ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ)– ਦੇਸ਼ ਦਾ ਬੱਚਾ ਬੱਚਾ ਇਸ ਤੋਂ ਭਲੀਭਾਂਤ ਜਾਣੂ ਹੈਂ ਕਿ ਸਰਸੇ ਵਾਲਾ ਰਾਮ ਰਹੀਮ ਲੰਡਰ ਸਾਧ ਕਈ ਬਲਾਤਕਾਰ ਅਤੇ ਕਤਲਾਂ ਦਾ ਦੋਸ਼ੀ ਪਾਇਆ ਗਿਆ ਅਤੇ ਅੱਜ ਹਰਿਆਣਾ ਦੀ ਕੇਂਦਰੀ ਜੇਲ੍ਹ ਸਨਾਰੀਆਂ’ਚ ਜੇਲ੍ਹ ਬੰਦ ਹੋਣ ਦੇ ਬਾਵਜੂਦ 15 ਵੀਂ ਵਾਰ ਜੇਲ੍ਹ ਤੋਂ ਪਰੋਲ ਛੁੱਟੀ ਤੋਂ ਰਿਹਾਅ ਚੁੱਕਾ ਹੈ ਅਜਿਹਾ ਕਰਕੇ ਸਿੱਖ ਵਿਰੋਧੀ ਕੇਂਦਰ ਦੀ ਭਾਜਭਾਈ ਸਰਕਾਰ ਸਿੱਖਾਂ ਨੂੰ ਚਿੜਾਉਣ ਦੇ ਨਾਲ ਨਾਲ ਅਦਾਲਤੀ ਇਨਸਾਫ ਪ੍ਰਕਿਰਿਆ ਦਾ ਚਿੱਟੇ ਦਿਨ ਮਜ਼ਾਕ ਉਡਾ ਰਹੀ ਹੈ ਭਾਵੇਂ ਕਿ ਉੱਚ ਅਦਾਲਤ ਨੇ ਵਾਰ ਵਾਰ ਪੈਰੋਲ ਛੁੱਟੀ ਸਬੰਧੀ ਨੋਟਿਸ ਲੈਂਦਿਆਂ ਸਰਕਾਰ ਨੂੰ ਪੁੱਛਿਆ ਸੀ ਕਿ ਸਰਕਾਰ ਇਹ ਦੱਸੇ ਕਿ ਜੇਹੜੇ ਅਪਰਾਧਾਂ’ਚ ਰਾਮਰਹੀਮ ਨੂੰ ਬਾਰ ਬਾਰ ਪਰੋਲ ਦਿੱਤੀ ਜਾ ਰਹੀ ਹੈ ਅਜਿਹੇ ਅਪਰਾਧਾਂ ਵਾਲੇ ਹੋਰ ਕੈਦੀਆਂ ਨੂੰ ਅਜਿਹੀਆਂ ਸਹੂਲਤ ਤੋਂ ਦੂਰ ਰੱਖ ਕੇ ਕਿਉਂ ਬੇਇਨਸਾਫ਼ੀ ਕੀਤੀ ਜਾ ਰਹੀ ਹੈ,ਪਰ ਸਰਕਾਰ ਨੇ ਅਦਾਲਤ ਦੀ ਪ੍ਰਵਾਹ ਨਾ ਕਰਦਿਆਂ ਰਾਮ ਰਹੀਮ ਸਰਸੇ ਬਲਾਤਕਾਰੀ ਸਾਧ ਨੂੰ ਪੰਦਰਵੀਂ ਵਾਰ ਪਰੋਲ ਛੁੱਟੀ ਦੇ ਕੇ ਸਿੱਖਾਂ ਨੂੰ ਸ਼ਰੇਆਮ ਚਿਰਾੜਿਆ ਤੇ ਅਦਾਲਤੀ ਇਨਸਾਫ ਪ੍ਰਕਿਰਿਆ ਦਾ ਚਿੱਟੇ ਦਿਨ ਮਜ਼ਾਕ ਉਡਾਇਆ ਹੈ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਸਿੱਖ ਬੁੱਧੀਜੀਵੀ ਆਗੂਆਂ ਨੇ ਸਰਕਾਰ ਦੀ ਇਸ ਨੀਤੀ ਦੀ ਨਿੰਦਾ ਕੀਤੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਸੇ ਵਾਲੇ ਬਲਾਤਕਾਰੀ ਤੇ ਕਾਤਲ ਲੰਡਰ ਸਾਧ ਨੂੰ ਪੰਦਰਵੀਂ ਵਾਰ ਪੈਰੋਲ ਛੁੱਟੀ ਦੇ ਕੇ ਸਿੱਖਾਂ ਨੂੰ ਚਿੜਾਉਣ ਅਤੇ ਅਦਾਲਤੀ ਇਨਸਾਫ ਪ੍ਰਕਿਰਿਆ ਦੀਆਂ ਧੱਜੀਆਂ ਉਡਾਉਣ ਵਾਲੇ ਸਿੱਖ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਰਕਾਰ ਨੂੰ ਕਿਹਾ ਲੰਮੇ ਸਮੇਂ ਤੋਂ ਜਿਹੜੇ ਸਿੱਖ ਬੰਦੀ ਸਿੰਘ ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਬਿਨਾਂ ਕਸੂਰ ਜੇਲ੍ਹਾਂ ‘ਚ ਬੰਦ ਸ਼ਰੇਆਮ ਸਿੱਖਾਂ ਨਾਲ ਬੇਇਨਸਾਫੀ ਤੇ ਬੇਗਾਨਗੀ ਵਾਲਾਂ ਨਿੰਦਣਯੋਗ ਵਰਤਾਰਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਤੋਂ ਮੰਗ ਕਰਦੀ ਹੈ ਬਿਨਾਂ ਵਜ੍ਹਾ ਜ਼ੇਲ੍ਹਾਂ ਵਿਚ ਬੰਦ ਸਾਰੇ ਸਿੱਖ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਤਾਂ ਕਿ ਸਿੱਖਾਂ’ਚ ਬੇਗਾਨਗੀ ਵਾਲਾਂ ਅਹਿਸਾਸ ਦੂਰ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਸੇ ਵਾਲੇ ਬਲਾਤਕਾਰੀ ਰਾਮਰਹੀਮ ਨੂੰ ਪੰਦਰਵੀਂ ਵਾਰ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ਛੁੱਟੀ ਦੇਣ ਦੀ ਨਿਖੇਦੀ ਅਤੇ ਲੰਮੇਂ ਸਮੇਂ ਬਿਨਾਂ ਕਸੂਰ ਜੇਲਾਂ ‘ਚ ਬੰਦ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਰਸੇ ਵਾਲੇ ਸਾਧ ਨੂੰ ਬਾਰ ਬਾਰ ਪਰੋਲ ਛੁੱਟੀ ਦੇਣ ਦਾ ਸਿਖਾਂ ਅਤੇ ਹੋਰ ਦੇਸ਼ ਦੇ ਇਨਸਾਫ ਪਸੰਦ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਸਰਕਾਰ ਵਾਰ ਵਾਰ ਛੁੱਟੀ ਦੇ ਕੇ ਸਿੱਖਾਂ ਚਿੜਾਉਣ, ਬਿਗਾਨਗੀ ਦਾ ਅਹਿਸਾਸ ਕਰਾਉਣ ਦੇ ਨਾਲ ਨਾਲ ਅਦਾਲਤੀ ਇਨਸਾਫ ਪ੍ਰਕਿਰਿਆ ਦਾ ਚਿੱਟੇ ਦਿਨ ਮਜ਼ਾਕ ਉਡਾ ਰਹੀ ਹੈ, ਭਾਈ ਖਾਲਸਾ ਨੇ ਦੱਸਿਆ ਇੱਕ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਕਈ ਹੋਰ ਬੰਦੀਆਂ ਨੂੰ ਰਿਹਾਅ ਕਰਾਉਣ ਲਈ ਚੰਡੀਗੜ੍ਹ ਵਿਖੇ ਮੋਰਚਾ ਲੱਗਾ ਹੋਇਆ ਹੈ ਅਤੇ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਦੂਸਰੀ ਪਾਸੇ ਸਿੱਖ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਰਾਮਰਹੀਮ ਨੂੰ ਪੰਦਰਵੀਂ ਵਾਰ ਪੈਰੋਲ ਛੁੱਟੀ ਦੇ ਦਿੱਤੀ ਗਈ ਜੋ ਬਹੁਤ ਹੀ ਨਿੰਦਣਯੋਗ ਸਰਕਾਰ ਦਾ ਸਿੱਖ ਵਿਰੋਧੀ ਵਰਤਾਰਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਸੇ ਵਾਲੇ ਬਲਾਤਕਾਰੀ ਸਾਧ ਨੂੰ 15 ਵੀ ਵਾਰ ਪੈਰੋਲ ਛੁੱਟੀ ਦੇਣ ਦੀ ਨਿਖੇਦੀ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਅਦਾਲਤੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਸਿੱਖ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਕਿ ਸਿੱਖਾਂ ‘ਚ ਬੇਗਾਨਗੀ ਵਾਲਾਂ ਇਹਸਾਸ ਦੂਰ ਕੀਤਾ ਜਾ ਸਕੇ ਅਤੇ ਲੋਕਾਂ ਦਾ ਅਦਾਲਤੀ ਇਨਸਾਫ ਤੇ ਭਰੋਸਾ ਕਾਇਮ ਰੱਖਿਆ ਜਾ ਸਕੇ ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ, ਭਾਈ ਸੁਰਿੰਦਰ ਸਿੰਘ ਆਦਮਪੁਰ ਤੇ ਭਾਈ ਵਿਕਰਮ ਸਿੰਘ ਤੋਂ ਇਲਾਵਾ ਹੋਰ ਵੀ ਕਾਰਕੁਨ ਹਾਜ਼ਰ ਸਨ ।


