ਪ੍ਰਤੀਸ਼ ਕੁਮਾਰ ਪ੍ਰਿੰਸ ਨੂੰ ਸਹਿ ਪਰਿਵਾਰ ਦੀ ਜਿੰਮੇਵਾਰੀ ਸੌਂਪੀ
ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)–ਧਾਰਮਿਕ ਅਤੇ ਸਮਾਜਿਕ ਸੇਵਾ ਕੰਮਾਂ ਲਈ ਜਾਣੀ ਜਾਂਦੀ ਸੰਸਥਾ ਸਾਈ ਪਰਿਵਾਰ ਵਲੋਂ ਲਗਾਇਆ ਜਾਣ ਵਾਲਾ ਹਫਤਾਵਾਰੀ ਲੰਗਰ ਇਸ ਵਾਰ ਸਰਬੰਸ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ। ਸਾਈਂ ਰਸੋਈ ਦੇ ਨਾਂ ਤੇ ਚੱਲ ਰਹੀ ਇਸ ਹਫਤਾਵਾਰੀ ਲੰਗਰ ਸੇਵਾ ਦੀ ਸ਼ੁਰੂਆਤ ਭਗਵਾਨ ਨੂੰ ਭੋਗ ਲਗਾਉਣ ਅਤੇ ਕੰਜਕ ਪੂਜਨ ਨਾਲ ਹੋਈ। ਉਸ ਤੋਂ ਬਾਅਦ ਦਸ਼ਮ ਪਿਤਾ ਦਾ ਧਿਆਨ ਕਰ ਕੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਲੋਕਾਂ ਨੂੰ ਲੰਗਰ ਵਰਤਾਇਆ ਗਿਆ।
ਪ੍ਰਦੀਪ ਮਹਾਜਨ ਨੇ ਦੱਸਿਆ ਕਿ ਸਾਈ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤੀ ਗਈ ਇਕ ਛੋਟੀ ਜਿਹੀ ਸ਼ੁਰੂਆਤ ਨਾਲ ਲਗਾਤਾਰ 4 ਸਾਲ ਤੋਂ ਹਰ ਹਫਤੇ 500 ਤੋਂ ਵੱਧ ਲੋਕਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਹੁਣ ਲੋਕ ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਕਿਸੇ ਪਰਿਵਾਰਕ ਮੈਂਬਰ ਦੀ ਯਾਦ ਵਿੱਚ ਵੀ ਲੰਗਰ ਵਿੱਚ ਸਹਿਯੋਗ ਦੇ ਰਹੇ ਹਨ। ਅੱਜ ਦੇ ਲੰਗਰ ਵਿੱਚ ਸ੍ਰੀਮਤੀ ਮਨੋਰਮਾ ਅਤੇ ਰਮੇਸ਼ ਕੈਲਾ ਦੇ ਨਾਲ ਉਨ੍ਹਾਂ ਦੇ ਬੱਚਿਆਂ ਦੀਪਕ ਕੈਲਾ ਦੇ ਸਹਿਯੋਗ ਨਾਲ ਰਾਜਮਾ ,ਚੌਲ, ਪੁਦੀਨੇ ਦੀ ਚਟਣੀ ਅਤੇ ਸੂਜੀ ਦੇ ਹਲਵੇ ਦਾ ਲੰਗਰ ਪ੍ਰਸ਼ਾਦ ਵਰਤਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਈ ਪਰਿਵਾਰ ਵੱਲੋਂ ਲੰਗਰ ਵਰਤਾਉਣ ਤੋਂ ਪਹਿਲਾਂ ਇਕ ਬੈਠਕ ਕਰ ਕੇ ਲੰਗਰ ਵਿਵਸਥਾ ਦੀ ਪੂਰੀ ਜ਼ਿੰਮੇਵਾਰੀ ਪ੍ਰਤੀਸ਼ ਸਰਮਾ ਉਰਫ ਪ੍ਰਿੰਸ ਨੂੰ ਸੌਂਪ ਦਿੱਤੀ ਗਈ ਹੈ ਅਤੇ ਉਹ ਬਾਕੀ ਸਹਿਯੋਗੀਆਂ ਦੇ ਨਾਲ ਸਲਾਹ ਮਸ਼ਵਰੇ ਉਪਰੰਤ ਸਾਈ ਰਸੋਈ ਤਹਿਤ ਵਰਤਾਏ ਜਾਣ ਵਾਲੇ ਲੰਗਰ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਯਾ ਸੁਧਾਰ ਕਰ ਸਕਣਗੇ।ਇਸ ਮੌਕੇ ਕੈਲਾ ਪਰਿਵਾਰ ਨੂੰ ਸਾਈਂ ਬਾਬਾ ਦਾ ਸਵਰੂਪ ਵੀ ਸਾਈ ਪਰਿਵਾਰ ਵੱਲੋਂ ਭੇਂਟ ਕੀਤਾ ਗਿਆ।
ਇਸ ਮੌਕੇ ਸੰਜੀਵ ਮਹਾਜਨ, ਸੰਦੀਪ ਮਹਾਜਨ, ਰੋਹਿਤ ਗੁਪਤਾ, ਆਬਕਾਰੀ ਅਧਿਕਾਰੀ ਨੀਰਜ ਮਹਾਜਨ, ਦਿਨੇਸ਼ ਸ਼ਰਮਾ, ਸਤੀਸ਼ ਮਹਾਜਨ, ਅਸ਼ੋਕ ਅਨੰਦ, ਅੰਕੁਰ, ਰਜੀਵ ਆਦਿ ਵੀ ਹਾਜ਼ਰ ਸਨ।