6 ਨਵੰਬਰ ਤੋਂ ਗੁਰਦੁਆਰਾ ਸੰਤ ਸਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 5 ਨਵੰਬਰ (ਸਰਬਜੀਤ ਸਿੰਘ)—ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਜਿਥੇ ਬਹੁਤ ਹੀ ਸ਼ਰਧਾਭਾਵਨਾਵਾ ਤੇ ਚਾਵਾ ਨਾਲ ਮਨਾ ਰਿਹਾ ਹੈ, ਉਥੇ ਦੁਵਾਬਾ ਖੇਤਰ’ਚ ਹਰ ਮੱਸਿਆ ਸੰਗਰਾਂਦ ਤੇ ਐਤਵਾਰ ਨੂੰ ਧਾਰਮਿਕ ਦੀਵਾਨ ਲਗਵਾ ਕਿ ਗੁਰਬਾਣੀ, ਗੁਰੂ ਗਰੰਥ ਸਾਹਿਬ ਜੀ ਨਾਲ ਸੰਗਤਾਂ ਨੂੰ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕਰਨ’ਚ ਮੋਹਰੀ ਜਾਣੇ ਜਾਂਦੇ ਗੁਰਦੁਆਰਾ ਸੰਤ ਸਰ ਸਾਹਿਬ ਰਮੀਦੀ ਸੁਭਾਨਪੁਰ ਦੇ ਪ੍ਰਬੰਧਾਂ ਵਲੋਂ ਵੀ ਸ਼ਰਧਾਵਾਨ ਸੰਗਤਾਂ ਦੇ ਸੰਜੋਗ ਨਾਲ ਸਿੱਖ ਧਰਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾਭਾਵਨਾਵਾ ਤੇ ਚਾਵਾ ਨਾਲ 6 ਤੋਂ 8 ਨਵੰਬਰ ਤਕ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ । ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਨਗਰ ਕੀਰਤਨ ਸਜਾਇਆ ਜਾਵੇਗਾ, ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਧਾਰਮਿਕ ਬੁਲਾਰਿਆਂ ਸਮੇਤ ਸੰਤਾਂ ਮਹਾਪੁਰਸ਼ਾਂ ਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਜਾਵੇਗਾ ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਪਰਮਜੀਤ ਸਿੰਘ ਜੀ ਰਮੀਦੀ ਅਤੇ ਮੈਂਬਰ ਕੇਵਲ ਸਿੰਘ ਰਮੀਦੀ ਨਾਲ ਟੈਲੀਫੋਨ ਤੇ ਗਲਬਾਤ ਕਰਨ ਤੋਂ ਉਪਰੰਤ ਇਕ ਲਿਖਤੀ ਬਿਆਨ ਰਾਹੀਂ ਦਿੱਤੀ। ਉਹਨਾਂ ਦਸਿਆ ਪ੍ਰਕਾਸ਼ ਦਿਹਾੜੇ ਦੇ ਸਬੰਧ’ਚ 6 ਨਵੰਬਰ ਨੂੰ ਗੁਰਦੁਆਰਾ ਸੰਤ ਸਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ,ਜਿਨਾਂ ਦੇ ਸੰਪੂਰਨ ਭੋਗ 8 ਨਵੰਬਰ ਨੂੰ ਪਾਉਣ ਤੋਂ ਉਪਰੰਤ ਇਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਨੁਮਾਈ ਹੇਠ ਰਵਾਨਾ ਹੋ ਕਿ ਰਮੀਦੀ ਪਿੰਡ ਦੇ ਸਮੂਹ ਗੁਰਦੁਆਰਿਆਂ ਵਿੱਚੋਂ ਨਕਮਸਤਕ ਹੋ ਕੇ ਵਾਪਸ ਗੁਰਦੁਆਰਾ ਸੰਤ ਸਰ ਸਾਹਿਬ ਵਿਖੇ ਪੁੱਜੇਗਾ ਜਿਥੇ ਪੰਥ ਪ੍ਰਸਿਧ ਰਾਗੀ ਢਾਡੀ ਕਵੀਸ਼ਰ ਕਥਾਵਾਚਕਾਂ ਪ੍ਰਚਾਰਕਾਂ ਤੋਂ ਇਲਾਵਾ ਸੰਤ ਮਹਾਪੁਰਸ਼ ਆਪਣੇ ਵਿਚਾਰਾਂ ਰਾਹੀਂ ਆਈ ਸੰਗਤ ਨੂੰ ਗੁਰੂ ਨਾਨਕ ਦੇ ਜੀਵਨ ਇਤਿਹਾਸ ਅਤੇ ਪਵਿੱਤਰ ਗੁਰੂਬਾਣੀ ਰਚਨਾ ਸਬੰਧੀ ਵਿਸਥਾਰ ਨਾਲ ਚਾਨਣਾ ਪਾ ਕੇ ਆਈ ਸੰਗਤਾਂ ਨੂੰ ਗੁਰਬਾਣੀ ਤੇ ਗੁਰੂ ਗਰੰਥ ਸਾਹਿਬ ਜੀ ਸਮੇਤ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਢੁੱਕਵੇਂ ਉਪਰਾਲੇ ਕਰਨਗੇ ਸਮੂਹ ਧਾਰਮਿਕ ਬੁਲਾਰਿਆਂ ਨਗਰ ਕੀਰਤਨ ਦੇ ਸੇਵਾਦਾਰਾਂ ਅਤੇ ਗੁਰਦੁਆਰਾ ਸਾਹਿਬ ਦੀ ਕਾਰਸੇਵਾ’ਚ ਮਾਇਆ ਭੇਂਟ ਕਰਨ ਕਰਨ ਵਾਲਿਆਂ ਦਾ ਮੁੱਖ ਪ੍ਰਬੰਧਕ ਸੰਤ ਬਾਬਾ ਪਰਮਜੀਤ ਸਿੰਘ ਰਮੀਦੀ, ਪਰਧਾਨ ਕਸ਼ਮੀਰਾ ਸਿੰਘ ਰਮੀਦੀ, ਮੈਂਬਰ ਕੇਵਲ ਸਿੰਘ ਰਮੀਦੀ, ਮੈਂਬਰ ਇੰਦਰਜੀਤ ਸਿੰਘ ਰਮੀਦੀ ਆਦਿ ਵਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ।

Leave a Reply

Your email address will not be published. Required fields are marked *