ਗੁਰਦਾਸਪੁਰ, 5 ਨਵੰਬਰ (ਸਰਬਜੀਤ ਸਿੰਘ)- ਚੇਅਰਮੈਨ ਤਿ੍ਰਕੁਟਾ ਮਲਟੀ ਸਪੈਸ਼ਲਿਸਟੀ ਹਸਪਤਾਲ ਜੰਮੂ-ਕਮ-ਡਾਕਟਰ ਕੇ.ਡੀ ਹਸਪਤਾਲ ਰੇਲਵੇ ਰੋਡ ਗੁਰਦਾਸਪੁਰ ਤੋਂ ਅੱਖਾਂ ਦੇ ਵਿਸ਼ਵ ਪ੍ਰਸਿੱਧ ਡਾਕਟਰ ਕੇ.ਡੀ ਸਿੰਘ ਨੇ ਦੱਸਿਆ ਕਿ ਸਾਡੇ ਪੰਜਾਬ ਦਾ ਹਰ ਚੌਥਾ ਵਿਅਕਤੀ ਲੀਵਰ ਫੈਟੀ ਦਾ ਮਰੀਜ ਹੈ। ਜਿਸ ਦਾ ਮੁੱਖ ਕਾਰਨ ਹੈ ਜੰਕ ਫੂਡ, ਸ਼ਰਾਬ ਦੀ ਸੇਵਨ ਕਰਨਾ, ਤਲੀ ਹੋਈਆ ਖੁਰਾਕਾਂ ਨੂੰ ਖਾਣਾ ਅਤੇ ਕਸਰਤ ਨਾ ਕਰਨਾ ਹੈ।
ਡਾ. ਕੇ.ਡੀ ਸਿੰਘ ਨੇ ਦੱਸਿਆ ਕਿ ਲੀਵਰ ਸਾਡੇ ਖਾਣੇ ਨੂੰ ਹਜਮ ਕਰਦਾ ਹੈ ਅਤੇ ਉਸ ਵਿੱਚ ਚਰਬੀ ਨੂੰ ਸ਼ਰੀਰ ਵਿੱਚ ਖੂਨ ਬਣਾ ਕੇ ਸਪਲਾਈ ਕਰਦਾ ਹੈ। ਜਦੋਂ ਲੀਵਰ ਵਿੱਚ ਚਰਬੀ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਉਹ ਫੈਟੀ ਲੀਵਰ ਅਖਵਾਉਦਾ ਹੈ। ਜੇਕਰ ਉਸਦਾ ਸਹੀ ਸਮੇਂ ਇਲਾਜ ਨਾ ਕੀਤਾ ਜਾਵੇ ਤਾਂ (ਸਰੋਸਰਸ ਆਫ ਦਾ ਲੀਵਰ) ਭਾਵ ਕੈਂਸਰ ਦਾ ਰੂਪ ਤਿਆਰ ਕਰ ਲੈਂਦਾ ਹੈ, ਜੋ ਕਿ ਮਨੁੱਖ ਲਈ ਬਹੁਤ ਘਾਤਕ ਹੈ। ਇਸ ਮਨੋਰਥ ਲੈ ਕੇ ਅਸੀ 6 ਨਵੰਬਰ ਨੂੰ ਡਾ. ਕੇ.ਡੀ ਸਿੰਘ ਮਲਟੀ ਸਪੈਸ਼ਲਿਸਟ ਹਸਪਤਾਲ ਤਿ੍ਰਕੁਟਾ ਨਗਰ ਮਾਰਕਿਟ ਜੰਮੂ ਵਿਖੇ ਇੱਕ ਮੁੱਫਤ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਸ਼ੂਗਰ ਰੋਗਾਂ ਦੇ ਮਾਹਿਰ ਡਾਕਟਰ ਵੀ ਸ਼ਾਮਲ ਹੋਣਗੇ ਅਤੇ ਗੈਸਟਰੋ ਦੇ ਡਾਕਟਰ ਵੀ ਲੀਵਰ ਦੇ ਮਰੀਜਾਂ ਦਾ ਅਲਟਰਾ ਸਾਉਡ ਕਰਨਗੇ। ਜਿਸਦੀ ਕੀਮਤ ਮਰੀਜ ਨੂੰ ਬਹੁਤ ਘੱਟ ਅਦਾ ਕਰਨੀ ਪਵੇਗੀ ਅਤੇ ਉਸ ਬੀਮਾਰੀ ਦਾ ਯੋਗ ਇਲਾਜ਼ ਕੀਤਾ ਜਾਵੇਗਾ ਤਾਂ ਜੋ ਮਨੁੱਖ ਫੈਟੀ ਲੀਵਰ ਤੋਂ ਬੱਚਿਆ ਜਾ ਸਕੇ। ਕਿਉਕਿ ਬਹੁਤ ਸਾਰੇ ਜਵਾਨ ਬੱਚੇ ਵੀ ਜਿੰਨਾਂ ਦੀ ਉਮਰ 35 ਸਾਲ ਦੀ ਕਰੀਬ ਹੈ, ਉਹ ਵੀ ਫੈਟੀ ਲੀਵਰ ਦੇਸ਼ਿਕਾਰ ਹੈ,ਜਿੰਨਾਂ ਇਸ ਕੈਂਪ ਵਿੱਚ ਹਾਜਰ ਹੋ ਕੇ ਆਪਣਾ ਇਲਾਜ਼ ਤੁਰੰਤ ਕਰਵਾਉਣਾ ਚਾਹੀਦਾ ਹੈ।