ਕਾਮਰੇਡ ਚੌਹਾਨ ਲਗਾਤਾਰ ਪੰਜਵੀ ਵਾਰ ਬਣੇ ਜਿਲ੍ਹਾ ਸਕੱਤਰ, ਕਾਮਰੇਡ ਉੱਡਤ ਤੇ ਕਾਮਰੇਡ ਵੇਦ ਪ੍ਰਕਾਸ ਜਿਲ੍ਹਾ ਸਹਾਇਕ ਸਕੱਤਰ ਚੁਣੇ ਗਏ
ਮਾਨਸਾ, ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ)– ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਸੀਪੀਆਈ ਦੀ 25 ਵੀ ਜ਼ਿਲ੍ਹਾ ਡੈਲੀਗੇਟ ਕਾਨਫਰੰਸ ਤਿੰਨ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਕਾਮਰੇਡ ਰੂਪ ਸਿੰਘ ਢਿੱਲੋ , ਕਾਮਰੇਡ ਸਾਧੂ ਸਿੰਘ ਰਾਮਾਨੰਦੀ ਤੇ ਕਾਮਰੇਡ ਅਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ। ਕਾਨਫਰੰਸ ਦੇ ਸੁਰੂਆਤ ਵਿੱਚ ਵਿਛੜੇ ਸਾਥੀਆ ਦੀ ਯਾਦ ਵਿੱਚ ਸੌਕ ਮਤਾ ਰੱਖ ਕੇ ਵਿਛੜੇ ਸਾਥੀਆ ਨੂੰ ਸਰਧਾਜਲੀਆ ਭੇਟ ਕੀਤੀਆ। ਕਾਨਫਰੰਸ ਦਾ ਉਦਘਾਟਨ ਕਰਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਪੰਜਾਬ ਇਸਤਰੀ ਸਭਾ ਦੀ ਜਰਨਲ ਸਕੱਤਰ ਕਾਮਰੇਡ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਫਾਸੀਵਾਦੀ ਤਾਕਤਾ ਲੋਕਤੰਤਰੀ ਪ੍ਰਣਾਲੀ ਨੂੰ ਮਲੀਆਮੇਟ ਕਰਕੇ ਭਾਰਤੀ ਸੰਵਿਧਾਨ ਨੂੰ ਹਟਾ ਕੇ ਮਨੂੰ ਸਮ੍ਰਿਤੀ ਅਧਾਰਿਤ ਸਮਾਜ ਬਣਾਉਣ ਲਈ ਉਤਾਵਾਲੀਆ ਹਨ ਤੇ ਸੰਵਿਧਾਨਕ ਸੰਸਥਾਵਾਂ ਤੇ ਪੂਰੀ ਤਰ੍ਹਾ ਫਾਸੀਵਾਦੀ ਤਾਕਤਾ ਦਾ ਕਬਜਾ ਹੋ ਚੁੱਕਿਆ ਹੈ ਤੇ ਬਿਹਾਰ ਚੌਣਾ ਨੇ ਦੱਸ ਦਿੱਤਾ ਹੈ ਕਿ ਚੌਣ ਆਯੋਗ ਪੂਰੀ ਤਰ੍ਹਾ ਬੀਜੇਪੀ ਦੇ ਇਸਾਰਿਆ ਤੇ ਕੰਮ ਕਰ ਰਿਹਾ ਹੈ। ਪਿਛਲੇ ਸਮੇ ਦੀਆ ਸਰਗਰਮੀਆ ਦੀ ਰਿਪੋਰਟ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ ਨੇ ਪੇਸ ਕੀਤੀ, ਜਿਸਨੂੰ ਹਾਉਸ ਨੇ ਬਹਿਸ ਉਪਰੰਤ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਕਾਨਫਰੰਸ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਦੇਸ ਦੇ ਸਾਰੇ ਆਰਥਿਕ ਵਸੀਲਿਆ ਤੇ ਕਾਬਜ ਹੌਣਾ ਚਾਹੁੰਦੇ ਹਨ ਤੇ ਮੋਦੀ ਹਕੂਮਤ ਲਗਾਤਾਰ ਦੇਸ ਦੇ ਖਣਿਜ ਪਦਾਰਥਾ , ਕੁਦਰਤੀ ਸੋਮਿਆ ਤੇ ਕਿਸਾਨਾ ਦੀਆ ਜਮੀਨਾ ਤੇ ਕਾਰਪੋਰੇਟ ਘਰਾਣਿਆ ਦਾ ਕਬਜਾ ਕਰਵਾਉਣ ਲਈ ਨੀਤੀਆ ਘੜ ਰਹੀ ਹੈ , ਚਾਰ ਲੇਬਰ ਕੌਡਾ ਨੂੰ ਮੋਦੀ ਸਰਕਾਰ ਵੱਲੋ ਪਿਛਲੀ 21 ਨਵੰਬਰ ਨੂੰ ਨੋਟੀਫਾਈ ਕਰਕੇ ਮਜਦੂਰਾ ਨੂੰ ਬੰਧੂਆ ਮਜਦੂਰ ਬਣਾ ਕੇ ਰੱਖ ਦਿੱਤਾ ਹੈ।
ਇਸ ਮੌਕੇ ਤੇ ਕਾਮਰੇਡ ਕ੍ਰਿਸਨ ਚੌਹਾਨ ਨੇ 37 ਮੈਬਰੀ ਜਿਲ੍ਹਾ ਕੌਸਲ ਦਾ ਪੈਨਲ ਰੱਖਿਆ , ਜਿਸਨੂੰ ਹਾਉਸ ਨੇ ਸਰਵਸੰਮਤੀ ਨਾਲ ਪਾਸ ਕਰ ਦਿੱਤਾ , ਨਵੀ ਚੁਣੀ ਜਿਲ੍ਹਾ ਕੌਸਲ ਨੇ ਸਰਵਸੰਮਤੀ ਨਾਲ ਕਾਮਰੇਡ ਕ੍ਰਿਸਨ ਚੌਹਾਨ ਨੂੰ ਜ਼ਿਲ੍ਹਾ ਸਕੱਤਰ, ਕਾਮਰੇਡ ਕੁਲਵਿੰਦਰ ਉੱਡਤ ਤੇ ਕਾਮਰੇਡ ਵੇਦ ਪ੍ਰਕਾਸ ਨੂੰ ਜਿਲ੍ਹਾ ਸਹਾਇਕ ਸਕੱਤਰ ਚੁਣ ਲਿਆ। ਇਸ ਮੌਕੇ ਤੇ ਸੀਤਾਰਾਮ ਗੋਬਿੰਦਪੁਰਾ, ਮਲਕੀਤ ਮੰਦਰਾ , ਜਗਸੀਰ ਸਿੰਘ ਰਾਏਕੇ , ਰਤਨ ਭੋਲਾ, ਦਲਜੀਤ ਸਿੰਘ ਮਾਨਸ਼ਾਹੀਆ , ਬਲਦੇਵ ਸਿੰਘ ਬਾਜੇਵਾਲਾ, ਗੁਰਪਿਆਰ ਸਿੰਘ ਫੱਤਾ, ਪੂਰਨ ਸਿੰਘ ਸਰਦੂਲਗੜ੍ਹ , ਬੂਟਾ ਸਿੰਘ ਬਰਨਾਲਾ, ਮਨਪ੍ਰੀਤ ਸਿੰਘ ਫਰੀਦਕੇ , ਗੋਰਾ ਸਿੰਘ ਟਾਹਲੀਆ , ਕਰਨੈਲ ਸਿੰਘ ਦਾਤੇਵਾਸ, ਮਲਕੀਤ ਸਿੰਘ ਬਖਸੀਵਾਲਾ, ਜਗਤਾਰ ਕਾਲਾ,ਚਿਮਨ ਲਾਲ ਕਾਕਾ, ਹਰਕੇਸ਼ ਮੰਡੇਰ,ਹਰਪਾਲ ਬੱਪੀਆਣਾ, ਗੁਰਦਿਆਲ ਦਲੇਲ ਸਿੰਘ ਵਾਲਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਆਦਿ ਨੇ ਵੀ ਵਿਚਾਰ ਸਾਝੇ ਕੀਤੇ। ਕਾਨਫਰੰਸ ਦੇ ਅਖੀਰ ਵਿੱਚ ਪ੍ਰਧਾਨਗੀ ਮੰਡਲ ਵੱਲੋ ਕਾਮਰੇਡ ਰੂਪ ਸਿੰਘ ਢਿੱਲੋ ਨੇ ਸਾਰੇ ਸਾਥੀਆ ਦਾ ਧੰਨਵਾਦ ਕੀਤਾ।


