ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)– ਬੀਤੇ ਦਿਨੀਂ ਬਟਾਲਾ ਸ਼ਹਿਰ ਦੇ ਸੰਘਣੇ ਬਜ਼ਾਰ ਵਿੱਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਤੇ ਕਾਫ਼ੀ ਨੁਕਸਾਨ ਕੀਤਾ ਗਿਆ, ਤਿਉਹਾਰ ਮੌਕੇ ਸਮਾਜ਼ ਵਿਰੋਧੀ ਤੱਤਾਂ ਵੱਲੋਂ ਸ਼ਰੇਆਮ ਗੋਲੀਆਂ ਚਲਾ ਲੋਕਾਂ ਦਾ ਭਾਰੀ ਨੁਕਸਾਨ ਕਰਨ ਵਾਲੀ ਘਟਨਾ ਬਹੁਤ ਹੀ ਨਿੰਦਣਯੋਗ ਜਿਸ ਦੀ ਹਰ ਵਰਗ ਦੇ ਲੋਕਾਂ ਪਾਰਟੀਬਾਜੀ ਤੋਂ ਉਪਰ ਉਠ ਕੇ ਨਿੰਦਾ ਕਰਨੀ ਚਾਹੀਦੀ ਅਤੇ ਮੰਗ ਕਰਨੀ ਚਾਹੀਦੀ ਹੈ ਤਿਉਹਾਰ ਮੌਕੇ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਅਤੇ ਇਸ ਮੰਦਭਾਗੀ ਘਟਨਾ ਤੇ ਰਾਜ ਨੀਤੀ ਕਰਨ ਵਾਲਿਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਕਿ ਬਟਾਲਾ ਸ਼ਹਿਰ ਦੇ ਲੋਕਾਂ ਨੂੰ ਤਿਉਹਾਰਾਂ ਮੌਕੇ ਦੁਬਿਧਾ ਵਿੱਚ ਪਾਉਣ ਵਾਲੇ ਵਰਤਾਰੇ ਤੋਂ ਰੋਕਿਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਟਾਲਾ ਗੋਲੀ ਕਾਂਡ ਦੀ ਨਿੰਦਾ, ਇਸ ਤੇ ਰਾਜ ਨੀਤੀ ਕਰਨ ਦੀ ਨਿੰਦਾ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਕਾਂਗਰਸ ਦੇ ਐਮ ਪੀ ਸੀਨੀਅਰ ਆਗੂ ਆਪਣੇ ਸਮਰਥਕਾਂ ਤੇ ਹੋਰਾਂ ਨੂੰ ਇਹ ਕਹਿ ਕੇ ਸ਼ਹਿਰ ਬਟਾਲੇ ਨੂੰ ਬੰਦ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਅਤੇ ਦੂਜੇ ਪਾਸੇ ਸਰਕਾਰੀ ਦੇ ਸਥਾਨਕ ਆਪ ਆਗੂ ਸ਼ਹਿਰੀਂ ਕਲਸੀ ਬਟਾਲਾ ਸ਼ਹਿਰ ਦੇ ਨਿਵਾਸੀਆਂ ਨੂੰ ਇਹ ਕਹਿ ਰਹੇ ਹਨ ਤਿਉਹਾਰ ਦਾ ਸਮਾਂ ਹੈ ਅਤੇ ਲੋਕਾਂ ਕਈ ਪ੍ਰਕਾਰ ਦੀ ਫਰੀਦੋਫਰੂਕਤ ਕਰਨੀ ਹੈ ਇਸ ਕਰਕੇ ਬੰਦ ਕਰਨ ਦੀ ਕੋਈ ਲੋੜ ਨਹੀਂ, ਜਦੋਂ ਕਿ ਸਮਾਜ ਵਿਰੋਧੀ ਅਨਸਰਾਂ ਦੇ ਮੁੱਦੇ ਤੇ ਸਾਰੀਆਂ ਪਾਰਟੀਆਂ ਆਪਣੇ ਸਿਆਸੀ ਗਿਲਵੇ ਸ਼ਿਕਵੇ ਛੱਡ ਕੇ ਇੱਕ ਜੁੱਟਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ ਅਤੇ ਇਹ ਸਮੇਂ ਅਤੇ ਲੋਕਾਂ ਦੀ ਮੰਗ ਵੀ ਹੈ, ਭਾਈ ਖਾਲਸਾ ਨੇ ਕਿਹਾ ਬਟਾਲਾ ਗੋਲੀ ਕਾਂਡ ਨੂੰ ਲੈ ਕੇ ਸਰਕਾਰ ਦੇ ਸਥਾਨਕ ਵਿਧਾਇਕ ਸ਼ਹਿਰੀ ਕਲਸੀ ਅਤੇ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਸੁੱਖੀ ਰੰਧਾਵਾ ਦੇ ਵੱਖਰੇ ਵੱਖਰੇ ਬਿਆਨਾਂ ਕਰਕੇ ਬਟਾਲੇ ਦੀ ਸਿਆਸਤ ਭਖੀ ਹੋਈ ਹੈ ਜੋ ਲਈ ਵੱਡੀ ਮੁਸੀਬਤ ਤੇ ਰੋਜ਼ੀ ਰੋਟੀ ਦਾ ਮਾਮਲਾ ਬਣਿਆ ਹੋਇਆ ਹੈ ਕਿਉਂਕਿ ਤਿਉਹਾਰਾਂ ਦੇ ਦਿਨ ਚੱਲ ਰਹੀ ਹਨ ਤੇ ਲੋਕਾਂ ਨੇ ਹਰ ਤਰ੍ਹਾਂ ਦਾ ਘਰੇਲੂ ਸਾਮਾਨ ਖਰੀਦਣਾ ਹੁੰਦਾ ਹੈ ਅਤੇ ਬੰਦ ਦੇ ਸੱਦੇ ਕਾਰਨ ਲੋਕਾਂ ਦੁਕਾਨਦਾਰਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬਟਾਲਾ ਗੋਲੀ ਕਾਂਡ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਸਰਕਾਰ ਤੋਂ ਮੰਗ ਕਰਨ ਦੇ ਨਾਲ ਨਾਲ ਬਟਾਲਾ ਗੋਲੀ ਕਾਂਡ ਤੇ ਰਾਜਨੀਤੀ ਕਰਨ ਵਾਲੇ ਸਿਆਸੀਆਂ ਦੀ ਨਿੰਦਾ ਕਰਦੀ ਹੈ, ਫੈਡਰੇਸ਼ਨ ਬਟਾਲਾ ਗੋਲੀ ਕਾਂਡ ਤੇ ਦੋਹਾਂ ਧਿਰਾਂ ਵੱਲੋਂ ਖੇਡੀ ਜਾ ਰਹੀ ਜਾ ਰਹੀ ਗੰਦੀ ਰਾਜਨੀਤੀ ਦੀ ਵੀ ਨਿੰਦਾ ਕਰਦੀ ਹੈ ਜਿਸ ਦੇ ਕਾਰਨ ਬਟਾਲਾ ਸ਼ਹਿਰ ਨਿਵਾਸੀਆਂ ਤੇ ਦੁਕਾਨਦਾਰਾਂ’ਚ ਦੁਬਿਧਾ ਪਈ ਹੈ ਅਤੇ ਤਿਉਹਾਰਾਂ ਦੇ ਦਿਨਾਂ ਕਰਕੇ ਬਟਾਲਾ ਦੇ ਲੋਕ ਸਹਿਮੇ ਤੇ ਦੁਬਿਧਾ ਦਾ ਸਹਾਮਣਾ ਕਰ ਰਹੇ ਹਨ ।


