ਪੰਜ ਰੋਜ਼ਾ ਗੁਰਮਤਿ ਸਮਾਗਮ ਦੇ ਚੌਥੇ ਗੇੜ’ਚ ਅੱਜ ਕਬੱਡੀ ਮੈਚ ਕਰਵਾਏ ਗਏ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ)–ਦੁਆਬਾ ਖੇਤਰ ਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਲਈ ਮੋਹਰੀ ਜਾਂਦੇ ਪ੍ਰਸਿਧ ਧਾਰਮਿਕ ਸਥਾਨ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਅਲੋਵਾਲ ਨੰਗਲਬੇਟ ਫਿਲੌਰ ਜਲੰਧਰ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸਵਰਗੀ ਮਾਤਾ ਪ੍ਰਕਾਸ਼ ਕੌਰ ਸੰਧੂ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਚਲ ਰਹੇ ਪੰਜ ਰੋਜ਼ਾ ਗੁਰਮਤਿ ਸਮਾਗਮ ਦੇ ਚੌਥੇ ਗੇੜ’ਚ ਅਜ 50/55 ਅਤੇ 65 ਕਿਲੋ ਵਰਗ ਕਬੱਡੀ ਮੈਚ ਦੇ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ਦੇ ਕਲ ਨੂੰ ਫਾਈਨਲ ਮੁਕਾਬਲੇ ਕਰਵਾਉਣ ਦੇ ਨਾਲ ਨਾਲ ਆਲ ਓਪਨ ਪੰਜਾਬ ਹਰਿਆਣਾ ਲੜਕੀਆਂ ਤੇ ਲੜਕਿਆਂ ਦੇ ਮੁਕਾਬਲਾ ਕਰਵਾਏ ਜਾਣਗੇ ਜਿਸ’ਚ ਵਰਲਡ ਚੈਪੀਅਨ ਖਿਡਾਰੀ ਸ਼ਾਮਲ ਹੋਣਗੇ ਅਤੇ ਬਾਲੀਵਾਲ ਦੇ ਫਾਈਨਲ ਮੁਕਾਬਲੇ ਕਰਵਾਉਣ ਤੋਂ ਉਪਰੰਤ ਜੇਤੂ ਟੀਮਾਂ ਨੂੰ ਸਾਬਕ ਮੰਤਰੀ ਸੰਤੋਸ਼ ਚੌਧਰੀ ਸਾਹਿਬ , ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ,ਸਰਪ੍ਰਸਤ ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਡਾਕਟਰ ਅਮਰਜੋਤ ਸਿੰਘ ਸੰਧੂ ਬੀਬੀ ਕਰਮਜੀਤ ਕੌਰ ਸੰਧੂ ਅਤੇ ਸਲਾਹਕਾਰ ਸਰਦਾਰ ਜਸਬੀਰ ਸਿੰਘ ਗਰੇਵਾਲ ਆਦਿ ਆਗੂ ਸਾਂਝੇ ਤੌਰ ਤੇ ਪਹਿਲੇ,ਦੂਜੇ ਅਤੇ ਤੀਜੇ ਨੰਬਰ ਆਉਣ ਵਾਲੀਆਂ ਟੀਮਾਂ ਨੂੰ ਵੱਡੇ ਵੱਡੇ ਇਨਾਮ ਵੰਡਣਗੇ, ਸਮੂਹ ਖਿਡਾਰੀਆਂ ਅਤੇ ਹਜਾਰਾਂ ਦਰਸ਼ਕ ਸੰਗਤਾਂ ਲਈ ਵਿਸ਼ੇਸ਼ ਲੰਗਰ ਅਤੁੱਟ ਵਰਤਾਏ ਜਾਣ ਗੇ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। ਉਹਨਾਂ ਦਸਿਆ ਅਜ ਦੇ ਸਮਾਗਮ ਦੀ ਅਰੰਭਤਾ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਪ੍ਰਵਾਨਗੀ ਲੈਣ ਹਿੱਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਭੋਗ ਤੋਂ ਉਪਰੰਤ ਅਰਦਾਸ ਅਤੇ ਪਾਵਨ ਪਵਿੱਤ੍ਰ ਹੁਕਮ ਨਾਮੇ ਤੋਂ ਉਪਰੰਤ ਮੁਖ ਪ੍ਰਬੰਧਕ ਸੰਤ ਬਾਬਾ ਜਰਨੈਲ ਸਿੰਘ ਜੀ ਵਲੋਂ ਰਿਬਨ ਕਟ ਕੇ 50 ਕਿਲੋ ਵਰਗ ਕਬੱਡੀ ਦਾ ਮੈਚ ਸ਼ੁਰੂ ਕਰਵਾਉਣ ਨਾਲ ਹੋਈ ਅਤੇ 60 ਟੀਮਾਂ ਦੇ ਮੈਚ ਕਰਵਾਏ ਗਏ ਉਹਨਾਂ ਦਸਿਆ ਚਲ ਰਹੇ ਪੰਜ ਰੋਜ਼ਾ ਗੁਰਮਤਿ ਸਮਾਗਮ ਦੇ ਪੰਜਵੇਂ ਅਤੇ ਆਖਰੀ ਦਿਨ ਅਖਾਂ ਦੇ ਫ੍ਰੀ ਕੈਪ ਦੇ ਨਾਲ ਨਾਲ 50/55/65 ਅਤੇ ਆਲ ਓਪਨ ਪੰਜਾਬ ਹਰਿਆਣਾ ਲੜਕੀਆਂ ਤੇ ਲੜਕਿਆਂ ਦੇ ਕਬੱਡੀ ਸ਼ੋ ਮੈਚ ਕਰਵਾਉਣ ਅਤੇ ਸਮੂਹ ਕਬੱਡੀ ਟੀਮਾਂ ਅਤੇ ਬਾਲੀਵਾਲ ਟੀਮਾਂ ਦੇ ਫਾਈਨਲ ਮੁਕਾਬਲੇ ਤੋਂ ਉਪਰੰਤ ਪਹਿਲੇ ਦੂਜੇ ਤੇ ਤੀਜੇ ਨੰਬਰ ਆਉਣ ਵਾਲੀਆਂ ਟੀਮਾਂ ਨੂੰ ਇਨਾਮ ਵੰਡੇ ਜਾਣਗੇ ,ਭਾਈ ਖਾਲਸਾ ਨੇ ਦੱਸਿਆ ਖਿਡਾਰੀਆਂ ਦੇ ਰਹਿਣ ਸਹਿਣ ਤੇ ਲੰਗਰ ਦੇ ਵਿਸ਼ੇਸ਼ ਪਰਬੰਧ ਕੀਤੇ ਗਏ ਹਨ ਇਸ ਮੌਕੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ, ਡਾਕਟਰ ਅਮਰਜੋਤ ਸਿੰਘ ਸੰਧੂ ਬੀਬੀ ਕਰਮਜੀਤ ਕੌਰ ਸੰਧੂ,ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਸਮੂਹ ਸੰਧੂ ਪਰਵਾਰ ਦੇ ਨਾਲ ਨਾਲ ਸੈਕੜੇ ਸੰਤ ਮਹਾਪੁਰਸ਼ ਅਤੇ ਇਲਾਕਾ ਨਿਵਾਸੀ ਮੋਹਤਬਰ ਧਾਰਮਿਕ ਸਿਆਸੀ ਆਗੂ ਹਾਜਰ ਸਨ ।

Leave a Reply

Your email address will not be published. Required fields are marked *