ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਲਿਤ ਭਾਈਚਾਰੇ ਨਾਲ ਵਿਖਰੇਵੇਂ ਦੇ ਲਾਏ ਦੋਸ ਸਹੀ, ਕਾਂਗਰਸ ਨੇ ਲੰਮੇ ਸਮੇਂ ਰਾਜ ਦੌਰਾਨ ਇਹ ਕਰਦੀ ਰਹੀ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 20 ਜਨਵਰੀ (ਸਰਬਜੀਤ ਸਿੰਘ)– ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਲਿਤ ਭਾਈਚਾਰੇ ਨੂੰ ਰਾਜ਼ ਸਤਾ ਤੋਂ ਦੂਰ ਰੱਖਣ ਤੇ ਵਿਤਕਰਾ ਕਰਨ ਵਾਲਾ ਦਿੱਤਾ ਬਿਆਨ ਭਾਵੇਂ ਕਾਫੀ ਵਿਵਾਦਤ ਦੱਸਿਆ ਜਾ ਰਿਹਾ ਹੈ ਪਰ ਅਸਲ’ਚ 100% ਸੱਚ ਹੈ ਅਤੇ ਅਜਿਹਾ ਹਰ ਪਾਰਟੀ ਤੇ ਹਰ ਸੰਸਥਾ ਵਿੱਚ ਹੋ ਰਿਹਾ ਹੈ ਇਸ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਾਬਕਾ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਬਿਆਨ ਦੀ ਪੁਰਜ਼ੋਰ ਸ਼ਬਦਾਂ ਵਿਚ ਹਮਾਇਤ ਕਰਦੀ ਹੋਈ ਸਮੂਹ ਪਾਰਟੀਆਂ ਨੂੰ ਬੇਨਤੀ ਕਰਦੀ ਹੈ ਕਿ ਅਜਿਹਾ ਵਖਰੇਵਾਂ ਦਲਿਤ ਭਾਈਚਾਰੇ ਨਾਲ ਕਰਨਾ ਛੱਡਿਆ ਜਾਵੇ?ਤਾਂ ਕਿ ਸਿਆਸਤ ਵਿੱਚ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਜ਼ਾਤਪਾਤ ਤੋਂ ਉਪਰ ਉੱਠ ਦੇਸ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਾਬਕਾ ਮੁੱਖ ਮੰਤਰੀ ਕਾਂਗਰਸ ਸਰ ਚਰਨਜੀਤ ਸਿੰਘ ਚੰਨੀ ਵੱਲੋਂ ਦਲਿਤ ਭਾਈਚਾਰੇ ਨਾਲ ਕੀਤੇ ਜਾ ਵਖਰੇਵੇਂ ਵਾਲੇ ਦਿੱਤੇ ਵਿਵਾਦਤ ਬਿਆਨ ਦੀ ਹਮਾਇਤ ਅਤੇ ਸਮੂਹ ਪਾਰਟੀਆਂ ਦੇ ਆਗੂਆਂ ਨੂੰ ਅਜਿਹੀ ਗੰਦੀ ਅਤੇ ਇਨਸਾਨੀਅਤ ਵਿਰੋਧੀ ਨੀਤੀ ਨੂੰ ਛੱਡ ਕੇ ਪਾਰਦਰਸ਼ੀ ਢੰਗ ਨਾਲ ਰਾਜਨੀਤੀ ਕਰਨ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਦੱਸਿਆ ਪਾਰਟੀ ਪ੍ਰਧਾਨ ਰਾਜਾ ਵੜਿੰਗ ਸਮੇਤ ਕਾਂਗਰਸ ਦੇ ਬੜੇ ਆਗੂਆ ਨੇ ਇਸ ਵਿਵਾਦਤ ਬਿਆਨ ਦਾ ਸਖਤ ਨੋਟਿਸ ਲਿਆ ਹੈ ਦੂਸਰੇ ਪਾਸੇ ਕੇਂਦਰੀ ਸਤਾਧਾਰੀ ਪਾਰਟੀ ਭਾਜਪਾ ਨੇ ਸ੍ਰ ਚਰਨਜੀਤ ਸਿੰਘ ਨੂੰ ਭਾਜਪਾ ‘ਚ ਆਉਣ ਦੀ ਪੇਸ਼ਕਸ਼ ਕੀਤੀ ਹੈ ਅਤੇ ਕਿਹਾ ਇਥੇ ਜਾਤੀਵਾਦ ਤੋਂ ਉੱਪਰ ਉੱਠ ਕੇ ਸ੍ਰ ਚਰਨਜੀਤ ਸਿੰਘ ਚੰਨੀ ਸਾਹਿਬ ਅੱਗੇ ਵਧ ਸਕਦੇ ਹਨ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਉਹ ਕਾਂਗਰਸ ਛੱਡ ਕੇ ਭਾਜਪਾ ਜੁਵਾਇਨ ਕਰਦੇ ਹਨ ਜਾ ਕਾਂਗਰਸ ਵਿੱਚ ਰਹਿ ਕੇ ਜਾਤੀਵਾਦ ਵਾਲਾ ਵਿਤਕਰਾ ਸਹਿਨ ਕਰਦੇ ਰਹਿਣਗੇ, ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਸਾਬਕਾ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਇਸ ਵਿਵਾਦਿਤ ਬਿਆਨ ਕਰਕੇ ਕਾਂਗਰਸ ਦੇ ਆਗੂਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਇਹ ਚਰਨਜੀਤ ਸਿੰਘ ਚੰਨੀ ਵਿਰੁੱਧ ਅਵਾਜ਼ ਬੁਲੰਦ ਕਰ ਰਹੇ ਹਨ, ਭਾਵੇਂ ਕੁਝ ਵੀ ਹੋਵੇ ਪਰ ਸ੍ਰ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤਾ ਗਿਆ ਇਹ ਵਿਵਾਦਤ ਬਿਆਨ 100% ਸਹੀ ਹੈ ਅਤੇ ਅਜਿਹਾ ਵਿਤਕਰਾ ਦਲਿਤ ਭਾਈਚਾਰੇ ਨਾਲ ਲੰਮੇਂ ਸਮੇਂ ਤੋਂ ਚੱਲਦਾ ਆ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਪਿੰਡਾਂ ਪਿੰਡਾਂ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਧਾਰਮਿਕ ਅਸਥਾਨ ਵੱਖਰੇ ਤੇ ਮੁਹੱਲੇ ਵੱਖਰੇ ਰੱਖਣੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੰਮਾਂ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀ ਦੇਣ ਹੈ ਅਤੇ ਅਗਰ ਸ੍ਰ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਆਪਣੇ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸੱਚਾ ਬਿਆਨ ਦੇ ਦਿੱਤਾ ਹੈ ਤਾਂ ਕਾਂਗਰਸ ਦੇ ਘੜੰਮ ਚੌਧਰੀ ਆਗੂਆਂ ਨੂੰ ਮਿਰਚਾਂ ਕਿਉਂ ਲੱਗੀਆਂ ਸੱਚ ਕੌੜਾ ਹੁੰਦਾ ਹੈ ਇਸ ਕਰਕੇ ਚਰਨਜੀਤ ਸਿੰਘ ਚੰਨੀ ਤੇ ਉਂਗਲਾਂ ਚੁੱਕਣ ਦੀ ਬਜਾਏ ਕਾਂਗਰਸ ਪਾਰਟੀ ਸਮੇਤ ਹਰ ਪਾਰਟੀ ਦੇ ਸਿਆਸੀ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਅਪੀਲ ਕਰਦੀ ਹੈ ਕਿ ਉਹ ਦਲਿਤ ਭਾਈਚਾਰੇ ਨਾਲ ਵਖਰੇਵੇਂ ਵਾਲੀ ਨੀਤੀ ਛੱਡ ਕੇ ।। ਸਭੈ ਭਾਈਵਾਲ ਸਦਾਇਨ ।। ਕੋਇ ਨਾ ਦਿਸੇ ਬਾਹਰਾ ਜੀਉ ।। ਤੇ ਅਮਲ ਕਰਦਿਆਂ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਜਾਤੀਵਾਦ ਰਾਹੀਂ ਛੋਟਾ ਵੱਡਾ ਜਾਣ ਕੇ ਨਿਰਾਦਰ ਕਰਨ ਵਾਲ਼ੀ ਨੀਤੀ ਨੂੰ ਛੱਡ ਦੇਣ ਤਾਂ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਨੂੰ ਪਾਰਦਰਸ਼ੀ ਢੰਗ ਨਾਲ ਰਾਜਨੀਤੀ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰ ਚਰਨਜੀਤ ਚੰਨੀ ਵੱਲੋਂ ਦਲਿਤ ਭਾਈਚਾਰੇ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਾਂਗਰਸ ਦੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਸਮੂਹ ਪਾਰਟੀਆਂ ਨੂੰ ਬੇਨਤੀ ਕਰਦੀ ਹੈ ਕਿ ਜਾਤੀਵਾਦ ਤੋਂ ਉਪਰ ਉਠ ਕੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਚੁੱਕਣ ਲਈ ਵਿਖਰੇਵੇਂ ਵਾਲੀ ਰਾਜਨੀਤੀ ਨੂੰ ਬੰਦ ਕੀਤਾ ਜਾਵੇ, ਭਾਈ ਖਾਲਸਾ ਨੇ ਕਿਹਾ ਕਾਂਗਰਸ ਦੇ 40 ਦੇ ਲੱਗਭਗ ਆਗੂਆਂ ਵੱਲੋਂ ਕਾਂਗਰਸ ਹਾਈ ਕਮਾਂਡ ਨੂੰ ਚੰਨੀ ਦੇ ਹੱਕ ਵਿੱਚ ਨਿਤਰ ਕੇ ਸਪੱਸ਼ਟ ਕਰਨਾ ਕਿ ਇਸ ਵਾਰ ਚੋਣਾਂ’ਚ  ਸ੍ਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਚੇਹਰੇ ਵਜੋਂ ਲਿਆਂਦਾ ਜਾਵੇ ਬਹੁਤ ਵਧੀਆ ਪੈਂਤੜਾ ਹੈ । ਇਸ ਮੌਕੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਸੁਰਿੰਦਰ ਸਿੰਘ ਆਦਮਪੁਰ ਤੇ ਭਾਈ ਵਿਕ੍ਰਮ ਸਿੰਘ ਆਦਿ ਹਾਜ਼ਰ ਸਨ ।।

Leave a Reply

Your email address will not be published. Required fields are marked *