ ਕਰਕੇ ਅੱਜ ਬਾਰਡਰ ‘ਤੇ ਬੈਠੇ ਦੋਵਾਂ ਮਾਰਕਿਟ ਕਮੇਟੀਆਂ ਦੇ ਕਰਮਚਾਰੀ ਅਤੇ ਪੈਨਸ਼ਨਰ ਤਨਖਾਹਾਂ ਤੋਂ ਵਾਂਝੇ ਹਨ | ਬੜੀ ਹੈਰਾਨੀ ਵਾਲੀ ਗੱਲ ਹੈ ਕਿ 17 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਸ ਸਰਕਾਰ ਨੇ ਸਕੱਤਰੀ ਨੂੰ ਨਿਯੁਕਤ ਨਹੀਂ ਕੀਤਾ ਗਿਆ |