ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋ ਹੱਕ ਸੱਚ, ਕਿਸਾਨੀ ਦੀ ਹੋਂਦ, ਜ਼ਮੀਨਾਂ ਬਚਾਉਣ ਲਈ ਲੱਗਿਆ ਮੋਰਚਾ ਵਾਹਿਗੁਰੂ ਦੇ ਓਟ ਆਸਰੇ ਨਾਲ ਹੋਇਆ ਸੰਪੰਨ

ਪੰਜਾਬ

ਟਹਿਣਾ ਟੀ ਪੁਆਇੰਟ ਫਰੀਦਕੋਟ ਧਰਨੇ ਵਾਲੀ ਥਾਂ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਗਜੀਤ ਸਿੰਘ ਡੱਲੇਵਾਲ ਦਾ ਜੂਸ ਪਿਲਾ ਕੇ ਕਰਵਾਇ ਵਰਤ ਖਤਮ

ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)–ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪੰਜਾਬ ਵਿੱਚ 6 ਥਾਵਾਂ ਤੇ 16 ਨਵੰਬਰ ਤੋਂ ਲੱਗਿਆ ਮੋਰਚਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਕਿਸਾਨਾਂ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਰੋਸ ਵੱਜੋ 19 ਨਵੰਬਰ ਤੋਂ ਮਰਨ ਵਰਤ ਉੱਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਖਤਮ ਕਰਨ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕਿਸਾਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਮੀਡੀਆ ਵਿੱਚ ਕਿਸਾਨਾਂ ਤੋਂ ਮਾਫੀ ਮੰਗਣ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਅਤੇ ਉਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਰਹਿੰਦੀਆਂ ਕਿਸਾਨੀ ਮੰਗਾਂ 31ਮਾਰਚ 2023 ਤੱਕ ਪੂਰੀਆਂ ਕਰਨ ਦੇ ਭਰੋਸੇ ਉਪਰੰਤ ਇਹ ਮੋਰਚਾ ਜੇਤੂ ਹੋ ਨਿਬੜਿਆ, ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਅੱਜ ਸਾਰੀਆਂ ਸੜਕਾਂ ਅਤੇ ਟੋਲਾਂ ਤੋਂ ਅਪ੍ਰੈਲ ਦੇੁ ਪਹਿਲੇ ਹਫਤੇ ਤੱਕ ਧਰਨੇ ਚੁੱਕ ਦਿੱਤੇ ਗਏ।
ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਦੀਆ ਪੰਜਾਬ ਸਰਕਾਰ ਨਾਲ ਪਹਿਲਾਂ ਅਠਾਰਾਂ ਮਈ, ਫੇਰ 2 ਅਗਸਤ, ਫੇਰ 6 ਅਕਤੂਬਰ ਨੂੰ ਮੀਟਿੰਗਾਂ ਹੋਈਆਂ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਮੀਟਿੰਗਾ ਵਿੱਚ ਮੰਨੀਆਂ ਹੋਈਆਂ ਮੰਗਾਂ ਦੇ ਸਬੰਧ ਵਿੱਚ ਕੋਈ ਨੋਟੀਫੀਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋਂ 16 ਨਵੰਬਰ ਤੋਂ ਪੰਜਾਬ ਸਰਕਾਰ ਵਿਰੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀ।ਕੱਲ੍ਹ ਸਰਕਾਰ ਨਾਲ ਤਿੰਨ ਮੀਟਿੰਗਾਂ ਹੋਈਆਂ ਜਿਸ ਵਿੱਚ ਸਰਕਾਰ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪ੍ਰਸਾਸ਼ਨਿਕ ਅਧਿਕਾਰੀ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਕਾਕਾ ਸਿੰਘ ਕੋਟੜਾ,ਗੁਰਿੰਦਰ ਸਿੰਘ ਭੰਗੂ,ਇੰਦਰਜੀਤ ਸਿੰਘ ਕੋਟਬੁੱਢਾ,ਸੁਖਦੇਵ ਸਿੰਘ ਭੋਜਰਾਜ,ਬਲਦੇਵ ਸਿੰਘ ਸਿਰਸਾ,ਸੁਖਜਿੰਦਰ ਸਿੰਘ ਖੋਸਾ,ਕਵਲਜੀਤ ਸਿੰਘ ਖੁਸ਼ਹਾਲਪੁਰ,ਸੁਖਦੇਵ ਸਿੰਘ ਕੋਟਲੀ ਕਲਾਂ,ਬਲਰਾਜ ਸਿੰਘ,ਬੋਹੜ ਸਿੰਘ ਰੁਪਈਆ ਵਾਲਾ,ਸੁਖਦੇਵ ਸਿੰਘ ਸੰਧੂ,ਅਮਰਜੀਤ ਸਿੰਘ ਰੜਾ,ਸਤਨਾਮ ਸਿੰਘ ਬਾਗੜੀਆ,ਸੁਖਪਾਲ ਸਿੰਘ ਡੱਫਰ,ਬਾਬਾ ਕਵਲਜੀਤ ਸਿੰਘ ਪੰਡੋਰੀ,ਸੇਤਾ ਅਠਵਾਲ ਸ਼ਾਮਿਲ ਹੋਏ।


