ਯੋਗਰਾਜ ਸ਼ਰਮਾ ਨੇ ਸੋਨੀ ‘ਤੇ ਲਗਾਏ ਮੱਝਾ ਗਾਵਾਂ ਦੀ ਤਸੱਕਰੀ ਕਰਨ ਦੇ ਦੋਸ਼
ਗੁਰਦਾਸਪੁਰ, 17 ਨਵੰਬਰ (ਸਰਬਜੀਤ ਸਿੰਘ)–ਸਿੱਖਾਂ ਦੀ ਭਾਵਨਾਂ ਨੂੰ ਠੇਸ ਪਹੁੰਚਣ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
ਵਰਣਯੋਗ ਹੈ ਕਿ ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ ਸੱਚ ਖੰਡ ਸ੍ਰੀ ਹਰਿਮੰਦਿਰ ਸਾਹਿਬ ਖਿਲਾਫ ਵਿਵਾਦਿਤ ਟਿੱਪਣੀ ਕਰਨ ਦੇ ਦੋਸ਼ ਵਿੱਚ ਮੰਗਲਵਾਰ ਨੂੰ ਸਿੱਖ ਜੱਥੇਬੰਦੀਆਂ ਵੱਲੋਂ ਐਸ.ਐਸ.ਪੀ ਗੁਰਦਾਸਪੁਰ ਦੇ ਦਫਤਰ ਸਾਹ੍ਹਮਣੇ ਧਰਨਾ ਦੇ ਕੇ ਸੋਨੀ ਖਿਲਾਫ ਮਾਮਲਾ ਦਰਜ਼ ਕਰਨ ਤੋਂ ਇਲਾਵਾ ਗਿ੍ਫਤਾਰ ਕਰਨ ਦੀ ਮੰਗ ਕੀਤੀ ਗਈ ਸੀ | ਹਾਲਾਂਕਿ ਇਹ ਧਰਨਾ ਦੇਰ ਰਾਤ ਤੱਕ ਜਾਰੀ ਰਿਹਾ | ਬੁੱਧਵਾਰ ਨੂੰ ਦੁਪਹਿਰ ਤੱਕ ਕੋਈ ਵੀ ਮਾਮਲੇ ਦੀ ਕਾਰਵਾਈ ਨਾ ਕੀਤੇ ਜਾਣ ਦੇ ਰੋਸ਼ ਵਜੋਂ ਜਦੋਂ ਸਿੱਖ ਜੱਥੇਬੰਦੀਆਂ ਵੱਲੋਂ ਸੋਨੀ ਦੇ ਘਰ ਨੂੰ ਘੇਰਨ ਲਈ ਚੱਲੇ ਤਾਂ ਪੁਲਸ ਪਾਰਟੀ ਵੱਲੋਂ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ ਅਤੇ ਭਰੋਸੇ ਤੋਂ ਬਾਅਦ ਸਿੱਖ ਜੱਥੇਬੰਦੀਆਂ ਵੱਲੋਂ ਫਿਰ ਐਸ.ਐਸ.ਪੀ ਦਫਤਰ ਸਾਹ੍ਹਮਣੇ ਆ ਗਏ | ਸਿੱਖ ਜੱਥੇਬੰਦੀਆਂ ਦੇ ਦਬਾਅ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਸੋਨੀ ਖਿਲਾਫ ਮਾਮਲਾ ਦਰਜ ਕਰਨ ‘ਤੇ ਹੀ ਧਰਨਾ ਸਮਾਪਤ ਕੀਤਾ ਗਿਆ |
ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਣ ਕਰਕੇ ਸੋਨੀ ਖਿਲਾਫ ਧਾਰਾ 295-ਏ, 504,505 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਮਾਮਲੇ ਦੀ ਹੋਰ ਜਾਂਚ ਕਰਨ ਤੋਂ ਬਾਅਦ ਗਿ੍ਫਤਾਰੀ ਕੀਤੀ ਜਾਵੇਗੀ |
ਉਧਰ ਸ਼ਿਵਸੈਨਾ ਦੇ ਪ੍ਰਦੇਸ਼ ਪ੍ਰਧਾਨ ਯੋਗਰਾਜ ਸ਼ਰਮਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਹਰਵਿੰਦਰ ਸੋਨੀ ਖਿਲਾਫ ਪਹਿਲੇ ਵੀ ਮੱਝਾਂ ਗਾਵਾਂ ਦੀ ਤਸਕਰੀ ਕਰਨ ਦੀ ਸ਼ਿਕਾਇਤਾਂ ਮਿਲ ਰਹੀਆ ਸਨ | ਜਿਸ ਨਾਲ ਪਾਰਟੀ ਦਾ ਅਕਸ ਖਰਾਬ ਹੋ ਰਿਹਾ ਸੀ | ਇਸਦੀ ਪਾਰਟੀ ਨੂੰ ਕੋਈ ਦੇਣ ਨਹੀਂ ਹੈ | ਇਸ ਕਰਕੇ ਪਾਰਟੀ ਤੋਂ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਿਜ਼ ਕੀਤਾ ਗਿਆ ਹੈ |


