ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)—ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਦੇਸ਼ ਦੌਰੇ ਦੌਰਾਨ ਉਨ੍ਹਾਂ ਦਾ ਹੈਲੀਕਾਪਟਰ ਉਡਦਾ ਰਿਹਾ, ਇਹ ਹੈਲੀਕਾਪਟਰ ਪੰਜਾਬ ਦੀ ਜਨਤਾ ਦੀ ਅਮਾਨਤ ਹੈ ਅਤੇ ਉਨ੍ਹਾਂ ਨੂੰ ਸਰਕਾਰ ਤੋਂ ਪੁੱਛਣ ਦਾ ਪੂਰਾ ਪੂਰਾ ਅਧਿਕਾਰ ਹੈ ਕਿ ਆਖਿਰ ਮੁੱਖ ਮੰਤਰੀ ਦਾ ਹੈਲੀਕਾਪਟਰ ਕੌਣ ਉਡਾਉਂਦਾ ਰਿਹਾ, ਭਾਵੇਂ ਕਿ ਇਹ ਵੀ ਪਤਾ ਲੱਗਾ ਕਿ ਇਹ ਹੈਲੀਕਾਪਟਰ ਪੰਜਾਬ ਦੇ ਗਵਰਨਰ ਸਾਹਿਬ ਇਸਤੇਮਾਲ ਮਾਲ ਕਰਦੇ ਰਹੇ ਪਰ ਪੰਜਾਬ ਅਤੇ ਜਨਤਾ ਦੀ ਭਲਾਈ ਲਈ ਦਿੱਨ ਰਾਤ ਕੰਮ ਕਰਨ ਵਾਲਿਆਂ ਪੱਤਰਕਾਰਾਂ ਤੇ ਐਕਵੀਸ ਗੋਇਲ ਤੇ ਇਹ ਸਭ ਕੁਝ ਪੁੱਛਣ ਤੇ ਪ੍ਰਚਾ ਦਰਜ਼ ਕਰਨ ਵਾਲੀ ਕਾਰਵਾਈ ਸਰਕਾਰ ਦੀ ਅਤਨਿੰਦਣਯੋਗ ਲੋਕ ਵਿਰੋਧੀ ਨੀਤੀ ਹੈ ਅਤੇ ਸਰਕਾਰ ਵਿਰੋਧੀ ਸਮੂਹ ਪਾਰਟੀਆਂ ਦੇ ਆਗੂਆਂ ਨੇ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਨੂੰ ਲੋਕਤੰਤਰ ਦਾ ਕਤਲੇਆਮ ਦੱਸਦਿਆਂ ਪਰਚਾ ਵਾਪਸ ਲੈਣ ਦੀ ਬੇਨਤੀ ਕਰਨ ਦੇ ਨਾਲ ਨਾਲ ਇੱਕ ਚਿਤਾਵਨੀ ਵੀ ਦਿੱਤੀ ਹੈ ਕਿ ਅਗਰ ਸਰਕਾਰ ਨੇ ਪਰਚਾ ਵਾਪਸ ਨਾ ਲਿਆ ਤਾਂ ਪੀੜਤਾਂ ਦੇ ਹੱਕ ਵਿੱਚ ਸਰਕਾਰ ਵਿਰੁੱਧ ਸੰਘਰਸ਼ ਵਿਡਿਆ ਜਾਵੇਗਾ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਤੋਂ ਸਵਾਲ ਪੁੱਛਣ ਵਾਲਿਆਂ ਦੀ ਅਵਾਜ਼ ਨੂੰ ਦੁਬਾਉਣ ਲਈ ਪੱਤਰਕਾਰਾਂ ਤੇ ਪਰਚਾ ਦਰਜ ਕਰਨ ਵਾਲੀ ਲੋਕ ਵਿਰੋਧੀ ਨਿੰਦਣਯੋਗ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੋਈ ਮੰਗ ਕਰਦੀ ਹੈ ਇੰਨਾ ਸਾਰਿਆਂ ਪੱਤਰਕਾਰਾਂ ਤੇ ਪਾਇਆ ਗੈਰ ਕਾਨੂੰਨੀ ਪਰਚਾ ਵਾਪਸ ਲਿਆ ਜਾਵੇ ਕਿਉਂਕਿ ਉਨ੍ਹਾਂ ਵੱਲੋਂ ਪੰਜਾਬ ਅਤੇ ਜਨਤਾ ਦੀ ਭਲਾਈ ਲਈ ਹੀ ਸਵਾਲ ਪੁੱਛਿਆ ਗਿਆ ਜੋ ਅਕਸਰ ਮੁੱਖ ਮੰਤਰੀ ਲੋਕਾਂ ਨੂੰ ਕਹਿੰਦੇ ਹੁੰਦੇ ਸਨ ਕਿ ਲੀਡਰਾਂ ਨੂੰ ਸਵਾਲ ਪੁਛਿਆ ਕਰੋਂ ਅਤੇ ਹੁਣ ਪੁੱਛਣ ਵਾਲਿਆਂ ਤੇ ਪਰਚਾ ਦਰਜ਼ ਕਰਕੇ ਦੋਹਰੀ ਨੀਤੀ ਦਾ ਇਸਤੇਮਾਲ ਕਰ ਰਹੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਹੈਲੀਕੈਪਟਰ ਉਡਾਉਣ ਸਬੰਧੀ ਪੁੱਛਣ ਵਾਲੇ ਪੱਤਰਕਾਰ ਨੇ ਐਕਵੀਸ ਗੋਇਲ ਤੇ ਸਰਕਾਰ ਵੱਲੋਂ ਪਰਚਾ ਦਰਜ਼ ਕਰਨ ਦੀ ਨਿੰਦਾ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਸਪਸ਼ਟ ਕੀਤਾ ਇਹ ਹੈਲੀਕਾਪਟਰ ਭਾਵੇਂ ਮੁੱਖ ਮੰਤਰੀ ਸਾਹਿਬ ਨੂੰ ਉਡਾਉਣ ਲਈ ਦਿੱਤਾ ਗਿਆ ਹੈ ਪਰ ਇਸ ਦੀ ਅਸਲ ‘ਚ ਮਾਲਕ ਪੰਜਾਬ ਦੀ ਜਨਤਾ ਹੈ, ਭਾਈ ਖਾਲਸਾ ਨੇ ਕਿਹਾ ਪੱਤਰਕਾਰਾਂ ਨੇ ਪੰਜਾਬ ਅਤੇ ਪੰਜਾਬ ਦੀ ਜਨਤਾ ਦੀ ਆਵਾਜ਼ ਬੁਲੰਦ ਕੀਤੀ ਹੈ,ਕੋਈ ਕਾਨੂੰਨੀ ਅਪਰਾਧ ਨਹੀਂ ਕੀਤਾ ? ਪਰ ਸਰਕਾਰ ਧੱਕੇ ਨਾਲ ਪਬਲਿਕ ਦੀ ਅਵਾਜ਼ ਨੂੰ ਦੱਬ ਰਹੀ ਹੈ ਭਾਈ ਖਾਲਸਾ ਨੇ ਕਿਹਾ ਸਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਪੱਤਰਕਾਰਾਂ ਦੇ ਹੱਕ’ਚ ਨਿਤਰਨ ਅਤੇ ਸਰਕਾਰ ਵਿਰੁੱਧ ਸੰਘਰਸ਼ ਕਰਨ ਵਾਲੀ ਨੀਤੀ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜ਼ੋਰਦਾਰ ਸ਼ਬਦਾਂ ਵਿਚ ਹਮਾਇਤ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਡੈਮੋਕਰੇਸੀ ਰਾਜ਼ ‘ਚ ਸਰਕਾਰ ਤੋਂ ਸਵਾਲ ਪੁੱਛਣ ਵਾਲਿਆਂ ਨੂੰ ਤੰਗ ਪ੍ਰੇਸਾਨ ਕਰਕੇ ਦੁਬਾਉਣ ਵਾਲੀ ਨੀਤੀ ਬੰਦ ਕੀਤੀ ਜਾਵੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਸੁਖਦੇਵ ਸਿੰਘ ਜਗਰਾਓਂ ਭਾਈ ਸੁਰਿੰਦਰ ਸਿੰਘ ਤੇ ਭਾਈ ਵਿਕਰਮ ਸਿੰਘ ਆਦਿ ਆਗੂ ਹਾਜਰ ਸਨ ।।


