ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)-ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਨਾਲ ਸਬੰਧਿਤ ਲੋਕਾਂ ਨੇ ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੋਰੀ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਸ਼ਹਿਰ ਦੇ ਇੱਧਰ-ਗਿਰਧ ਹੋ ਰਹੀਆਂ ਲੁੱਟ ਖੋਹਾਂ ‘ਤੇ ਕਾਬੂ ਪਾਇਆ ਜਾਵੇ | ਉਥੇ ਵਰਣਨ ਕੀਤਾ ਜਾਂਦਾ ਹੈ ਕਿ ਕਰਾਇਮ ਤੇ ਸਨੈਚਿੰਗ ਦੀਆਂ ਵਾਰਦਾਤਾਂ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਵੀ ਹੋ ਰਿਹਾ ਹੈ | ਪਰ ਸਾਡੇ ਗੁਰਦਾਸਪੁਰ ਵਿੱਚ ਹਰ ਰੋਜ਼ ਪੁਲਸ ਨਿਰੰਤਰ ਸ਼ਰਾਰਤੀ ਅਨ੍ਹਸਰਾਂ ‘ਤੇ ਅੱਖ ਰੱਖ ਕੇ ਉਨ੍ਹਾਂ ਨੂੰ ਦਬੌਚ ਕੇ ਜੇਲ੍ਹਾਂ ਅੰਦਰ ਸੁੱਟ ਰਹੀ ਹੈ |
ਜੋਸ਼ ਨਿਊਜ਼ ਨੇ ਜਦੋਂ ਐਸ.ਐਸ.ਪੀ ਗੁਰਦਾਸਪੁਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਕੁੱਝ ਚੋਣਵੇਂ ਲੋਕ ਹੀ ਐਸ.ਐਸ.ਪੀ ਕੋਲ ਆਪਣੇ ਘਰੇਲੂ ਝਗੜਿਆਂ ਨੂੰ ਲੈ ਕੇ ਦਰਖਾਸਤਾਂ ਦੇ ਰਹੇ ਸਨ | ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਐਸ.ਐਸ.ਪੀ ਹਿਲੋਰੀ ਨੇ ਸਮੂਹ ਜਿਲ੍ਹੇ ਦੇ ਐਸ.ਐਚ.ਓਜ਼, ਚੌਂਕੀ ਇੰਚਾਰਜ਼ਾਂ ਨੂੰ ਸਖਤ ਹਦਾਇਤਾਂ ਕੀਤੀਆਂ ਜੇਕਰ ਕੋਈ ਉਨ੍ਹਾਂ ਕੋਲ ਕੋਈ ਫਰਿਆਦੀ ਆਉਂਦਾ ਹੈ ਤਾਂ ਉਸਦੀ ਸ਼ਿਕਾਇਤ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ | ਮੇਰੇ ਕੋਲ ਜੇਕਰ ਕੋਈ ਫਰਿਆਦੀ ਆਵੇਗਾ ਤਾਂ ਮੈਂ ਸਮਝਾਂਗਾ ਕਿ ਪੁਲਸ ਦੇ ਉਸ ਅਧਿਕਾਰੀ ਵਿੱਚ ਕੰਮ ਕਰਨ ਸਬੰਧੀ ਸੰਜੀਦਗੀ ਨਹੀਂ ਹੈ | ਇਸ ਲਈ ਸਾਲ 2021 ਦੀ ਤੁਲਨਾਤਮਿਕ ਰਿਪੋਰਟ ਮੁਤਾਬਕ ਸਾਲ 2022 ਦੀਆਂ ਅਪਰਾਧਿਕ ਘਟਨਾਵਾਂ ਵਿੱਚ ਪਹਿਲਾਂ ਨਾਲੋਂ ਬਹੁਤ ਘੱਟ ਹੈ | ਇਸ ਲਈ ਅਜਿਹੇ ਲੋਕ ਕੇਵਲ ਆਪਣੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਲਈ ਐਸ.ਐਸ.ਪੀ ਕੋਲ ਜਾਂਦੇ ਹਨ, ਜਦੋਂ ਕਿ ਨਿਰੀਖਣ ਮੁਤਾਬਕ ਅਪਰਾਧਿਕ ਘਟਨਾਵਾਂ ਪਹਿਲੇ ਨਾਲੋਂ ਅੰਡਰ ਕੰਟਰੋਲ ਹਨ |