ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ)– ਬਲਾਤਕਾਰ ਦੇ ਕੇਸ ਦਾ ਮੁਕਾਬਲਾ ਕਰ ਰਹੇ ਨਾਨਕਸਰ ਠਾਠ ਚਰਨ ਘਾਟ ਦੇ ਮੁੱਖੀ ਬਾਬਾ ਬਲਵਿੰਦਰ ਸਿੰਘ ਨੂੰ ਆਖਿਰ ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਮਾਨਯੋਗ ਮੋਗਾ ਕੋਰਟ ਅਦਾਲਤ ਨੇ 10 ਸਾਲ ਸਖ਼ਤ ਸਜ਼ਾ ਤੇ 55000 ਰੁਪਏ ਦਾ ਜੁਰਮਾਨਾ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਹੈ,ਲੋਕ ਮੋਗਾ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਦੱੱਸ ਰਹੇ ਅਤੇ ਕਹੇ ਰਹੇ ਧਰਮ ਦਾ ਬਾਣਾ ਪਹਿਨ ਕੇ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਨ ਵਾਲੇ ਅਜਿਹੇ ਸਾਧਾਂ ਨੂੰ ਬਖਸ਼ਿਆ ਨਾਂ ਜਾਵੇ ਤਾਂ ਕਿ ਧਰਮ ਦਾ ਬਾਣਾ ਪਹਿਨ ਕੇ ਅਜਿਹੇ ਬਲਾਤਕਾਰ ਕਰਨ ਵਾਲੇ ਸਾਧਾਂ ਨੂੰ ਲੰਮੇ ਹੱਥੀਂ ਲਿਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਲਾਤਕਾਰ ਦੇ ਕੇਸ ਵਿੱਚ ਫਸੇ ਨਾਨਕਸਰ ਠਾਠ ਚਰਨ ਘਾਟ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਨੂੰ ਮੋਗਾ ਕੋਰਟ ਵੱਲੋਂ 10 ਸਾਲ ਸਖਤ ਕ਼ੈਦ ਅਤੇ 55000 ਰੁਪਏ ਜੁਰਮਾਨਾ ਕਰਕੇ ਪੀੜਤਾਂ ਨੂੰ ਇਨਸਾਫ ਦੇਣ ਦਾ ਸਵਾਗਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਬਾਬਾ ਬਲਵਿੰਦਰ ਸਿੰਘ ਦੀਆਂ ਭਗਤੀ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰਨ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਸਾਹਿਬ ਗੁਰਮਤਿ ਮਰਯਾਦਾ ਦੀ ਕੁਤਾਹੀ ਸਬੰਧੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਵਿਗੜ ਚੁੱਕਾ ਸੀ, ਭਾਈ ਖਾਲਸਾ ਨੇ ਦੱਸਿਆ ਉਸ ਦੇ (ਬਲਵਿੰਦਰ ਸਿੰਘ)ਪਾਪਾਂ ਦਾ ਭਾਂਡਾ ਭਰ ਚੁੱਕਿਆ ਸੀ ਜਿਸ ਕਰਕੇ ਉਸ ਨੇ ਬਲਾਤਕਾਰ ਜਿਹੇ ਘਨੌਣੇ ਅਪਰਾਧ ਨੂੰ ਧਰਮ ਦਾ ਬਾਣਾ ਪਹਿਨ ਕੇ ਕੀਤਾ ਅਤੇ ਪੀੜਤਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਪਰ ਉਹ ਇਨਸਾਫ਼ ਲਈ ਠੋਕਰਾਂ ਖਾਂਦੇ ਰਹੇ, ਭਾਈ ਖਾਲਸਾ ਨੇ ਦੱਸਿਆ ਲੁੱਟੀ ਹੋਈ ਇੱਜ਼ਤ ਪੱਤ ਤਾਂ ਵਾਪਸ ਨਹੀਂ ਮਿਲ ਸਕਦੀ ਪਰ ਮੋਗਾ ਅਦਾਲਤ ਨੇ ਉਸ ਨੂੰ (ਬਾਬਾ ਬਲਵਿੰਦਰ ਸਿੰਘ) ਚਰਨ ਘਾਟ ਸਾਧ ਮੁਖੀ 10 ਸਾਲ ਦੀ ਕੈਦ ਅਤੇ 55000 ਰੁਪਏ ਦਾ ਜੁਰਮਾਨਾ ਲਾ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਫੈਸਲੇ ਦਾ ਜ਼ੋਰਦਾਰ ਸ਼ਬਦਾਂ ‘ਚ ਸਵਾਗਤ ਕਰਦੀ ਹੈ ਕਿਉਂਕਿ ਇਸ ਨਾਲ ਧਰਮ ਦੀ ਆੜ’ਚ ਕਾਨੂੰਨਨ ਅਪਰਾਧ ਕਰਨ ਵਾਲਿਆਂ ਨੂੰ ਇਨਸਾਫ਼ ਦੇ ਰਸਤੇ ਦਾ ਸਬਕ ਸਿਖਾਇਆ ਜਾ ਸਕਦਾ ਹੈ।।


