ਗੁਰਦਾਸਪੁਰ, 9 ਦਸੰਬਰ (ਸਰਬਜੀਤ ਸਿੰਘ)–ਅੱਜ ਦੀ ਰੈਵੀਨਿਊ ਕਾਨੂੰਗੋਜ ਐਸੋਸੀਏਸ਼ਨ ਪੰਜਾਬ ਦੀ ਜਿਲ੍ਹਾ ਗੁਰਦਾਸਪੁਰ ਬਾਡੀ ਦੀ ਮੀਟਿੰਗ ਜਿਲਾ ਪ੍ਰਧਾਨ ਰਜਿੰਦਰ ਸਿੰਘ ਨੱਤ ਦੀ ਪ੍ਰਧਾਨਗੀ ਹੇਠ ਹੋਈ | ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਨਾਮ ‘ਤੇ ਡੀ.ਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ |
ਜਿਸ ਵਿੱਚ ਮੰਗ ਕੀਤੀ ਗਈ ਕਿ ਸਾਂਝੇ ਖਾਤੇ ਦੀਆਂ ਨਿਸ਼ਾਨਦੇਹੀਆਂ ਕਰਨ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ, ਇਸ ਲਈ ਇਹ ਸਾਂਝੇ ਖਾਤੇ ਦੀਆਂ ਨਿਸ਼ਾਨਦੇਹੀ ਦੀਆਂ ਦਰਖਾਸਤਾਂ ਮਾਰਕ ਨਾ ਕੀਤੀਆਂ ਜਾਣ | ਨਵੇਂ ਪੱਦ ਉੱਨਤ ਹੋਏ ਕਾਨੂੰਗੋਆ ਦੀ ਸਰਵਿਸ ਬੁੱਕਾਂ ਜੋ ਤਨਖਾਹ ਫਿਕਸ ਹੋਣ ਲਈ 7 ਮਹੀਨੇ ਤੋਂ ਪੈਡਿੰਗ ਹਨ, ਇਸ ਲਈ ਕਾਨੂੰਗੋਆ ਵਿੱਚ ਬਹੁਤ ਰੋਸ਼ ਪਾਇਆ ਗਿਆ | ਜਿਲ੍ਹਾ ਪ੍ਰਸ਼ਾਸ਼ਨ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਸਰਵਿਸ ਬੁੱਕਾਂ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਭੇਜੀਆ ਜਾਵੇ ਜੇਕਰ ਇੱਕ ਹਫਤੇ ਦੇ ਅੰਦਰ ਸਰਵਿਸ ਬੁੱਕਾਂ ਮੁਕੰਮਲ ਹੋ ਕੇ ਨਾ ਆਈਆਂ ਤਾਂ ਰੋਸ਼ ਵੱਜੋਂ ਜਿਲ੍ਹਾ ਪ੍ਰਸ਼ਾਸ਼ਨ ਖਿਲਾਫ ਧਰਨਾ ਦਿੱਤਾ ਜਾਵੇਗਾ | ਆਟਾ ਦਾਲ ਅਤੇ ਬੁਢਾਪਾ ਪੈਨਸ਼ਨਾਂ ਦੇ ਫਾਰਮਾ ਉੱਪਰ ਪਟਵਾਰੀ ਦੀ ਰਿਪੋਰਟ ਕਾਫੀ ਹੈ | ਇੰਨ੍ਹਾਂ ਉਪਰ ਕਾਨੂੰਗੋਆ ਦੇ ਪ੍ਰਤੀ ਹਸਤਾਖਰਾਂ ਦੀ ਕੋਈ ਲੋੜ ਨਹੀਂ ਹੈ | ਇਸ ਲਈ ਇਹ ਕੰਮ ਬੰਦ ਕੀਤਾ ਜਾਵੇ | ਕਾਨੂੰਗੋਆ ਨੂੰ ਸੇਵਾਦਾਰ ਦੇਣ ਦੀ ਮੰਗ ਜੋ ਕਈ ਸਾਲਾਂ ਤੋਂ ਲਟਕਦੀ ਆ ਰਹੀ ਹੈ | ਕਾਨੂੰਗੋਆ ਨੂੰ ਸੇਵਾਦਾਰ ਜਲਦੀ ਤੋਂ ਜਲਦੀ ਮੁਹੱਈਆ ਕੀਤੀ ਜਾਣ | ਜਿੰਨ੍ਹੀ ਦੇਰ ਕਾਨੂੰਗੋਆ ਨੂੰ ਸੇਵਾਦਾਰਾਂ ਲਈ ਦਿੱਤੇ ਜਾਂਦੇ, ਉਨ੍ਹੀਂ ਦੇਰ ਫੀਲਡ ਦੀ ਡਾਕ ਵੰਡਣ ਦਾ ਕੰਮ ਤਹਿਸੀਲ ਦਫਤਰ ਵੱਲੋਂ ਖੁੱਦ ਪ੍ਰਬੰਧ ਕੀਤਾ ਜਾਵੇ | ਇਸ ਮੌਕੇ ਨੰਦ ਲਾਲ, ਰੋਸ਼ਨ ਸਿੰਘ, ਰਜਿੰਦਰ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ ਆਦਿ ਹਾਜਰ ਸਨ |