ਰੈਸਟ ਹਾਊਸ ਵਿੱਚ ਮੀਟਿੰਗ ਦੌਰਾਨ

  1. ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਵੱਲੋਂ ਬੋਲੀ ਗਲਤ ਸ਼ਬਦਾਵਲੀ ਦੀ ਕਿਸਾਨਾਂ ਤੋਂ ਮੁਆਫ਼ੀ ਮੰਗੀ।
    2.ਜੁਮਲਾ ਮੁਸ਼ਤਰਕਾ ਖਾਨਾ ਮਾਲਕਾਨ ਜ਼ਮੀਨਾਂ ਪੰਚਾਇਤਾਂ ਨੂੰ ਦੇਣ ਦਾ ਨੋਟਿਸ ਲਿਆ ਵਾਪਿਸ
    3.ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀਆਂ ਰੈੱਡ ਅੈਟਰੀਆ ਅਤੇ ਜੁਰਮਾਨੇ ਕੀਤੇ ਰੱਦ। 4.ਆਬਾਦਕਾਰ ਕਿਸਾਨਾਂ ਨੂੰ ਮਿਲਣਗੇ ਮਾਲਕਾਨਾਂ ਹੱਕ
    5.2007 ਦੀ ਪਾਲਿਸੀ ਵਾਲੇ ਰੱਦ ਇੰਤਕਾਲ ਹੋਣਗੇ ਬਹਾਲ
    6.ਖਰਾਬ ਹੋਈਆਂ ਫਸਲਾਂ ਝੋਨਾਂ,ਨਰਮਾਂ,ਕਿੰਨੂ ਅਤੇ ਬਾਸਮਤੀ ਆਦਿ ਦੀ ਮੁਆਵਜਾ ਰਾਸ਼ੀ 31ਦਸੰਬਰ ਤੋਂ ਪਹਿਲਾਂ ਜਾਰੀ ਕਰ ਦਿੱਤਾ ਜਾਵੇਗਾ।
    7.ਗੰਨੇ ਦੀ ਅਦਾਇਗੀ 14 ਦਿਨਾਂ ਵਿੱਚ ਯਕੀਨੀ ਮਿਲੇਗੀ ਅਤੇ ਲੰਮੇ ਸਮੇਂ ਤੋਂ ਬੰਦ ਪਈਆਂ ਸਹਿਕਾਰੀ ਖੰਡ ਮਿੱਲਾਂ ਨੂੰ ਮੁੜ ਚਲਾਉਣ ਤੇ ਵੀ ਹੋਈ ਵਿਚਾਰ।
    8.ਸ਼ਹੀਦ ਕਿਸਾਨਾਂ ਦੇ ਪ੍ਰੀਵਾਰਾਂ ਨੂੰ ਤੁਰੰਤ ਨੌਕਰੀਆਂ ਮਿਲਣਗੀਆਂ।
    9.ਭਾਰਤ ਮਾਲਾ ਪ੍ਰੋਜੈਕਟ ਵਿੱਚ ਲਈ ਗਈ ਜਮੀਨ ਦਾ ਮੁਆਵਜਾ ਇਕਸਾਰ ਮਿਲੇਗਾ।
    10.ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਧੋਖਾਧੜੀ ਦੇ ਦੋਸ਼ੀਆਂ ਤੇ ਕੀਤੀ FIR,ਡਿਗਰੀਆਂ ਵਾਲੇ ਬੱਚਿਆਂ ਦੇ ਭਵਿੱਖ ਦਾ ਨੁਕਸਾਨ ਹੋਣੋ ਬਚਾਇਆ।
    11.ਲੰਪੀ ਸਕਿਨ ਬਿਮਾਰੀ ਨਾਲ ਮਰੇ ਸਾਰੇ ਪਸ਼ੂਆਂ ਦਾ ਮੁਆਵਜਾ ਜਲਦੀ ਜਾਰੀ ਹੋਉ।
    12.ਸਿੱਖ ਇਤਿਹਾਸ ਨੂੰ ਵਿਗਾੜ ਕੇ ਕਿਤਾਬਾਂ ਲਿਖਣ ਵਾਲੇ ਦੋਸ਼ੀਆਂ ਖਿਲਾਫ਼ ਹੋਉ ਸਖ਼ਤ ਕਾਰਵਾਈ।ਕਿਤਾਬਾਂ ਲਈਆਂ ਜਾਣਗੀਆ ਵਾਪਿਸ।
    13.ਪਾਵਰਕਾਮ ਨਾਲ ਸਬੰਧਿਤ ਮਸਲਿਆਂ ਦੇ ਪੱਕੇ ਹੱਲ ਲਈ ਕਮੇਟੀ ਗਠਿਤ।
    14.ਕੱਚੇ ਵੈਟਰਨਰੀ ਫਾਰਮਾਸਿਸਟਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ 16 ਦਸੰਬਰ ਹੋਵੇਗਾ ਅਮਲ ਸ਼ੁਰੂ।
    15.ਇਕ ਕਨਾਲ ਸਮੇਤ ਛੋਟੀਆਂ ਵਾਹੀਯੋਗ ਜ਼ਮੀਨ ਦੀਆਂ ਰਜਿਸਟਰੀਆਂ ਨੂੰ ਨਹੀਂ ਲੱਗਣਗੇ ਕਮਰਸ਼ੀਾਲ ਚਾਰਜ਼,ਖਤਮ ਹੋਵੇਗੀ NOC ਦੀ ਸ਼ਰਤ। ਆਦਿ ਮੰਗਾਂ ਮੰਨਣ ਉਪਰੰਤ ਮੰਤਰੀ ਧਾਲੀਵਾਲ ਨੇ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਪਿਛਲੇ 6 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਸ.ਜਗਜੀਤ ਸਿੰਘ ਡੱਲੇਵਾਲ ਨੂੰ ਜੂਸ ਪਿਆ ਕੇ ਧਰਨੇ ਚੁੱਕਣ ਦੀ ਬੇਨਤੀ ਕੀਤੀ।

Leave a Reply

Your email address will not be published. Required fields are marked *