ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)– ਇਹਦੇ ਵਿੱਚ ਦੋ ਰਾਵਾਂ ਨਹੀਂ ? ਕਿ ਕੇਂਦਰ ਦੀ ਸਿੱਖ ਵਿਰੋਧੀ ਸਰਕਾਰ ਹਮੇਸ਼ਾਂ ਹੀ ਸਿੱਖਾਂ ਨੂੰ ਹੋਰਨਾਂ ਦੇਸ ਵਾਸੀਆਂ ਨੂੰ ਇਨਸਾਫ ਦੇਣ ਸਮਾਨ ਇਨਸਾਫ਼ ਨਹੀਂ ਦਿੱਤਾ ਜਾਂਦਾ ਜਿਸ ਦੀ ਤਾਜ਼ਾ ਮਿਸਾਲ ਜੰਮੂ ਦੇ ਜੇਲ੍ਹ ‘ਚ ਬੰਦ ਖਾੜਕੂ ਆਗੂ ਨੂੰ ਤਾਂ ਕੇਂਦਰ ਸਰਕਾਰ ਨੇ ਸਰਦ ਰੁੱਤ ਵਿਚ ਆਪਣੇ ਵਿਚਾਰ ਰੱਖਣ ਦਾ ਹੱਕ ਦੇ ਦਿੱਤਾ ਹੈ ਪਰ ਖਡੂਰ ਸਾਹਿਬ ਤੋਂ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਹਲਕੇ ਦੇ ਮਸਲੇ ਸੰਸਦ ਵਿਚ ਰੱਖਣ ਲਈ ਪਰੂਲ ਛੁੱਟੀ ਨਾ ਦੇ ਕੇ ਸ਼ਰੇਆਮ ਬੇਇਨਸਾਫੀ ਤੇ ਧੱਕੇਸ਼ਾਹੀ ਵਾਲਾ ਸਿੱਖ ਵਿਰੋਧੀ ਨਿੰਦਣਯੋਗ ਵਰਤਾਰੇ ਦਾ ਇਸਤੇਮਾਲ ਕਰ ਰਹੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਸਿੱਖ ਵਿਰੋਧੀ ਵਿਰੋਧੀ ਨਿੰਦਣਯੋਗ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੰਮੂ ਕਸ਼ਮੀਰ ਦੇ ਜੇਲ੍ਹ ‘ਚ ਬੰਦ ਐਮ ਪੀ ਨੂੰ ਸੰਸਦ ਵਿੱਚ ਭਾਗ ਲੈਣ ਦੀ ਦਿੱਤੀ ਮਨਜ਼ੂਰੀ ਦੀ ਤਰਜ਼ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਦੇ ਮਸਲੇ ਉਠਾਉਣ ਲਈ ਪਰੋਲ ਛੁੱਟੀ ਦਿੱਤੀ ਜਾਵੇ ਤਾਂ ਕਿ ਸਿੱਖਾਂ ਵਿੱਚ ਪਾਈ ਜਾ ਰਹੀ ਬੇਗਾਨਗੀ ਨੂੰ ਦੂਰ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਈ ਅੰਮ੍ਰਿਤਪਾਲ ਸਿੰਘ ਐਮ ਪੀ ਖਡੂਰ ਸਾਹਿਬ ਨੂੰ ਸਿੱਖ ਵਿਰੋਧੀ ਵਰਤਾਰੇ ਰਾਹੀਂ ਪਰੋਲ ਛੁੱਟੀ ਤੋਂ ਦੂਰ ਰੱਖਣ ਅਤੇ ਪਰੋਲ ਛੁੱਟੀ ਦੇ ਕੇ ਸੰਸਦ ਵਿਚ ਸ਼ਾਮਿਲ ਹੋਣ ਦੀ ਸਰਕਾਰ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਜਦੋਂ ਭਾਰਤ ਸਰਕਾਰ ਜੰਮੂ ਦੀ ਜੇਲ੍ਹ ਵਿੱਚ ਬੰਦ ਐਮ ਪੀ ਨੂੰ ਸਰਦ ਰੁੱਤ ਸ਼ੈਸ਼ਨ ਵਿੱਚ ਸ਼ਾਮਲ ਹੋਣ ਲਈ ਪਰੋਲ ਛੁੱਟੀ ਦੇ ਸਕਦੀ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਵਾਸੀਆਂ ਲਈ ਅਵਾਜ਼ ਬੁਲੰਦ ਕਰਨ ਲਈ ਬੁੜੈਲ ਜੇਲ੍ਹ ਤੋਂ ਪਰੋਲ ਛੁੱਟੀ ਦੇਣ ਤੋਂ ਦੂਰ ਰੱਖ ਕੇ ਸਿੱਖ ਵਿਰੋਧੀ ਨਿੰਦਣਯੋਗ ਵਰਤਾਰੇ ਦਾ ਕਿਉਂ ਇਸਤੇਮਾਲ ਕਰ ਰਹੀ ਹੈ,ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਸਿਖ ਵਿਰੋਧੀ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪਰੋਲ ਛੁੱਟੀ ਮਨਜ਼ੂਰ ਕੀਤੀ ਜਾਵੇ ਤਾਂ ਕਿ ਉਹ ਸਰਦ ਰੁੱਤ ਸ਼ੈਸ਼ਨ ਦੇ ਆਖਰੀ ਪੜਾਅ ‘ਚ ਆਪਣੇ ਹਲਕੇ ਦੇ ਮਸਲੇ ਰੱਖ ਸਕਣ ।


