ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)-ਭਾਰਤ ਦੇ ਲੰਡਨ ਵਿੱਚ ਰਹਿ ਰਹੇ ਨੌਜਵਾਨ ਅਤੇ ਹੋਰ ਤੇਜੀ ਨਾਲ ਜਾ ਰਹੇ ਉਸ ਦੇਸ਼ ਵਿੱਚ ਆਪਣੇ ਕੰਮ ਖੋਜਣ ਲਈ ਉਨਾਂ ਵਿੱਚ ਨਵੀਂ ਆਸ਼ਾ ਦੀ ਕਿਰਨ ਜਾਗੀ ਹੈ ਕਿ ਹਿੰਦੋਸਤਾਨ ਦੇ ਮੂਲ ਦੇ ਨਵੇਂ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਉਨਾੰ ਤੋੰ ਭਾਰਤ ਤੋਂ ਗਏ ਲੰਡਨ ਵਿੱਚ ਭਾਰਤੀਆਂ ਦੇ ਮੁਸ਼ਕਿਲਾਂ ਮੱਦੇਨਜਰ ਰੱਖਦੇ ਹੋਏ ਪਹਿਲ ਦੇ ਆਧਾਰ ਤੇ ਹੱਲਕਰਨਗੇ ਅਤੇ ਉਨਾਂ ਨੂੰ ਲੰਡਨ ਦੇ ਨਾਗਰਿਕ ਵੀ ਨਿਯਮਾਂ ਅਨੁਸਾਰ ਬਣਾਉਣ ਦੀ ਪ੍ਕਿਰਿਆ ਸ਼ੁਰੂ ਕਰਨਗੇ।
ਰਿਸ਼ੀ ਸੁਨਕ ਦੇ ਸਮਰਥਨ ‘ਚ 185 ਤੋਂ ਵੱਧ ਸੰਸਦ ਮੈਂਬਰ ਹਨ। ਇਸ ਦੇ ਨਾਲ ਹੀ ਪੈਨੀ ਮੋਰਡੌਂਟ ਨੂੰ ਸਿਰਫ਼ 25 ਸੰਸਦ ਮੈਂਬਰਾਂ ਦਾ ਸਮਰਥਨ ਮਿਲ ਸਕਿਆ। ਇਸ ਤੋਂ ਬਾਅਦ ਪੈਨੀ ਮੋਰਡੌਂਟ ਨੇ ਆਪਣਾ ਨਾਂ ਵਾਪਸ ਲੈ ਲਿਆ। ਰਿਸ਼ੀ ਸੁਨਕ ਕੁਝ ਸਮੇਂ ਬਾਅਦ ਬ੍ਰਿਟੇਨ ਨੂੰ ਸੰਬੋਧਨ ਕਰਨਗੇ। ਰਸਮੀ ਐਲਾਨ ਤੋਂ ਬਾਅਦ ਰਿਸ਼ੀ ਸੁਨਕ 28 ਅਕਤੂਬਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ ਅਤੇ 29 ਅਕਤੂਬਰ ਨੂੰ ਮੰਤਰੀ ਮੰਡਲ ਦਾ ਗਠਨ ਕੀਤਾ ਜਾ ਸਕਦਾ ਹੈ।