ਜ਼ਿਲ੍ਹਾ ਸਦਰ ਮੁਕਾਮ ਗੁਰਦਾਸਪੁਰ ਵਿਖੇ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 60ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਗੁਰਦਾਸਪੁਰ

ਰਾਜ ਦੀ ਰੱਖਿਆ ਲਈ ਪੰਜਾਬ ਹੋਮਗਾਰਡ ਦੇ ਜਵਾਨਾਂ ਤੇ ਨਿਸ਼ਕਾਮ ਸੇਵਾਵਾਂ ’ਚ ਸਿਵਲ ਡਿਫੈਂਸ ਦੇ ਵਲੰਟੀਅਰਜ਼ ਦਾ ਅਹਿਮ ਯੋਗਦਾਨ

ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਸਦਰ ਮੁਕਾਮ ਗੁਰਦਾਸਪੁਰ ਵਿਖੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 60ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਰੋਹ ’ਚ ਕਮਾਂਡੈਂਟ ਸੁਖਰਾਜ ਸਿੰਘ ਦੇ ਨਾਲ ਪੋਸਟ ਵਾਰਡਨ ਹਰਬਖਸ਼ ਸਿੰਘ, ਹਰਪੀ੍ਰਤ ਸਿੰਘ ਤੇ ਮਨੀ ਮਹੇਸ਼, ਰਕੇਸ਼ ਸ਼ਰਮਾਂ, ਪ੍ਰਭਪ੍ਰਤਾਪ ਸਿੰਘ, ਨਵਦੀਪ ਸਿੰਘ ਸਾਰੇ ਕੰਪਨੀ ਕਮਾਂਡਰ, ਰਾਕੇਸ਼ ਕਮੁਾਰ, ਰਜਿੰਦਰ ਸੈਣੀ, ਰਕੇਸ਼ ਕੁਮਾਰ ਸਾਰੇ ਪਲਟੂਨ ਕਮਾਂਡਰ, ਸਮੂਹ ਸਟਾਫ ਤੇ  ਜਵਾਨ ਸ਼ਾਮਲ ਹੋਏ।
ਇਸ ਮੌਕੇ ਕਮਾਂਡੈਂਟ ਸੁਖਰਾਜ ਸਿੰਘ ਵਲੋਂ 60ਵੇਂ ਸਥਾਪਨਾ ਦਿਵਸ ਮੌਕੇ ਸਮੂਹ ਅਫਸਰਾਂ, ਕਰਮਚਾਰੀਆਂ ਅਤੇ ਵਲੰਟੀਅਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੋਮ ਗਾਰਡਜ਼ ਦੇ ਜਵਾਨਾਂ ਵਲੋਂ ਲਾਅ ਅਤੇ ਆਰਡਰ ਡਿਊਟੀ ਵੀ ਬੇਹਦ ਸ਼ਲਾਘਾਯੋਗ ਢੰਗ ਨਾਲ ਨਿਭਾਈ ਜਾ ਰਹੀ ਹੈ। ਉਨਾਂ੍ਹ ਨੇ ਕਿਹਾ ਕਿ ਕਿਸੇ ਵੀ ਸੰਕਟ ਦੀ ਘੜੀ ਦਾ ਹੋਮਗਾਰਡਜ਼ ਦੇ ਜਵਾਨਾਂ ਨੇ ਅੱਗੇ ਹੋ ਕੇ ਸਾਹਮਣਾ ਕੀਤਾ ਹੈ ਅਤੇ ਹਮੇਸ਼ਾ ਹੀ ਇਹਨਾਂ ਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਖਾਤਰ ਆਪਣਾ ਆਪ ਨਿਛਾਵਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਦਾ 60 ਸਾਲਾ ਦਾ ਇਤਿਹਾਸ ਬਹੁਤ ਹੀ ਗੌਰਵਸ਼ਾਲੀ ਹੈ।

ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਵਧਾਈ ਦੇਂਦੇ ਹੋਏ ਕਿਹਾ ਕਿ ਸਿਵਲ ਡਿਫੈਂਸ ਦੇ ਵਲੰਟੀਅਰਜ਼ ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਵੇਲੇ ਅੱਗੇ ਹੋ ਕਿ ਮਾਨਵਤਾ ਦੀ ਸੇਵਾ ਕਰਦੇ ਹਨ। ਇਹ ਸੇਵਾਵਾਂ ਦੇਸ਼ ਭਰ ਵਿਚ ਕੀਤੀਆਂ ਜਾ ਰਹੀਆਂ ਹਨ ਜਿਸ ਤੇ ਵਿਭਾਗ ਨੂੰ ਬਹੁਤ ਮਾਣ ਹੈ ਨਾਲ ਹੀ ਵਿਭਾਗ ਦਾ ਨਾਮ ਰੌਸ਼ਨ ਹੋ ਰਿਹਾ ਹੈ।

ਸਮਾਰੋਹ ਦੇ ਸ਼ੁਰੂਆਤ ’ਚ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਤੀ ਮੁਰਮੂ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਹੋਮ ਸੈਕਟਰੀ ਅਜੇ ਭੱਲਾ, ਡਾਇਰੈਕਟਰ ਜਨਰਲ ਫਾਇਰ ਸਰਵਿਸ-ਸਿਵਲ ਡਿਫੈਂਸ-ਹੋਮ ਗਾਰਡ ਸ੍ਰੀ ਤਾਜ ਹਸਨ, ਸ੍ਰੀ ਸੰਜੀਵ ਕਾਲਰਾ (ਆਈ.ਪੀ.ਐਸ.) ਡਾਇਰੈਕਟਰ ਜਨਰਲ ਪੁਲਿਸ ਅਤੇ ਸ. ਕੁਲਤਾਰਨ ਸਿੰਘ ਘੁੰਮਣ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਚੰਡੀਗੜ੍ਹ ਵੱਲੋਂ 60ਵੇਂ ਸਥਾਪਨਾ ਦਿਵਸ ਦੇ ਭੇਜੇ ਵਿਸ਼ੇਸ਼ ਸੰਦੇਸ਼ ਪੜ੍ਹ ਕੇ ਸੁਣਾਏ ਗਏ।

Leave a Reply

Your email address will not be published. Required fields are marked *