ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)– ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਭਲੀਭਾਂਤ ਜਾਣੂ ਹੋ ਚੁੱਕੀਆਂ ਹਨ ਕਿ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਤੇ ਜਬਰੀ ਕਬਜ਼ਾ ਕਰੀਂ ਬੈਠੇ ਬਾਦਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਗਰੀਬਾਂ ਦੀ ਮਦਦ ਲਈ ਨਾਂ ਵਰਤ ਕੇ ਇਸ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਆਪਣੇ ਗਲਤ ਕੰਮਾਂ ਤੇ ਪੜਦਾ ਪਾਉਣ ਲਈ ਜਥੇਦਾਰ ਅਕਾਲਤਖਤ ਸਾਹਿਬ ਨੂੰ ਵਰਤ ਲੋਦੇ ਹਨ ਅਤੇ ਇਸੇ ਕੜੀ ਤਹਿਤ ਤਿੰਨ ਸਾਲ ਤੋਂ 362 ਪਾਵਨ ਸਰੂਪ ਲਾਪਤਾ ਹੋਣ ਸਬੰਧੀ ਪੰਥਕ ਜਥੇਬੰਦੀਆਂ ਤੇ ਸਿੱਖ ਸੰਗਤਾਂ ਨੂੰ ਕੋਈ ਠੋਸ ਸਬੂਤ ਪੇਸ਼ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੇ ਅਤੇ ਹੁਣ ਜਦੋਂ ਪੰਥਕ ਜਥੇਬੰਦੀਆਂ ਨੇ ਦਰਬਾਰ ਸਾਹਿਬ ਦੇ ਬਾਹਰ ਇਸ ਸਬੰਧੀ ਮੋਰਚਾ ਲਾ ਕੇ ਸਰਕਾਰ ਤੋਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛਿਆ ਜਾਵੇ ਕਿ ਇਹ ਗੁਰੂ ਸਾਹਿਬ ਜੀ ਪਾਵਨ ਸਰੂਪ ਕਿਥੇ ਹਨ ? ਹੁਣ ਜਦੋਂ ਪੰਥਕ ਜਥੇਬੰਦੀਆਂ ਦੀ ਮੰਗ ਤੇ ਮਾਨਯੋਗ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਤੋਂ ਹੋਈ ਜਾਂਚ ‘ਚ ਦੋਸ਼ੀ ਪਾਏ ਗਏ ਸਾਬਕਾ ਸੀਏ ਜਤਿੰਦਰ ਕੋਹਲੀ ਸਮੇਤ 16 ਹੋਰ ਕਮੇਟੀ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾ ਗਿਆ ਅਤੇ ਮੁੱਖ ਦੋਸ਼ੀ ਸਤਿੰਦਰ ਕੋਹਲੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਸਰਕਾਰ ਵੱਲੋਂ ਇਸ ਸਬੰਧੀ ਬਣਾਈ ਸਿੱਟ ਨੇ ਜਾਚ ਪੜਤਾਲ ‘ਚ ਤੇਜ਼ੀ ਲਿਆਂਦੀ ਤਾਂ ਬਾਦਲ ਪ੍ਰਵਾਰ ਨੂੰ ਭਾਜੜਾਂ ਪੈ ਗਈਆਂ ਹਨ ਅਤੇ ਉਨ੍ਹਾਂ ਨੇ ਆਪਣੇ ਮਾੜੇ ਕੰਮਾਂ ਦਾ ਭੇਤ ਖੁੱਲਣ ਤੋਂ ਡਰਦਿਆਂ ਆਪਣੀ ਪੁਰਾਣੀ ਨੀਤੀ ਅਨੁਸਾਰ ਜਥੇਦਾਰ ਅਕਾਲਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵਰਤਿਆ ਅਤੇ ਬਾਦਲਾ ਦੇ ਹੱਥਠੋਕੇ ਜਥੇਦਾਰ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਸਪੱਸ਼ਟੀਕਰਨ ਦੇਣ ਲਈ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਸੱਦ ਲਿਆ, ਜਦੋਂ ਕਿ ਇਸ ਦਾ ਸਿਖ ਵਿਦਵਾਨਾ ਤੇ ਬੁੱਧੀਜੀਵੀ ਵਰਗ ਤੇ ਪੰਥਕ ਜਥੇਬੰਦੀਆਂ ਵੱਲੋਂ ਤਿਖਾ ਵਿਰੋਧ ਅਤੇ ਇਸ ਨੂੰ ਗੈਰ ਸਿਧਾਂਤਕ ਦੱਸਿਆ ਜਾ ਰਿਹਾ ਹੈ ਭਾਵੇਂ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜਥੇਦਾਰ ਸਾਹਿਬ ਦੇ ਸੱਦੇ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ ਅਤੇ 15 ਤਰੀਕ ਨੂੰ ਇਸ ਪੇਸ਼ੀ ਦੀ ਸਮੂਹ ਚਾਇਨਲਾਂ ਤੇ ਲਾਈਵ ਟੈਲੀਕਾਸਟ ਕਰਨ ਦੀ ਮੰਗ ਵੀ ਰੱਖੀ ਹੈ ਤਾਂ ਕਿ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਬਾਦਲਕੇ 362 ਸਰੂਪ ਲਾਪਤਾ ਕਰਨ ‘ਚ ਕੁਝ ਦੱਸਣ ਦੀ ਬਜਾਏ ਸਰਕਾਰ ਵੱਲੋਂ ਕੀਤੀ ਕਾਰਵਾਈ ਲਈ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕੇਵੇ ਦੁਰਵਰਤੋਂ ਕਰ ਰਹੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਸਾਹਿਬ ਵੱਲੋਂ ਬਾਦਲਾਂ ਦੇ ਕਹਿਣ ਤੇ ਮੁੱਖ ਮੰਤਰੀ ਨੂੰ ਗ਼ੈਰ ਸਿਧਾਂਤਕ ਤੇ ਗੈਰ ਮਰਯਾਦਾ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੇ ਸਪੱਸ਼ਟੀਕਰਨ ਦੇਣ ਲਈ ਸੱਦਣ ਦੀ ਨਿੰਦਾ ਅਤੇ 15 ਤਰੀਕ ਨੂੰ ਮੁੱਖ ਮੰਤਰੀ ਦੀ ਪੇਸ਼ੀ ਦੀ ਸਮੂਹ ਚਾਇਨਲਾ ਤੇ ਲਾਈਵ ਟੈਲੀਕਾਸਟ ਕਰਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਇਹ ਪਹਿਲਾ ਵੀ ਮੰਗ ਕੀਤੀ ਸੀ ਅਤੇ ਹੁਣ ਮੁਖਮੰਤਰੀ ਸਾਹਿਬ ਜੀ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਇਸ ਦਾ ਲਾਈਵ ਟੈਲੀਕਾਸਟ ਕੀਤਾ ਜਾਵੇ ਤਾਂ ਕਿ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਬਾਦਲ ਕੇ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਸਿਖਾਂ ਦੀ ਸਨਮਾਨ ਯੋਗ ਹਸਤੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੇਵੇ ਵਰਤ ਰਹੇ ਹਨ ।


