ਗੁਰੂ ਗ੍ਰੰਥ ਸਾਹਿਬ ਗੁੰਮ ਕਰਨ ਮਾਮਲੇ ‘ਚ ਐਸਜੀਪੀਸੀ ਦੇ ਸਾਬਕਾ ਸੀ ਏ ਜੇਤਿੰਦਰ ਕੋਹਲੀ ਨੂੰ ਗਿਰਫਤਾਰ ਕਰਕੇ ਸਰਕਾਰ ਨੇ ਲੰਮੇ ਸਮੇ ਤੋਂ ਇਨਸਾਫ ਦੀ ਮੰਗ ਤੇ ਕਾਨੂੰਨੀ ਪਰਕਿਰਿਆਂ ਦੀ ਕੀਤੀ ਸੁਰੂਆਤ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਆਖਿਰ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਗੁੰਮ ਕਰਨ ਦੇ ਮਾਮਲੇ”ਚ ਧਰਨੇ ਅਤੇ ਰੋਸ ਮੁਜਾਹਰੇ ਕਰਨ ਵਾਲੇ ਪੰਥਕ ਆਗੂਆਂ ਦੀ ਮੰਗ ਤੇ ਪੰਜਾਬ ਸਰਕਾਰ ਨੇ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਦੇ ਸਾਬਕਾ ਸੀ ਏ (ਚਾਰਟਡ ਅਕਾਂਉਟੈਟ) ਸਰ ਜਤਿੰਦਰ ਸਿੰਘ ਕੋਹਲੀ ਨੂੰ ਗਿਰਫਤਾਰ ਕਰਕੇ ਸਰਕਾਰੀ ਕਾਨੂੰਨੀ ਪਰਕਿਰਿਆਂ ਦੀ ਸੁਰੂਆਤ ਕਰ ਦਿਤੀ ਹੈ ਅਤੇ ਆਉਣ ਵਾਲੇ ਦਿਨਾਂ’ਚ ਸਰਕਾਰ ਵਲੋ ਗਠਿਤ ਕੀਤੀ ਗਈ ਐਸ ਆਈ ਟੀ ਦੀ ਜਾਚ ਤੋਂ ਬਾਦ ਇਹਨਾਂ ਗਿਰਫਤਾਰੀਆਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਨੂੰ ਰਦ ਨਹੀਂ ਕੀਤਾ ਜਾ ਸਕਦਾਂ ਉਦਰ ਹਾਈਕੋਰਟ ਨੇ ਕੁਲਵੰਤ ਸਿੰਘ ਦੀ ਅਰਜੀ ਤੇ ਸਬ
16 ਤਰੀਕ ਦਾ ਫੈਸਲਾ ਰਖਿਆਂ ਹੈ , ਸਰਕਾਰ ਵਲੋ ਕੀਤੀ ਇਸ ਕਾਰਵਾਈ ਦੀ ਪੰਥਕ ਜਥੇਬੰਦੀਆਂ ਵਲੋਂ ਸਲਾਘਾ ਕਰਦਿਆਂ ਇਸ ਮਾਮਲੇ’ਚ 16 ਹੋਰ ਨਾਮਜਦ ਕਮੇਟੀ ਮੁਲਾਜਮਾ ਤੇ ਵੀ ਕਨੂਨੀ ਕਾਰਵਾਈ ਤੇਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ,ਸਾਬਕਾ ਜਥੇਦਰ ਅਕਾਲਤਖਤ ਸਾਹਿਬ ਤੇ ਪੁਨਰ ਸੁਰਜੀਤ ਅਕਾਲੀਦਲ ਦੇ ਪਰਧਾਨ ਗਿਆਨੀ ਹਰਪਰੀਤ ਸਿੰਘ ਨੇ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਲਾ ਪਤਾ ਕਰਨ ਮਾਮਲੇ’ਚ ਅਕਾਲ ਤਖਤ ਸਾਹਿਬ ਤੋਂ ਇਸ ਕੀਤੀ ਇਨਕੁਵਾਰੀ’ਚ ਸਾਬਕਾ ਸੀ ਏ ਜਤਿੰਦਰ ਕੋਹਲੀ ਜੋ ਕਿ ਸੁਖਬੀਰ ਬਾਦਲ ਦਾ ਖਾਸਮ ਖਾਸ ਤੇ 15 ਹੋਰ ਨੂੰ ਦੋਸੀ ਸਾਬਤ ਕੀਤਾ ਗਿਆ ਸੀ ਅਤੇ ਜਤਿਦਰ ਕੋਹਲੀ ਦਾ ਨਾਂ ਆਉਣ ਕਰਕੇ ਬਾਦਲਕਿਆਂ ਨੇ ਕੋਈ ਕਾਨੂਨੀ ਕਾਰਵਾਈ ਨਹੀ ਸੀ ਕਰਵਾਈ ਅਤੇ ਹੁਣ ਪੰਥਕ ਦਰਦੀਆ ਦੀ ਮੰਗ ਤੇ ਸਰਕਾਰ ਵਡੀ ਕਾਰਵਾਈ ਕਰਦਿਆਂ ਜਤਿੰਦਰ ਕੋਹਲੀ ਨੂੰ ਚੰਡੀਗੜ ਤੋ ਗਿਰਫਤਾਰ ਕਰ ਲਿਆ ਹੈ ਇਸ ਸਬੰਧੀ ਇਨਸਾਫ ਮੰਗਣ ਵਾਲੇ ਪੰਥਕ ਆਗੂ ਤਾਂ ਬਹੁਤ ਖੁਸ ਹਨ ਜਦੋ ਕਿ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਦੇ ਪਰਧਾਨ ਆਪਣੇ ਆਕਾ ਅਨੁਸਾਰ ਇਸ ਸਰਕਾਰੀ ਕਾਰਵਾਈ ਨੂੰ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਦੇ ਧਾਰਮਿਕ ਕੰਮਾਂ’ਚ ਸਿਧੀ ਦਖਲ ਅੰਦਾਜੀ ਦਸ ਰਹੇ ਹਨ,ਜਦੋ ਕਿ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਇਸ ਮਾਮਲੇ ਵਿਚ ਅਸਫਲ ਰਹਿਣ ਰਹਿਣ ਕਰਕੇ ਹੀ ਸਰਕਾਰ ਮੰਗ ਕਰਨ ਵਾਲਿਆਂ ਦੀ ਸਕਾਇਤ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ,ਇਹਨਾਂ ਸਬਦਾ ਦਾ ਪਰਗਟਾਵਾਂ ਆਲ ਇਡੀਆ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਵਲੋਂ ਸਾਬਕਾ ਸੀ ਏ ਜਤਿੰਦਰ ਕੋਹਲੀ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੋਟੀ ਦੀ ਹੋਈ ਗਿਰਫਤਾਰੀ ਦੀ ਸਲਾਘਾ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਫੈਸਲਾ ਦਸਦਿਆ 16 ਹੋਰ ਨਾਮਦਜ ਕੀਤੇ ਮੁਲਾਜਮਾ ਨੂੰ ਵੀ ਜਲਦ ਗਿਰਫਤਾਰ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ ।

Leave a Reply

Your email address will not be published. Required fields are marked *