ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)– ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗਵਾਰ ਜਾ ਕੈਦੀਆਂ ਦੇ ਕਤਲ ਅਤੇ ਦੋ ਧਿਰਾਂ ‘ਚ ਖੂਨੀ ਝੜਪਾਂ ਵਾਲੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਜੇਲ੍ਹ ਪ੍ਰਸ਼ਾਸਨ ਜਾ ਸਰਕਾਰ ਨੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ ਜਿਸ ਦੇ ਸਿੱਟੇ ਵੱਜੋਂ ਇਹ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅੱਜ ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਤੇ ਪ੍ਰਸ਼ਾਸਨ ਅਧਿਕਾਰੀਆਂ ਵਿੱਚ ਝਗੜਾ ਹੋਇਆ ਜੋ ਖੂਨੀ ਕਾਂਡ ਵਿਚ ਬਦਲ ਗਿਆ, ਪੁਲਿਸ ਨੇ ਇਸ ਸਬੰਧੀ 24 ਕੈਦੀਆਂ ਤੇ ਪਰਚਾ ਦਰਜ਼ ਕੀਤਾ ਹੈ ਜਦੋਂ ਕਿ 6 ਪੁਲਿਸ ਅਧਿਕਾਰੀ ਵੀ ਜੇਰੇ ਇਲਾਜ ਹਸਪਤਾਲ ਵਿੱਚ ਦੱਸੇ ਜਾ ਰਹੇ ਹਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਤੇ ਗਹਿਰੀ ਚਿੰਤਾ ਪ੍ਰਗਟ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਲੋਕਾਂ ਸਾਹਮਣੇ ਸਚਾਈ ਲਿਆਂਦੀ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ 24 ਕੈਦੀਆਂ ਪਰਚਾ ਦਰਜ਼ ਕਰਨ ਅਤੇ 6 ਜੇਲ੍ਹ ਆਗੂਆਂ ਦੇ ਹਸਪਤਾਲ’ਚ ਦਾਖ਼ਲ ਹੋਣ ਵਾਲੀ ਮੰਦਭਾਗੀ ਘਟਨਾ ਤੇ ਗਹਿਰੀ ਚਿੰਤਾ ਅਤੇ ਸਰਕਾਰ ਤੋਂ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਜੇਲ੍ਹ ਵਿੱਚ ਗੈਂਗ ਵਾਰ,ਦੋ ਧਿਰਾਂ ਵਿਚਕਾਰ ਲੜਾਈਆਂ ਤੇ ਕਤਲ ਵਾਲੀਆਂ ਵਾਰਦਾਤਾਂ ਵਿਚ ਵਾਧੇ ਨੂੰ ਮੁੱਖ ਰੱਖਦਿਆਂ ਇਨ੍ਹਾਂ ਘਟਨਾਵਾਂ ਤੇ ਕਾਬੂ ਪਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਕਿਉਂਕਿ ਇਹ ਸਾਰੇ ਅੰਡਰ ਟਰਾਇਲ ਤੇ ਅਦਾਲਤਾਂ ਵੱਲੋਂ ਮਿਲੀਆਂ ਸਜ਼ਾਵਾਂ ਭੁਗਤ ਰਹੇ ਕੈਦੀ ਸਰਕਾਰੀ ਇਮਾਨਤ ਹੈ ਅਤੇ ਇਹਨਾਂ ਦੀ ਹਰ ਤਰ੍ਹਾਂ ਨਾਲ ਸੁਰੱਖਿਆ ਨੂੰ ਯੌਕੀਨੀ ਬਣਾਉਣਾ ਜੇਲ੍ਹ ਪ੍ਰਸ਼ਾਸਨ ਅਧਿਕਾਰੀਆਂ ਦੀ ਮੁੱਖ ਜ਼ੁਮੇਵਾਰੀ ਹੈ, ਭਾਈ ਖਾਲਸਾ ਨੇ ਪ੍ਰਾਪਤ ਸੂਚਨਾ ਅਨੁਸਾਰ 24 ਕੈਦੀਆਂ ਤੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਜਦੋਂ ਕਿ 6 ਜੇਲ੍ਹ ਅਧਿਕਾਰੀ ਵੀ ਜੇਰੇ ਇਲਾਜ਼ ਹਸਪਤਾਲ ਦੱਸੇ ਜਾ ਰਹੇ ਹਨ ਪਰ ਜੇਲ੍ਹ ਪ੍ਰਸ਼ਾਸਨ ਨੇ ਇਹ ਨਹੀਂ ਦੱਸਿਆ ਕਿ ਇਸ ਘਟਨਾ’ਚ ਕੈਦੀਆਂ ਦੇ ਵੀ ਸੱਟੇ ਲੱਗੀਆਂ ਜਾ ਜ਼ਖ਼ਮੀ ਹੋਏ ਜਾਂ ਨਹੀਂ ? ਕੈਦੀਆਂ ਸਬੰਧੀ ਕੋਈ ਜਾਣਕਾਰੀ ਨਾ ਦੇਣ ਕਰਕੇ ਉਨ੍ਹਾਂ ਦੇ ਵਾਰਸ ਡਾਡੇ ਪ੍ਰੇਸ਼ਾਨ ਹਨ ਅਤੇ ਮੰਗ ਕਰ ਰਹੇ ਹਨ ਕਿ ਇਸ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇ ਕਿ ਇਸ ਵਿਚ ਕੈਦੀ ਕਿਨੇਂ ਜ਼ਖ਼ਮੀ ਹੋਏ ਜਾ ਸੱਟਾਂ ਲੱਗੀਆਂ, ਭਾਈ ਖਾਲਸਾ ਨੇ ਕਿਹਾ ਇਹ ਤਾਂ ਜੇਲ ਦੇ ਅੰਦਰ ਰਹਿ ਰਹੇ ਕੈਦੀ ਹੀ ਤਰੀਕ ਪੇਸ਼ੀ ਜਾ ਮੁਲਾਕਾਤ ਸਮੇਂ ਆਪਣੇ ਸਾਕ ਸਬੰਧੀਆਂ ਨੂੰ ਦੱਸਣਗੇ ਜਿਸ ਦੀ ਪੂਰੀ ਸਚਾਈ ਸਮਾਂ ਪੈਣ ਤੇ ਲੋਕਾਂ ਸਾਹਮਣੇ ਆ ਜਾਵੇਗੀ ਕਿਉਂਕਿ ਜਦੋਂ ਮੁਲਾਜ਼ਮ ਜ਼ਖ਼ਮੀ ਹੋਏ ਹਨ ਤਾਂ ਜ਼ਰੂਰ ਕੈਦ ਵੀ ਜ਼ਖ਼ਮੀ ਹੋਏ ਹੋਣਗੇ, ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਤੇ ਗਹਿਰੀ ਚਿੰਤਾ ਕਰਦੀ ਹੈ ਉਥੇ ਇਸ ਘਟਨਾ ਦੀ ਸਾਰੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੀ ਹੈ ਤਾਂ ਕਿ ਰਾਜ ਦੇ ਲੋਕਾਂ ਨੂੰ ਅਸਲ ਸਚਾਈ ਦਾ ਪਤਾ ਲੱਗ ਸਕੇ ।।


