ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:) ਬਟਾਲਾ ਵੱਲੋਂ ਮਹੀਨਾਵਾਰ ਮੀਟਿੰਗ ਦੌਰਾਨ ਅਹਿਮ ਵਿਚਾਰਾਂ ਕੀਤੀਆਂ

ਗੁਰਦਾਸਪੁਰ

ਬਟਾਲਾ, ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ)– ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:) ਬਟਾਲਾ ਦੀ ਮਹੀਨਾਵਾਰ ਮੀਟਿੰਗ ਉੱਪ ਪ੍ਰਧਾਨ ਸ. ਸਰਦੂਲ ਸਿੰਘ ਸੋਢੀ ਦੀ ਅਗਵਾਈ ਵਿੱਚ ਹੋਈ , ਜਿਸ ਦੌਰਾਨ ਵੱਡੀ ਗਿਣਤੀ ਵਿੱਚ ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਪ੍ਰਧਾਨ ਪ੍ਰਿੰਸੀਪਲ ਲਛਮਣ ਸਿੰਘ ਦੀ ਤਬੀਅਤ ਨਾਸਾਜ਼ ਚੱਲ ਰਹੀ ਹੈ , ਮੈਂਬਰਾਂ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਦੀ ਅਰਦਾਸ ਕੀਤੀ। ਇਸ ਦੌਰਾਨ ਹਾਜ਼ਰ ਮੈਂਬਰਾਂ ਵੱਲੋਂ ਬੱਦਲ ਰਹੇ ਵਾਤਾਵਰਨ ਦੇ ਚੱਲਦਿਆਂ ਠੰਡ ਤੋਂ ਬਚਣ ਲਈ ਕਿਹਾ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿੱਚ ਫੈਲ ਰਿਹਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਹੈ ਅਤੇ ਸਮਾਜ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਇਸ ਦੌਰਾਨ ਜਨਰਲ ਸੈਕਟਰੀ ਗੁਰਦਰਸ਼ਨ ਸਿੰਘ ਧਾਮੀ, ਸੈਕਟਰੀ ਪ੍ਰਿੰਸੀਪਲ ਨਾਨਕ ਸਿੰਘ, ਪ੍ਰਿੰਸੀਪਲ ਨਵਤੇਜਪਾਲ ਸਿੰਘ ਪਨੇਸਰ,ਡਾਕਟਰ ਸੱਤਪਾਲ ਸਿੰਘ, ਅਰਵਿੰਦਰਪਾਲ ਸਿੰਘ ਪਰਮਾਰ, ਜਸਵੰਤ ਸਿੰਘ ਜੇ.ਈ., ਕੁਲਵੰਤ ਸਿੰਘ ਸਟੇਟ ਐਵਾਰਡੀ, ਡਾ. ਗੁਰਿੰਦਰ ਸਿੰਘ ਰੰਧਾਵਾ, ਡਾ. ਗੁਰਦੇਵ ਸਿੰਘ , ਸਵਰਨ ਸਿੰਘ ਸਰੂਪਵਾਲੀ , ਪ੍ਰਿਤਪਾਲ ਸਿੰਘ, ਨਰਿੰਦਰ ਸਿੰਘ ਸਿੱਧੂ , ਸਵਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *