ਵਿਦਿਆਰਥੀਆਂ ਨੂੰ ਸਾਇਬਰ ਸਕਿਊਰਟ ਅਵੈਰਨੇਸ ਤਹਿਤ ਕੀਤਾ ਜਾਗਰੂਕ
ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)- ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਵੱਲੋਂ ਵੱਖੋਂ-ਵੱਖ ਸਕੂਲਾਂ ਵਿੱਚ ਸਾਇਬਰ ਸਕਿਊਰਟ ਅਵੈਰਨੇਸ ਸੈਮੀਨਾਰ ਕਰਵਾਏ ਜਾ ਰਹੇ ਹਨ। ਇਹਨਾਂ ਕੈਂਪਾਂ ਵਿਚ ਵਿਦਿਆਰਥੀਆਂ ਨੂੰ ਕੰਪਿਊਟਰ, ਲੈਪਟਾਪ, ਮੋਬਾਇਲ ਅਤੇ ਹੋਰ ਇਲੈਕਟ੍ਰੋਨਿਕਸ ਡਿਵਾਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਹੈਕਰਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਇਸ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਦੇ ਐਮ.ਡੀ ਇੰਜੀ:ਸੰਦੀਪ ਕੁਮਾਰ ਨੇ ਦੱਸਿਆ ਕਿ ਅੱਜ ਦਾ ਯੁੱਗ ਬਹੁਤ ਹੀ ਤੇਜ ਰਫਤਾਰ ਯੁੱਗ ਹੈ ਜਿਸ ਵਿਚ ਬੱਚਿਆਂ ਨੂੰ ਸਾਇਬਰ ਕ੍ਰਾਇਮ ਜਾਂ ਫਿਰ ਹੋਰ ਤਰ੍ਹਾਂ ਦੇ ਹੁੰਦੇ ਧੋਖੇਬਾਜੀ ਤੋਂ ਜਾਣਕਾਰੀ ਦੇਣਾ ਬਹੁਤ ਹੀ ਜਰੂਰੀ ਹੈ। ਉਹਨਾਂ ਦੱਸਿਆ ਅੱਜ ਦੇ ਯੁੱਗ ਵਿਚ ਜਿਸ ਤਰ੍ਹਾਂ ਸੋਸ਼ਲ ਮੀਡੀਆ ਅਤੇ ਕੰਪਿਊਟਰ ਤੇ ਮੋਬਾਇਲ ਦੀ ਵਰਤੋਂ ਤੇਜੀ ਨਾਲ ਵੱਧ ਰਹੀ ਹੈ, ਲੋਕਾਂ ਪੂਰੀ ਤਰ੍ਹਾਂ ਇਹਨਾਂ ਚੀਜਾਂ ਉਪਰ ਨਿਰਭਰ ਹੋ ਗਏ ਹਨ, ਵਿਦਿਆਰਥੀਆਂ ਨੂੰ ਵੀ ਇਸ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਜਰੂਰੀ ਹੈ। ਉਹਨਾਂ ਦੱਸਿਆ ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ, ਜਿਸ ਲਈ ਵਿਦਿਆਰਥੀਆਂ ਦੀ ਸੋਚ ਵਿਚ ਵਾਧਾ ਕਰਨ ਦੇ ਮਕਸਦ ਨਾਲ ਹੀ ਅਸੀਂ ਕੰਮ ਕਰ ਰਹੇ ਹਨ ਅਤੇ ਇਹਨਾਂ ਸੈਮੀਨਾਰਾਂ ਦਾ ਵਿਦਿਆਰਥੀਆਂ ਨੂੰ ਪੂਰਾ ਲਾਭ ਵੀ ਮਿਲੇਗਾ
