ਗੁਰਦਾਸਪੁਰ, 9 ਦਸੰਬਰ (ਸਰਬਜੀਤ ਸਿੰਘ)–ਕਿਰਤੀ ਕਿਸਾਨ ਯੂਨੀਅਨ, ਡੀ.ਟੀ.ਐਫ ਅਤੇ ਤਰਕਸ਼ੀਨ ਸੁਸਾਇਟੀ ਪੰਜਾਬ ਇਕਾਈ ਗੜ੍ਹਸ਼ੰਕਰ ਵੱਲੋਂ ਮਨੁੱਖੀ ਅਧਿਕਾਰੀ ਦਿਵਸ ਮੌਕੇ ਜੇਲਾਂ ਵਿੱਚ ਬੰਦ ਬੁਧੀਜੀਵੀਆਂ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਮਾਰਚ ਅਤੇ ਅੰਧ ਵਿਸ਼ਵਾਸ਼ਾਂ ਵਿਰੁੱਧ ਕਾਨੂੰਨ ਵਿਸ਼ੇ ‘ਤੇ 10 ਦਸੰਬਰ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਜਿਸ ਵਿੱਚ ਮੁੱਖ ਬੁਲਾਰੇ ਹਰਿੰਦਰ ਲਾਲੀ ਐਡਵੋਕੇਟ ਮੁੱਖੀ ਕਾਨੂੰਨ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਮਾਸਟਰ ਮੁਕੇਸ਼ ਗੁਜਰਾਤੀ ਜਨਰਲ ਸਕੱਤਰ ਡੀ.ਟੀ.ਐਫ ਪੰਜਾਬ ਹੋਣਗੇ |


